India International

19 ਸਾਲ ਬਾਅਦ ਅੰਮ੍ਰਿਤਸਰ ਦਾ ਪਿਤਾ ਜਾਪਾਨੀ ਪੁੱਤਰ ਨੂੰ ਮਿਲਿਆ ! ਭਾਵੁਕ ਪਿਓ-ਪੁੱਤ ਕਈ ਘੰਟੇ ਤੱਕ ਗਲੇ ਲੱਗ ਕੇ ਰੋਣ ਲੱਗੇ !

ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੇ ਲਈ ਰੱਖੜੀ ਦਾ ਦਿਨ ਯਾਦਗਾਰੀ ਬਣ ਗਿਆ ਜਦੋਂ 19 ਸਾਲ ਬਾਅਦ ਜਾਪਾਨ ਤੋਂ ਉਸ ਦਾ ਪੁੱਤਰ ਆਕੇ ਗਲੇ ਲੱਗ ਗਿਆ । ਸੁਖਪਾਲ ਸਿੰਘ ਦਾ ਪੁੱਤਰ ਜਾਪਾਨ ਵਿੱਚ ਪੈਦਾ ਹੋਇਆ ਅਤੇ ਉਥੇ ਹੀ ਵੱਡਾ ਹੋਇਆ । ਸੁਖਪਾਲ ਨੇ ਕਿਹਾ ਮੈਨੂੰ ਕਦੇ ਉਮੀਦ ਨਹੀਂ ਸੀ ਮੈਂ ਆਪਣੇ ਪੁੱਤਰ ਨਾਲ ਮਿਲ ਸਕਾਂਗਾ । ਇਹ ਮੇਰੇ ਲਈ ਸੁਪਣੇ ਵਰਗਾ ਹੈ ਮੈਂ ਨਹੀਂ ਚਾਹੁੰਦਾ ਇਹ ਕਦੇ ਟੁੱਟੇ ।

ਦਰਅਸਲ ਸੁਖਪਾਲ ਸਿੰਘ ਦਾ ਸਾਲ 2002 ਵਿੱਚ ਜਾਪਾਨ ਦੀ ਕੁੜੀ ਸਚੀਆ ਤਾਕਾਹਾਤਾ ਨਾਲ ਵਿਆਹ ਹੋਇਆ ਸੀ। ਦੋਵਾਂ ਦਾ ਪੁੱਤਰ ਰਿਨ ਤਾਕਾਹਾਤਾ ਉਸ ਵੇਲੇ 2 ਸਾਲ ਸੀ ਜੋ ਦੋਵਾਂ ਦਾ ਤਲਾਕ ਹੋਇਆ ਸੀ ।2007 ਵਿੱਚ ਸੁਖਪਾਲ ਸਿੰਘ ਜਾਪਾਨ ਤੋਂ ਪਰਤਿਆ ਤਾਂ ਪਤਨੀ ਤੇ ਪੁੱਤ ਨਾਲ ਕੋਈ ਰਾਬਤਾ ਨਹੀਂ ਕੀਤਾ । ਜਦੋਂ ਰੱਖੜੀ ਦੇ ਦਿਨ ਜਦੋਂ ਪੁੱਤਰ ਮਿਲਣ ਨੂੰ ਪਹੁੰਚਿਆ ਤਾਂ ਦੋਵੇ ਇਕ ਦੂਜੇ ਗਲ ਲੱਗ ਕੇ ਭਾਵੁਕ ਹੋਏ ।

ਸੁਖਪਾਲ ਸਿੰਘ ਨੇ ਦੱਸਿਆ ਰਿਨ ਦੀ ਮਾਂ ਨਾਲ ਮੁਲਾਕਾਤ ਥਾਈਲੈਂਡ ਏਅਰਪੋਰਟ ’ਤੇ ਹੋਈ ਸੀ। ਉਹ ਤਾਜ ਮਹਿਲ ਦੇਖਣ ਲਈ ਇੰਡੀਆ ਆ ਰਹੇ ਸਨ। ਸੁਖਪਾਲ ਦੱਸਦੇ ਹਨ ਕਿ ਜਹਾਜ਼ ਵਿੱਚ ਉਹ ਅਤੇ ਰਿਨ ਦੀ ਮਾਂ ਸਚੀਆ ਤਕਾਹਾਤਾ ਦੀਆਂ ਸੀਟਾਂ ਇਕੱਠੀਆਂ ਸਨ। ਸੁਖਪਾਲ ਸਿੰਘ ਨੇ ਸਚੀਆ ਨੂੰ ਹਾਸੇ ਨਾਲ ਪੁੱਛਿਆ ਕਿ ਉਹ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਵਾਹਗਾ ਬਾਰਡਰ ਦਿਖਾਉਣ ਲਈ ਲਿਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਈ ਦਿਨ ਸਾਡੇ ਕੋਲ ਰਹੇ ਅਤੇ ਫਿਰ ਜਪਾਨ ਜਾ ਕੇ ਮੈਨੂੰ ਸਪੌਂਸਰਸ਼ਿਪ ਭੇਜੀ।