The Khalas Tv Blog Punjab ਅੰਮ੍ਰਿਤਸਰ ਦੀ ਮਾਂ ਮੰਗ ਰਹੀ ਹੈ ਧੀ ਦੇ ਲਈ ਇਨਸਾਫ਼, ਕੀਤੀ ਦਿਲ ਨੂੰ ਝਿੰਝੋੜ ਦੇਣ ਵਾਲੀ ਅਪੀਲ
Punjab

ਅੰਮ੍ਰਿਤਸਰ ਦੀ ਮਾਂ ਮੰਗ ਰਹੀ ਹੈ ਧੀ ਦੇ ਲਈ ਇਨਸਾਫ਼, ਕੀਤੀ ਦਿਲ ਨੂੰ ਝਿੰਝੋੜ ਦੇਣ ਵਾਲੀ ਅਪੀਲ

amritsar girl died police registered complaint

ਮਹਿਲਾ ਪੁਲਿਸ ਅਫਸਰ ਸਿਮਰਜੀਤ ਕੌਰ ਨੂੰ ਸੌਂਪਿਆ ਗਿਆ ਨਾਬਾਲਿਗ ਦਾ ਮਾਮਲਾ

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਦਿਲ ਨੂੰ ਝਿੰਝੋੜ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। 17 ਸਾਲ ਦੀ ਨਾਬਾਲਿਗ ਨੇ ਚੁੰਨੀ ਨਾਲ ਫਾਹਾ ਲਾਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ । ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਨਾਲ ਜਬਰ ਜਨਾਹ ਹੋਇਆ ਸੀ ਜਿਸ ਤੋਂ ਬਾਅਦ ਉਹ ਖਾਮੋਸ਼ ਰਹਿਣ ਲੱਗ ਗਈ ਅਤੇ 2 ਦਿਨ ਬਾਅਦ ਉਸ ਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ । ਪੁਲਿਸ ਨੇ ਨਾਬਾਲਿਗ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਲੇ ਮੁੰਡੇ ਦੀ ਪਛਾਣ ਕਰ ਲਈ ਹੈ ।

ਮ੍ਰਿਤਕ ਦੀ ਮਾਂ ਦਾ ਬਿਆਨ

ਮ੍ਰਿਤਕ ਦੀ ਮਾਂ ਮੁਤਾਬਿਕ 20 ਅਕਤੂਬਰ ਦੀ ਦੁਪਹਿਰ ਇੱਕ ਮੁੰਡਾ ਘਰ ਵਿੱਚ ਆਇਆ ਸੀ ਅਤੇ ਕਾਫ਼ੀ ਦੇਰ ਉਹ ਅੰਦਰ ਹੀ ਰਿਹਾ, ਪਰ ਉਸ ਵੇਲੇ ਉਹ ਘਰ ਨਹੀਂ ਸੀ । ਗੁਆਂਢੀਆਂ ਨੇ ਜਦੋਂ ਮਾਂ ਨੂੰ ਉਸ ਸ਼ਖ਼ਸ ਬਾਰੇ ਦੱਸਿਆ ਤਾਂ ਉਸ ਨੇ ਧੀ ਨੂੰ ਪੁੱਛਿਆ ਪਰ ਉਹ ਚੁੱਪ ਰਹੀ । ਪਰ 2 ਦਿਨ ਬਾਅਦ ਦੁਪਹਿਰ ਨੂੰ ਨਾਬਾਲਿਗ ਨੇ ਚੁੰਨੀ ਦੇ ਨਾਲ ਫਾਹਾ ਲਾ ਲਿਆ । ਪਰਿਵਾਰ ਨੇ ਫੌਰਨ ਪੁਲਿਸ ਨੂੰ ਸੂਚਨਾ ਦਿੱਤੀ । ਮਾਂ ਨੂੰ ਸ਼ੱਕ ਹੈ ਕਿ ਧੀ ਨਾਲ ਗਲਤ ਕੰਮ ਹੋਇਆ ਹੈ ਜਿਸ ਦੀ ਵਜ੍ਹਾ ਕਰਕੇ ਉਸ ਨੇ ਸੂਸਾਈਡ ਵਰਗਾ ਕਦਮ ਚੁੱਕਿਆ ਹੈ ।

ਧੀ ਨੂੰ ਕਰਦਾ ਸੀ ਅਜੇ ਪਰੇਸ਼ਾਨ

ਮਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਸੁਲਤਾਨਪੁਰ ਲੋਦੀ ਦਾ ਰਹਿਣ ਵਾਲਾ ਅਜੇ ਨਾਂ ਦਾ ਸ਼ਖ਼ਸ ਉਸ ਦੀ ਧੀ ਨੂੰ ਕਾਫ਼ੀ ਪਰੇਸ਼ਾਨ ਕਰ ਰਿਹਾ ਸੀ । ਕਈ ਵਾਰ ਉਸ ਦੀ ਧੀ ਇਸ ਬਾਰੇ ਜਾਣਕਾਰੀ ਦੇ ਚੁੱਕੀ ਸੀ ਪਰ 20 ਤਰੀਕ ਨੂੰ ਜਦੋਂ ਉਹ ਘਰ ਨਹੀਂ ਸੀ ਤਾਂ ਉਸ ਨੇ ਧੀ ਨਾਲ ਜਬਰ ਜਨਾਹ ਕੀਤਾ, ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ

ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਅਜੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ASI ਮਨਪ੍ਰੀਤ ਸੰਧੂ ਮੂਤਬਿਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਜਲਦ ਹੀ ਇਸ ਨੂੰ ਫੜ ਲਿਆ ਜਾਵੇਗਾ, ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀ ਸਿਮਰਜੀਤ ਕੌਰ ਨੂੰ ਸੌਂਪ ਦਿੱਤੀ ਗਈ ਹੈ।

Exit mobile version