Punjab

‘4 MA’,LLB,PHD,ਫਿਰ ਵੀ ਸਬਜ਼ੀ ਵੇਚਣ ਨੂੰ ਮਜ਼ਬੂਰ ਸਿੰਘ !

ਬਿਉਰੋ ਰਿਪੋਰਟ : ਚਾਰ ਮਾਸਟਰਸ ਅਤੇ PHD ਦੇ ਬਾਅਦ ਕੋਈ ਵੀ ਇਨਸਾਨ ਆਪਣੇ ਆਪ ਨੂੰ ਸਫੇਦ ਕਾਲਰ ਯਾਨੀ ਚੰਗੀ ਨੌਕਰੀ ਕਰਦਾ ਵੇਖਣਾ ਚਾਹੁੰਦਾ ਹੈ । ਪਰ ਉਸ ਨੌਕਰੀ ਨਾਲ ਜਦੋਂ ਪਰਿਵਾਰ ਦਾ ਖਰਚਾ ਕੱਢਣਾ ਮੁਸ਼ਕਿਲ ਹੋ ਜਾਵੇ ਤਾਂ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ । ਡਾਕਟਰ ਸੰਦੀਪ ਸਿੰਘ ਚਾਰ MA ਅਤੇ PHD ਕਰਨ ਦੇ ਬਾਵਜੂਦ ਗਲੀਆਂ ਵਿੱਚ ਸਬਜ਼ੀਆਂ ਵੇਚ ਰਿਹਾ ਹੈ। ਉਨ੍ਹਾਂ ਦੇ ਮੁਤਾਬਿਕ ਮੈਨੂੰ ਸ਼ਰਮ ਨਹੀਂ ਆਉਂਦੀ ਹੈ ਕਿਉਂਕਿ ਗੁਰੂ ਮਹਾਰਾਜ ਨੇ ਕਿਰਤ ਕਰਨ ਦਾ ਜਿਹੜਾ ਸੁਨੇਹਾ ਦਿੱਤਾ ਸੀ ਉਸ ‘ਤੇ ਉਹ ਚੱਲ ਰਿਹਾ ਹੈ । ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਯੂਨੀਵਰਸਿਟੀ ਨੇ ਉਸ ਦੀ ਕਦਰ ਨਹੀਂ ਪਾਈ।

ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਤੁਹਾਨੂੰ ਅਕਸਰ ਇੱਕ ਰੇਹੜੀ ਵਾਲਾ ਵਿਖਾਈ ਦੇਵੇਗਾ ਜਿਸ ਦੀ ਰੇਹੜੀ ‘ਤੇ ਬੋਰਡ ਲੱਗਿਆ ਹੈ PHD ਸਬਜੀ ਵਾਲਾ । ਇਹ ਰੇਹੜੀ ਵਾਲਾ ਡਾਕਟਰ ਸੰਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੋਫੈਸਰ ਹੈ ਅਤੇ ਉਹ ਐਡਹਾਕ ‘ਤੇ ਹੈ । ਫਿਲਹਾਲ ਛੁੱਟਿਆਂ ‘ਤੇ ਘਰ ਖਰਚ ਦੇ ਲਈ ਸਬਜ਼ੀਆਂ ਵੇਚ ਰਹੇ ਹਨ ।

ਚਾਰ MA, llm ਅਤੇ PhD ਹੋਲਡਰ

ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2004 ਵਿੱਚ ਗਰੈਜੂਏਸ਼ਨ ਕੀਤੀ , 2007 ਵਿੱਚ LLB ਕੀਤੀ । 2009 ਵਿੱਚ IIM, 2011 MA ਪੰਜਾਬੀ ਕੀਤੀ ,ਉਸ ਦੇ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ 2017 ਵਿੱਚ PhD ਪੂਰੀ ਕੀਤੀ, 2018 ਵਿੱਚ MA ਜਨਰਲਿਜ਼ਮ ਕੀਤੀ ਫਿਰ MA Women study ਅਤੇ ਫਿਰ MA ਪਾਲਿਟਿਕਲ ਸਾਇੰਸ ਕੀਤੀ,ਫਿਲਹਾਲ ਉਹ ਲਵਲੀ ਯੂਨੀਵਰਸਿਟੀ ਤੋਂ ਬੀਲਿਪ ਕਰ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ 11 ਸਾਲ ਪੜਾਇਆ

ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ 11 ਸਾਲ ਤੱਕ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਰਰ ਰਹੇ ਅਤੇ ਫਿਲਹਾਲ ਛੁੱਟੀ ‘ਤੇ ਹਨ। ਲਾਅ ਦੀ ਪੜਾਈ ਕਰਦੇ ਸਮੇਂ ਇੱਕ ਵਿਦਿਆਰਥੀ ਨੇ ਉਨ੍ਹਾਂ ‘ਤੇ ਸਵਾਲ ਚੁੱਕਿਆ ਤਾਂ ਜਿਸ ਬਰਾਬਰੀ ਦੀ ਗੱਲ ਆਰਟੀਕਲ 21 ਵਿੱਚ ਉਸ ‘ਤੇ ਉਹ ਆਪ ਹੀ ਫਿੱਟ ਨਹੀਂ ਬੈਠੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੈਕਚਰਸ਼ਿਪ ਦੇ ਦੌਰਾਨ 35 ਹਜ਼ਾਰ ਦੀ ਤਨਖਾਹ ਮਿਲ ਦੀ ਸੀ । ਪਰ ਪੂਰਾ ਸਾਲ ਨਹੀਂ ਮਿਲਦੀ ਸੀ । ਕਦੇ ਮਿਲਦੀ ਸੀ ਕਦੇ ਨਹੀਂ। ਅਜਿਹੇ ਵਿੱਚ ਜਦੋਂ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਤਾਂ ਬੱਚਿਆਂ ਨੂੰ ਕੀ ਜਵਾਬ ਦਿੰਦੇ, ਬੱਚੇ ਵੀ ਜਾਣ ਦੇ ਸਨ ਕਿ ਪਿਤਾ ਨੂੰ ਮਿਹਨਤ ਦੇ ਹਿਸਾਬ ਨਾਲ ਪੈਸਾ ਨਹੀਂ ਮਿਲ ਦਾ ਹੈ।

ਸਿਫਾਰਿਸ਼ਾਂ ਤੋਂ ਰਹੇ ਪਰੇਸ਼ਾਨ

ਡਾਕਟਰ ਸੰਦੀਪ ਨੇ ਦੱਸਿਆ ਉਨ੍ਹਾਂ ਨੂੰ ਕਿਸੇ ਤੋਂ ਸ਼ਿਕਾਇਤ ਨਹੀਂ ਹੈ, ਪਰ ਅਫਸੋਸ ਹੈ ਜਿੰਨਾਂ ਪੜੇ ਲਿਖੇ ਹਨ ਯੂਨੀਵਰਸਿਟੀ ਨੇ ਉਨ੍ਹੀ ਕਦਰ ਨਹੀਂ ਕੀਤੀ । ਡਾਕਟਰ ਸੰਦੀਪ ਨੇ ਦੱਸਿਆ ਕਿ ਮੈਂ ਅਕਸਰ ਆਪਣੇ ਪੱਕੇ ਹੋਣ ਬਾਰੇ ਪੁੱਛ ਦਾ ਸੀ ਤਾਂ ਉਹ ਕਹਿੰਦੇ ਸਨ ਪਰੈਸ਼ਰ ਹੈ। ਉਨ੍ਹਾਂ ਕਿਹਾ ਯੂਨੀਵਰਸਿਟੀ ਸਿਆਸੀ ਪਰੈਸ਼ਰ ਦਾ ਬਹਾਨਾ ਬਣਾਉਂਦੀ ਹੈ । ਸੰਦੀਪ ਸਿੰਘ ਨੇ ਕਿਹਾ ਜੇਕਰ ਸਿਆਸੀ ਪਰੈਸ਼ਨ ਅਤੇ ਸਿਫਾਰਿਸ਼ ਦੇ ਨਾਲ ਹੀ ਰੱਖੇ ਜਾਂਦੇ ਹਨ ਤਾਂ ਉਨ੍ਹਾਂ ਦਾ ਸਮਾਂ ਅਤੇ ਪੈਸਾ ਕਿਉਂ ਬਰਬਾਦ ਕੀਤਾ ਗਿਆ । ਉਨ੍ਹਾਂ ਦੇ ਵਿਭਾਗ ਦੇ ਮੁਖੀ ਸਿਰਫ TA,DA ਦੇ ਲਈ ਫਾਰਮ ਭਰਵਾਉਂਦੇ ਹਨ । ਡਾਕਟਰ ਸੰਦੀਪ ਨੇ ਦੱਸਿਆ ਕਿ ਮੈਂ ਇਹ ਹੀ ਸਵਾਲ ਇੰਟਰਵਿਊ ਦੇ ਮਾਹਿਰਾ ਨੂੰ ਪੁੱਛਿਆ ਸੀ ।

ਜੁਲਾਈ ਤੋਂ ਵੇਚ ਰਿਹਾ ਹੈ ਸੰਦੀਪ ਸਬਜ਼ੀ

ਪ੍ਰੋਫੈਸਰ ਸੰਦੀਪ ਨੇ ਦੱਸਿਆ ਕਿ ਉਹ ਜੁਲਾਈ ਤੋਂ ਸਬਜ਼ੀ ਵੇਚ ਰਹੇ ਹਨ,ਉਨ੍ਹਾਂ ਨੇ ਪਹਿਲਾਂ ਬੋਰਡ ਨਹੀਂ ਲਗਾਇਆ ਸੀ ਪਰ ਇੱਕ ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕੁਆਲੀਫਿਕੇਸ਼ਨ ਦਾ ਬੋਰਡ ਲਗਾਉਣਾ ਚਾਹੀਦਾ ਹੈ ਤਾਂ ਮੈਂ ਲਗਵਾਇਆ ਹੈ । ਸੰਦੀਪ ਸਿੰਘ ਨੇ ਕਿਹਾ ਮੈਂ ਆਪਣੇ ਲਈ ਨਹੀਂ ਪਰਿਵਾਰ ਦੇ ਲਈ ਰੇਹੜੀ ਲਗਾਈ ਹੈ । ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ । ਇਸੇ ਲਈ ਮਜ਼ਬੂਰੀ ਵਿੱਚ ਪ੍ਰੈਫੈਸਰੀ ਛੱਡੀ,ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰਨਾ ਪਿਆ ਹੈ । ਉਨ੍ਹਾਂ ਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਆਉਂਦੀ ਹੈ ਕਿ ਯੂਨੀਵਰਸਿਟੀ ਤੋਂ ਵੱਧ ਕਮਾ ਲੈਂਦਾ ਹਾਂ। ਪੂਰਾ ਸਾਲ ਕਮਾਈ ਚੱਲੇਗੀ ਅਤੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ,ਪੁੱਤਰ,ਮਾਂ,ਭਰਾ ਅਤੇ ਭੈਣ ਵੀ ਹੈ ।

ਆਪਣਾ ਕੋਚਿੰਗ ਸੈਂਟਰ ਖੋਲਣਾ ਚਾਹੁੰਦੇ ਹਨ

ਪ੍ਰੋ ਸੰਦੀਪ ਸਿੰਘ ਦੇ ਦੱਸਿਆ ਕਿ ਉਹ ਆਪਣਾ ਕੋਚਿੰਗ ਸੈਂਟਰ ਖੋਲਣਾ ਚਾਹੁੰਦੇ ਹਨ ਕਿਉਂਕਿ ਪੜਾਈ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ ਜਿਸ ਨੂੰ ਉਹ ਨਹੀਂ ਛੱਡ ਸਕਦੇ ਹਨ । ਫਿਲਹਾਲ ਹਾਲਤ ਖਰਾਬ ਹੈ ਪਰ ਜਦੋਂ ਉਹ ਠੀਕ ਹੋਣਗੇ ਤਾਂ ਵਿਦਿਆਰਥੀਆਂ ਨੂੰ ਸਹੀ ਰਸਤਾ ਵਿਖਾਉਣਗੇ । ਉਨ੍ਹਾਂ ਕਿਹਾ ਮੈਂ ਸਰਕਾਰ ਜਾਂ ਕਿਸੇ ਹੋਰ ਨਾਲ ਕੋਈ ਸ਼ਿਕਾਇਤ ਨਹੀਂ ਕਰਨਾ ਚਾਹੁੰਦਾ ਹਾਂ ਕਿਉਂਕਿ ਉਹ ਯੂਨੀਵਰਸਿਟੀ ਵਿੱਚ ਨਹੀਂ ਹਨ ਤਾਂ ਕੀ ਹੋਇਆ ਉਹ ਆਪਣੀ ਯੂਨੀਵਰਸਿਟੀ ਖੋਲਣਗੇ । ਪ੍ਰੋ.ਸੰਦੀਪ ਸਿੰਘ ਨੇ ਕਿਹਾ ਹੁਣ ਗੱਲ ਅਣਖ ‘ਤੇ ਆ ਗਈ ਹੈ,ਇਸੇ ਲਈ ਇਸ ਕੰਮ ਨੂੰ ਅਪਨਾਉਣ ਦਾ ਫੈਸਲਾ ਲਿਆ ਗਿਆ ਹੈ । ਇਸ ਨਾਲ ਇੱਜ਼ਤ ਅਤੇ ਪੈਸਾ ਦੋਵੇ ਮਿਲ ਰਿਹਾ ਹੈ । ਯੂਨੀਵਰਸਿਟੀ ਵਿੱਚ ਪੈਸੇ ਦੀ ਹਮੇਸ਼ਾ ਪਰੇਸ਼ਾਨੀ ਰਹਿੰਦੀ ਸੀ ਅਤੇ ਸਾਲ ਵਿੱਚ ਸਿਰਫ਼ 7 ਮਹੀਨੇ ਹੀ ਪੈਸਾ ਮਿਲਦਾ ਸੀ ।

ਵਿਦਿਆਰਥੀ ਨੇ ਫੋਟੋ ਫਾਇਰਲ ਕੀਤੀ

ਪ੍ਰੋਫੈਸਰ ਸੰਦੀਪ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ । ਲੋਕ ਉਨ੍ਹਾਂ ਦੇ ਨਾਲ ਹਮਦਰਦੀ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇੱਕ ਵਿਦਿਆਰਥੀ ਨੇ ਫੋਟੋ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਮੈਂ ਉਨ੍ਹਾਂ ਤੋਂ ਪੜ ਚੁੱਕਿਆ ਹਾਂ ਮੈਨੂੰ ਆਪਣੇ ਪ੍ਰੋਫੈਸਰ ਦੀ ਹਾਲਤ ‘ਤੇ ਬਹੁਤ ਅਫਸੋਸ ਹੈ । ਪ੍ਰੋ ਸੰਦੀਪ ਸਿੰਘ ਨੇ ਕਿਾਹ ਮੈਂ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦਾ ਹਾਂ ਕਿ ਉਨ੍ਹਾਂ ਦੇ ਹਾਲਾਤਾ ਨੂੰ ਵੇਖ ਕੇ ਪੜਾਈ ਤੋਂ ਮੂੰਹ ਨਹੀਂ ਮੋੜਨ ਕਿਉਂਕਿ ਜਿੱਥੇ ਅੱਜ ਉਹ ਹਨ ਕੀ ਪਤਾ ਕੱਲ ਨਾ ਹੋਣ । ਪੜਨਾ ਹਮੇਸ਼ਾ ਕੰਮ ਆਉਂਦਾ ਹੈ ਬਸ ਮਿਹਨਤ ਦਾ ਸਾਥ ਨਾ ਛੱਡੋ । ਫੋਟੋ ਵਾਇਰਲ ਹੋਣ ਦੇ ਬਾਅਦ ਪ੍ਰੋਫੈਸਰ ਸੰਦੀਪ ਸਿੰਘ ਨੂੰ ਕਾਫੀ ਫੋਨ ਆ ਰਹੇ ਹਨ। ਮੈਂ ਲੋਕਾਂ ਨੂੰ ਕਿਹਾ ਅਸੀਂ ਠੀਕ ਹਾਂ ਗੁਰੂ ਦਾ ਆਦੇਸ਼ ਸਮਝ ਕੇ ਮਿਹਨਤ ਕਰ ਰਹੇ ਹਾਂ।