ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਇਸੇ ਦੇ ਤਹਿਤ ਅੱਜ ਪੂਰਾ ਅੰਮ੍ਰਿਤਸਰ ਵੀ ਬੰਦ ਹੈ। ਇਸ ਸਬੰਧੀ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਅੰਮ੍ਰਿਤਸਰ ਬੱਸ ਅੱਡਾ ਅਤੇ ਬੱਸ ਅੱਡਾ ਦੇ ਨਜ਼ਦੀਕ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀਆਂ ਹਨ। ਪੰਧੇਰ ਨੇ ਕਿਹਾ ਕਿ ਅੱਜ ਹਰ ਵਰਗ ਵੱਲੋਂ ਕਿਸਾਨਾਂ ਦੇ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਬੱਸ ਅੱਡੇ ਦੇ ਨਜ਼ਦੀਕ ਵਾਲੀ ਥਾਂ ਨੂੰ ਖਾਲੀ ਨਹੀਂ ਦੇਖਿਆ, ਹਮੇਸ਼ਾ ਇੱਥੇ ਜਾਮ ਲੱਗਾ ਰਹਿੰਦਾ ਸੀ ਪਰ ਅੱਜ ਸਾਰਿਆਂ ਨੇ ਕਿਸਾਨਾਂ ਦਾ ਸਾਥ ਦਿੰਦੇ ਹੋਏ ਅੰਮ੍ਰਿਤਸਰ ਬੰਦ ਕਰਕੇ ਪੰਜਾਬ ਨੂੰ ਸਫਲ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੀਡੀਆ ਕਰਮਚਾਰੀਆਂ ਨੂੰ ਕਵਰੇਜ਼ ਕਰਨ ਰੋਕਿਆ ਨਾ ਜਾਵੇ ਅਤੇ ਐਂਮਰਜੈਂਸੀ ਹਾਲਾਤਾਂ ਵਿਚ ਵੀ ਲੋਕਾਂ ਨੂੰ ਰਸਤਾ ਦਿੱਤਾ ਜਾਵੇ। ਼
ਇਹ ਵੀ ਪੜ੍ਹੋ – ਪੰਜਾਬ ਸਰਕਾਰ ਮੋਰਚੇ ਨੂੰ ਕੁਚਲਣ ਦੀ ਕਰ ਰਹੀ ਕੋਸ਼ਿਸ਼!