Punjab

ਅੰਮ੍ਰਿਤਸਰ ਦੇ ਇੱਕ ਜੋੜੇ ਨੇ ‘ਸ਼ਮਸ਼ਾਨ’ ਵਿੱਚ ਕੀਤਾ ‘ਆਨੰਦ ਕਾਰਜ’ ! ਲੋਕਾਂ ਨੇ ਫੁੱਲਾਂ ਨਾਲ ਸਜਾਇਆ !ਮਖੌਲ ਉਡਾਉਣ ਵਾਲਿਆਂ ਨੂੰ ਦਿੱਤਾ ਜਵਾਬ !

ਬਿਉਰੋ ਰਿਪੋਰਟ : ਕਿਸੇ ਵੀ ਸ਼ਖ਼ਸ ਦੀ ਅੰਤਿਮ ਯਾਤਰਾ ਸ਼ਮਸ਼ਾਨ ਘਾਟ ਵਿੱਚ ਜਾਕੇ ਖ਼ਤਮ ਹੁੰਦੀ ਹੈ ਪਰ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਜੋੜੇ ਨੇ ਵਿਆਹ ਦੇ ਨਾਲ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਹੈ । ਆਨੰਦ ਕਾਰਜ ਨੂੰ ਨੇਪੜੇ ਚਾੜਨ ਦੇ ਲਈ ਪੂਰੇ ਇਲਾਕੇ ਨੇ ਜੋੜੇ ਦੀ ਮਦਦ ਕੀਤੀ । ਵਿਆਹ ਦੇ ਜੋੜੇ ਨੇ ਸ਼ਮਸ਼ਾਨ ਘਾਟ ਵਿੱਚ ਵਿਆਹ ਕਰਨ ਬਾਰੇ ਕਿਉਂ ਸੋਚਿਆ ? ਅਤੇ ਉਨ੍ਹਾਂ ਨੇ ਮਖੌਲ ਉਡਾਉਣ ਵਾਲਿਆਂ ਨੂੰ ਕਿ ਜਵਾਬ ਦਿੱਤਾ ਇਹ ਵੀ ਤੁਹਾਨੂੰ ਦੱਸਦੇ ਹਾਂ।

ਦਅਰਸਲ ਕੁੜੀ ਦਾ ਪਰਿਵਾਰ ਗਰੀਬ ਘਰ ਤੋਂ ਸੀ ਉਹ ਪੈਸੇ ਖਰਚ ਨਹੀਂ ਕਰ ਸਕਦਾ ਸੀ । ਨਾ ਹੀ ਪੈਲੇਸ ਬੁੱਕ ਹੋ ਸਕਦਾ ਸੀ ਨਾ ਹੀ ਕੋਈ ਕੁਝ ਹੋਰ । ਇਸ ਲਈ ਇਲਾਕੇ ਦੇ ਲੋਕਾਂ ਨੇ ਸ਼ਮਸ਼ਾਨ ਘਾਟ ਵਿੱਚ ਪ੍ਰੋਗਰਾਮ ਕੀਤਾ ਅਤੇ ਉੱਥੇ ਹੀ ਫੇਰੇ ਹੋਏ ਅਤੇ ਵਿਦਾਈ ਵੀ ਸ਼ਮਸ਼ਾਨ ਘਾਟ ਤੋਂ ਹੋਈ । ਵਿਆਹ ਜੋੜਾ ਫਾਟਕ ਦੇ ਬਿੱਲਾ ਵਾਲਾ ਚੌਕ ਮੋਹਕਮਪੁਰਾ ਦੇ ਸ਼ਮਸ਼ਾਨ ਘਾਟ ਵਿੱਚ ਹੋਇਆ । ਕੁੜੀ ਦੀ ਦਾਦੀ ਦੀ ਉਮਰ ਕਾਫੀ ਸੀ । ਲੰਮੇ ਵਕਤ ਤੋਂ ਉਹ ਦਾਦਾ ਅਤੇ ਦਾਦੀ ਨਾਲ ਰਹਿੰਦੀ ਸੀ ਕੁਝ ਸਮੇਂ ਪਹਿਲਾਂ ਦਾਦੇ ਦਾ ਦੇਹਾਂਤ ਹੋ ਗਿਆ ਸੀ। ਦਾਦੀ ਪੋਤਰੀ ਦੇ ਵਿਆਹ ਨੂੰ ਲੈਕੇ ਪਰੇਸ਼ਾਨ ਸੀ । ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਹ ਜ਼ਿੰਮੇਵਾਰੀ ਲਈ ਅਤੇ ਕੁੜੀ ਦੇ ਲਈ ਚੰਗਾ ਮੁੰਡਾ ਲਭਿਆ ਅਤੇ ਉਸ ਦਾ ਵਿਆਹ ਕਰਵਾਇਆ ।

ਗਰੀਬ ਹੋਣ ਦੀ ਵਜ੍ਹਾ ਕਰਕੇ ਪੈਸੇ ਨਹੀਂ ਸਨ

ਗਰੀਬ ਪਰਿਵਾਰ ਹੋਣ ਦੀ ਵਜ੍ਹਾ ਕਰਕੇ ਵਿਆਹ ਕਰਨ ਦੇ ਲਈ ਦਾਦੀ ਕੋਲ ਪੈਸੇ ਨਹੀਂ ਸੀ । ਇਲਾਕੇ ਦੇ ਲੋਕਾਂ ਦਾ ਬਜਟ ਵੀ ਜ਼ਿਆਦਾ ਨਹੀਂ ਸੀ ਫਿਰ ਵੀ ਲੋਕਾਂ ਨੇ ਕੁਝ ਰੁਪਏ ਇਕੱਠੇ ਕੀਤੇ ਅਤੇ ਸਮਾਨ ਅਤੇ ਖਾਣੇ ਦਾ ਇੰਤਜ਼ਾਮ ਕੀਤਾ । ਜਿਸ ਤੋਂ ਬਾਅਦ ਵਿਆਹ ਹੋਇਆ । ਵਿਆਹ ਵਿੱਚ ਪੂਰੇ ਇਲਾਕੇ ਦੇ ਲੋਕ ਸ਼ਾਮਲ ਹੋਏ ਅਤੇ ਖਾਸ ਗੱਲ ਇਹ ਹੈ ਕਿ ਮੁੰਡੇ ਵਾਲਿਆਂ ਨੇ ਬਿਲਕੁਲ ਵੀ ਇਤਰਾਜ਼ ਨਹੀਂ ਕੀਤਾ ।

ਮਖੌਲ ਉਡਾਉਣ ਵਾਲਿਆਂ ਨੂੰ ਜਵਾਬ

ਵਿਆਹ ਵਿੱਚ ਸ਼ਾਮਲ ਹੋਣ ਆਏ ਲੋਕਾਂ ਨੇ ਕਿਹਾ ਸ਼ਮਸ਼ਾਨ ਤੋਂ ਪਵਿੱਤਰ ਹੋਰ ਕੋਈ ਥਾਂ ਨਹੀਂ ਹੈ । ਲੋਕ ਇੱਥੇ ਆਉਣ ਤੋਂ ਡਰ ਦੇ ਹਨ । ਪਰ ਇਹ ਹੀ ਸੱਚ ਹੈ ਇੱਥੇ ਹਰ ਕਿਸੇ ਨੇ ਇੱਕ ਦਿਨ ਆਉਣਾ ਹੈ । ਜਦੋਂ ਵਿਆਹ ਨੂੰ ਇੱਥੇ ਕਰਨ ਦਾ ਫੈਸਲਾ ਲਿਆ ਤਾਂ ਕੁਝ ਲੋਕ ਹੱਸੇ ਸਨ ਪਰ ਜਦੋਂ ਮੁੰਡੇ ਵਾਲੇ ਰਾਜ਼ੀ ਹੋ ਗਏ ਤਾਂ ਸਾਰਿਆਂ ਨੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ।