ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਵੇਰਕਾ ਪਿੰਡ ਮੂਥਲ ਦੀ 9 ਸਾਲ ਦੀ ਸੁਖਮਨਦੀਪ ਕੌਰ ਦੇ ਕਤਲ ਵਿੱਚ ਸਨਸਨੀਖੇਜ ਖੁਲਾਸਾ ਹੋਇਆ ਹੈ । ਵੇਰਕਾ ਪੁਲਿਸ ਨੇ ਜਦੋਂ ਬੱਚੀ ਦੇ ਗੁਆਂਢ ਵਿੱਚ ਰਹਿਣ ਵਾਲੀ ਜਸਬੀਰ ਕੌਰ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ ਪੁੱਛ-ਗਿੱਛ ਤਾਂ ਹੋਸ਼ ਉਡਾਉਣ ਵਾਲਾ ਖੁਲਾਸਾ ਹੋਇਆ । ਪਤਾ ਚੱਲਿਆ ਹੈ ਕਿ ਪਰਿਵਾਰ ਦੇ ਮੁਖੀ ਦਲਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਕਾਲਾ ਜਾਦੂ ਸਿੱਖਣਾ ਚਾਹੁੰਦੀ ਸੀ । ਇਸ ਦੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਤਾਂਤਰਿਕ ਦੇ ਚੱਕਰ ਕੱਟ ਰਹੀ ਸੀ । ਇਸੇ ਝਾਂਸੇ ਵਿੱਚ ਉਸ ਨੇ 9 ਸਾਲ ਦੀ ਬੱਚੀ ਦੇ ਕਤਲ ਦੀ ਸਾਜਿਸ਼ ਰਚੀ ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮਹਿਲਾ ਜਸਬੀਰ ਕੌਰ ਤਾਂਤਰਿਕ ਦੇ ਪ੍ਰਭਾਵ ਵਿੱਚ ਸੀ ਉਹ ਆਪ ਕਾਲਾ ਜਾਦੂ ਸਿਖ ਕੇ ਪਰਿਵਾਰ ਦਾ ਕਾਰੋਬਾਰ ਵਧਾਉਣਾ ਚਾਹੁੰਦੀ ਸੀ । ਵੇਰਕਾ ਪੁਲਿਸ ਨੇ ਮੂਧਲ ਪਿੰਡ ਦੀ ਬੱਚੀ ਦੇ ਕਤਲ ਮਾਮਲੇ ਵਿੱਚ ਗੁਆਂਢ ਵਿੱਚ ਰਹਿਣ ਵਾਲੇ ਦਲਬੀਰ ਸਿੰਘ ਉਸ ਦੀ ਪਤਨੀ ਜਸਬੀਰ ਕੌਰ,ਉਸ ਦੇ ਪੁੱਤਰ ਸੂਰਜ ਸਿੰਘ ਅਤੇ ਨੂੰਹ ਪਵਨਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ।
ਤਾਂਤਰਿਕ ਦੇ ਬਾਰੇ ਕੋਈ ਖੁਲਾਸਾ ਨਹੀਂ ਹੋਇਆ
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਬਾਅਦ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ । ਉਧਰ ਦੂਜੇ ਪਾਸੇ ਵੇਰਕਾ ਥਾਣਾ ਦੇ ਪ੍ਰਭਾਰੀ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਾਂਤਰਿਕ ਦੇ ਬਾਰੇ ਵਿੱਚ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਨਾ ਹੀ ਉਸ ਦੀ ਪਛਾਣ ਹੋ ਸਕੀ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ ਤਲਾਸ਼ ਕਰ ਰਹੀ ਹੈ ।
ਦੇਰ ਸ਼ਾਮ ਹੋਈ ਸੁਖਮਨਦੀਪ ਦਾ ਕਤਲ
ਸੁਖਮਨਦੀਪ ਕੌਰ ਮੁਲਜ਼ਮ ਦਲਬੀਰ ਸਿੰਘ ਅਤੇ ਜਸਬੀਰ ਕੌਰ ਦੇ ਘਰ ਪਹੁੰਚੀ । ਮੁਲਜ਼ਮ ਨੇ ਸਾਜਿਸ਼ ਦੇ ਤਹਿਤ ਆਪਣੇ ਘਰ ਵਿੱਚ ਬੱਚੀ ਦੇ ਦਿਲ ਵਿੱਚ ਚਾਕੂਆਂ ਨਾਲ ਵਾਰ ਕੀਤਾ । ਮੁਲਜ਼ਮ ਨੇ ਪੁਲਿਸ ਪੁੱਛ-ਗਿੱਛ ਵਿੱਚ ਖੁਲਾਸਾ ਕੀਾਤ ਕਿ ਵਾਰ ਦੇ ਬਾਅਦ ਬੱਚੀ ਨੇ ਤੜਪ-ਤੜਪ ਦਮ ਤੋੜ ਦਿੱਤਾ ਸੀ । ਇਸ ਦੇ ਬਾਅਦ ਮੁਲਜ਼ਮ ਨੇ ਰਾਤ ਦੇ ਸਮੇਂ ਬੱਚੀ ਦੀ ਲਾਸ਼ ਇੱਕ ਬੋਰੇ ਵਿੱਚ ਪਾਕੇ ਇੱਕ ਹਵੇਲੀ ਵਿੱਚ ਲੁੱਕਾ ਦਿੱਤੀ ਅਤੇ ਸ਼ੱਕ ਤੋਂ ਬਚਣ ਦੇ ਲਈ ਪਰਿਵਾਰ ਦੇ ਨਾਲ ਮਿਲਕੇ ਬੱਚੀ ਦੀ ਤਲਾਸ਼ ਕਰਨ ਲੱਗੇ ।