ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਇੱਕ ਪਿਉ ਦੀ ਜਾਹਬਾਜ਼ੀ ਦਾ ਕਾਰਨਾਮਾ ਸਾਹਮਣੇ ਆਇਆ ਹੈ । ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਇਸ ਦੌਰਾਨ ਉਸ ਦੀ ਮੌਤ ਹੋ ਗਈ ਪਰ ਉਸ ਨੇ ਆਪਣੀ 3 ਸਾਲ ਦੀ ਬੱਚੀ ਦੀ ਜਾਨ ਬਚਾ ਲਈ । ਦਰਅਸਲ ਸ਼ੁੱਕਰਵਾਰ ਦੇਰ ਰਾਤ 4 ਨੌਜਵਾਨ ਬਾਈਕ ‘ਤੇ ਆਏ ਅਤੇ ਉਨ੍ਹਾਂ ਨੇ ਇੱਕ ਸ਼ਖਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਉਸ ਵੇਲੇ ਮ੍ਰਿਤਕ ਦੇ ਹੱਥ 3 ਸਾਲ ਦੀ ਬੱਚੀ ਸੀ । ਪਰ ਪਿਤਾ ਨੇ ਧੀ ਨੂੰ ਕਾਰ ਵਿੱਚ ਹੇਠਾਂ ਪਾ ਦਿੱਤਾ ਅਤੇ ਉਸ ਦੀ ਜਾਨ ਬਚਾਈ । ਇਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ । ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕੀਤੀ ਹੈ।
ਮ੍ਰਿਤਕ ਦੀ ਪਛਾਣ ਜੰਡਿਆਲਾ ਗੁਰੂ ਗੌਸ਼ਾਲਾ ਰੋਡ ਦੇ ਰਹਿਣ ਵਾਲੇ ਰਾਮਸ਼ਰਾਣ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਪ੍ਰੀਤ ਦੇ ਨਾਲ ਰਾਤ ਨੂੰ ਉਹ ਆਪਣੇ ਭਰਾ ਸਤਪਾਲ ਸਿੰਘ ਦੇ ਘਰ ਤੋਂ ਆ ਰਹੇ ਸੀ । ਪਤਨੀ ਨੇ ਦੱਸਿਆ ਕਿ ਪਤੀ ਕਾਰ ਵਿੱਚ ਸਨ ਅਤੇ 3 ਸਾਲ ਦੀ ਧੀ ਵੀ ਗੋਦ ਵਿੱਚ ਹੀ ਸੀ । ਉਸੇ ਵੇਲੇ 4 ਨੌਜਵਾਨ 2 ਮੋਟਰ ਸਾਈਕਲ ਵਿੱਚ ਆਏ । 2 ਨੌਜਵਾਨਾਂ ਦੇ ਹੱਥ ਵਿੱਚ ਪਿਸਟਲ ਸੀ ਹਮਲਾਵਰਾਂ ਨੇ ਬਿਨਾਂ ਵੇਖੇ ਪਤੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਮੋਟਰ ਸਾਈਕਲ ਸਵਾਰਾਂ ਨੇ ਪਿਸਟਨ ਰੱਖੀ ਤਾਂ ਰਾਮਸ਼ਰਣ ਸਮਝ ਗਿਆ ਕਿ ਉਸ ਦੀ ਮੌਤ ਹੋ ਸਕਦੀ ਹੈ। ਮਨੀ ਦੇ ਮੁਤਾਬਿਕ ਉਸ ਨੇ ਫੌਰਨ ਧੀ ਨੂੰ ਕਾਰ ਦੇ ਪਰਸ਼ ‘ਤੇ ਪਾ ਦਿੱਤਾ। ਨਹੀਂ ਤਾਂ ਧੀ ਨੂੰ ਵੀ ਗੋਲੀ ਲੱਗ ਸਕਦੀ ਸੀ ।
ਗੋਲਿਆਂ ਚਲਾਉਣ ਦੀ ਆਵਾਜ਼ ਸੁਣ ਕੇ ਉਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ । ਜਿਸ ਦੇ ਬਾਅਦ ਹਮਲਾਵਰ ਉੱਥੋ ਫਰਾਰ ਹੋ ਗਏ । ਗੁਆਂਢੀਆਂ ਦੀ ਮਦਦ ਨਾਲ ਰਾਮਸ਼ਰਣ ਨੂੰ ਹਸਪਤਾਲ ਪਹੁੰਚਾਇਆ ਗਿਆ । ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਗਈ ਸੀ।
ਪੁਰਾਣੀ ਰੰਜਿਸ਼ ਦੇ ਕਾਰਨ ਕਤਲ ਹੋਇਆ
ਮ੍ਰਿਤਕ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਬੁਰੀ ਸੰਗਤ ਵਿੱਚ ਸੀ । ਜਿਸ ਕਾਰਨ ਉਹ ਕਈ ਗਲਤ ਲੋਕਾਂ ਦੇ ਨਾਲ ਜੁੜ ਗਿਆ । ਉਨ੍ਹਾਂ ਵਿੱਚੋਂ ਹੀ ਇੱਕ ਨੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਨੇ ਮਨੀ ਦੇ ਬਿਆਨਾਂ ਦੇ ਅਧਾਰ ‘ਤੇ 4 ਅਣਪਾਛੇ ਨੌਜਵਾਨਾਂ ਖਿਲਾਫ ਕਤਲ ਕਰਨ ਅਤੇ ਆਰਮਸ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ ।