ਡਾਕਟਰ ਦੇ ਮੋਬਾਈਲ ਫੋਨ ‘ਤੇ ਭੇਜਿਆ ਸੀ ਮੈਸੇਜ ਉਸ ‘ਤੇ ਕਲਿੱਕ ਕਰਦੇ ਹੀ 19.5 ਲੱਕ ਖਾਤੇ ਨਿਕਲ ਗਏ
‘ਦ ਖ਼ਾਲਸ ਬਿਊਰੋ : Online ਪੈਸੇ ਦੇ ਲੈਣ-ਦੇਣ ਨੇ ਜ਼ਿੰਦਗੀ ਆਸਾਨ ਜ਼ਰੂਰ ਬਣਾ ਦਿੱਤੀ ਹੈ ਪਰ ਕੁੱਝ ਸ਼ਾਤਰ ਦਿਮਾਗ ਨੇ ਕਈ ਘਰਾਂ ਨੂੰ ਕੰਗਾਲ ਵੀ ਕਰ ਦਿੱਤਾ ਹੈ,ਅੰਮ੍ਰਿਤਸਰ ਵਿੱਚ ਵੀ ਆਨਲਾਈਨ ਫਰਾਡ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ । ਜਿਸ ਨੇ ਇੱਕ ਡਾਕਟਰ ਦੀ ਨੀਂਦ ਉਡਾ ਦਿੱਤੀ। ਮਿੰਟਾਂ ਵਿੱਚ ਡਾਕਟਰ ਦੇ ਖਾਤੇ ਤੋਂ 19.5 ਲੱਖ ਰੁਪਏ ਗਾਇਬ ਹੋ ਗਏ, ਪੁਲਿਸ ਨੇ ਮੁਲ ਜ਼ਮਾਂ ਦੀ ਪਛਾਣ ਕਰ ਲਈ ਹੈ, ਪਰ ਇਸ ਵਾਰਦਾਤ ਨੇ ਹਰ ਕਿਸੇ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ।
ਡਾਕਟਰ ਨੂੰ ਇਸ ਤਰ੍ਹਾਂ ਲੱਗਿਆ ਚੂਨਾ
ਅੰਮ੍ਰਿਤਸਰ ਦੇ ਡਾਕਟਰ ਸੁਭਾਸ਼ ਚੰਦ ਦੇ ਮੋਬਾਈਲ ਫੋਨ ‘ਤੇ ਇੱਕ ਮੈਸੇਜ ਆਇਆ ਜਿਸ ‘ਤੇ ਉਨ੍ਹਾਂ ਵੱਲੋਂ ਗਲਤੀ ਨਾਲ ਕਲਿਕ ਹੋ ਗਿਆ। ਕਲਿਕ ਕਰਨ ਤੋਂ ਬਾਅਦ ਮੋਬਾਈਲ ‘ਤੇ ਹੋਰ ਕੁਝ ਨਹੀਂ ਖੁਲ੍ਹਿਆ ਪਰ ਕੁੱਝ ਸਮੇ ਬਾਅਦ ਐਕਾਉਂਟ ਤੋਂ ਪੈਸੇ ਨਿਕਲਣਗੇ ਸ਼ੁਰੂ ਹੋ ਗਏ । ਉਸ ਤੋਂ ਬਾਅਦ ਪਤਾ ਚੱਲਿਆ ਕਿ ਖਾਤੇ ਤੋਂ 19.50 ਲੱਖ ਨਿਕਲ ਚੁੱਕੇ ਹਨ ਫੌਰਨ ਡਾਕਟਰ ਸਾਹਿਬ ਨੇ ਬੈਂਕ ਨੂੰ ਫੋਨ ਕੀਤਾ।
ਤਿੰਨ ਖਾਤਿਆਂ ਵਿੱਚ ਪੈਸੇ ਟਰਾਂਸਫਰ ਹੋਏ
ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦਾ ਸਾਇਬਰ ਸੈੱਲ ਐਕਟਿਵ ਹੋ ਗਿਆ ਅਤੇ ਪਤਾ ਚੱਲਿਆ ਕਿ ਡਾਕਟਰ ਸੁਭਾਸ਼ ਦੇ ਖਾਤੇ ਤੋਂ ਤਿੰਨ ਐਕਾਉਂਟ ਵਿੱਚ ਪੈਸੇ ਗਏ। ਸ਼ੁਰੂਆਤ ਵਿੱਚ ਤਿੰਨ ਖਾਤਾ ਮਾਲਿਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਇਸ ਵਿੱਚ ਇੱਕ ਖਾਤਾ ਕੌਲਕਾਤਾ ਦੇ ਅਭਿਨਵ, ਰਾਜਸਥਾਨ ਦੇ ਇਦਰਾਸ਼ ਅਲੀ ਅਤੇ ਖਰੜ ਦੇ ਰਾਧਾ ਚੰਦਰਾ ਦਾ ਦੱਸਿਆ ਜਾ ਰਿਹਾ ਹੈ ।
ਸਰਕਾਰ ਨੇ ਹੈੱਲਪਲਾਈਨ ਨੰਬਰ ਜਾਰੀ ਕੀਤਾ ਹੈ
ਸਰਕਾਰ ਵੱਲੋਂ 1930 ਹੈੱਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ ਜੇਕਰ ਕਿਸੇ ਨਾਲ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਹ ਇਸ ਨੰਬਰ ‘ਤੇ 24 ਘੰਟਿਆਂ ਦੇ ਅੰਦਰ ਫੋਨ ਕਰ ਸਕਦਾ ਹੈ। ਇਸ ਨੰਬਰ ‘ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਾਇਬਰ ਸੈੱਲ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਜਾਂਦਾ ਹੈ ਅਤੇ ਮੁਲ ਜ਼ਮ ਦੇ ਫੜੇ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੈਂਚ ਜਾਂਚ ਤੋਂ ਬਾਅਦ ਹੀ ਸ਼ਿਕਾਇਤਕਤਾ ਦੇ ਪੈਸੇ 1 ਹਫ਼ਤੇ ਜਾਂ ਫਿਰ 10 ਦਿਨਾਂ ਦੇ ਅੰਦਰ ਵਾਪਸ ਦਿੰਦਾ ਹੈ।