Punjab

ਮਿਲੋ 12 ਸਾਲ ਦੇ ਪੰਜਾਬੀ ਪੁੱਤ ਅਜਾਨ ਕੂਪਰ ਨੂੰ ! ਜਿਸ ਨੇ ਬਚਾਈ 100 ਲੋਕਾਂ ਦੀ ਜਾਨ !

amritsar ajan kapoor selected for bravery award

ਬਿਊਰੋ ਰਿਪੋਰਟ : ਗਣਰਾਜ ਦਿਹਾੜੇ ‘ਤੇ ਦੇਸ਼ ਦੇ 56 ਨੌਜਵਾਨਾਂ ਅਤੇ ਬਾਲ ਵੀਰਾਂ ਨੂੰ ਬਹਾਦੁਰੀ ਦੇ ਲਈ ਸਨਮਾਨਿਤ ਕੀਤਾ ਗਿਆ ਹੈ । ਇਸ ਵਿੱਚ ਪੰਜਾਬ ਦੇ ਤਿੰਨ ਬੱਚੇ ਵੀ ਸ਼ਾਮਲ ਹਨ । ਇਨ੍ਹਾਂ ਵਿੱਚ ਅੰਮ੍ਰਿਤਸਰ ਦਾ 12 ਸਾਲ ਦੇ ਅਜਾਨ ਕਪੂਰ ਹੈ ਜਿਸ ਨੇ ਆਪਣੀ ਸਮਝਦਾਰੀ ਦੇ ਨਾਲ 100 ਲੋਕਾਂ ਦੀ ਜਾਨ ਅਮਰਨਾਥ ਘਟਨਾ ਦੇ ਦੌਰਾਨ ਬਚਾਈ ਸੀ ।

ਅਮਰਨਾਥ ਵਿੱਚ ਸੇਵਾ ਕਰ ਰਿਹਾ ਸੀ ਅਜਾਨ

ਅਜਾਨ ਨੇ ਪਿਛਲੇ ਸਾਲ ਅਮਰਨਾਥ ਯਾਤਰਾ ਦੇ ਦੌਰਾਨ ਲੋਕਾਂ ਨੂੰ ਲੈਂਡ ਸਲਾਇੰਡ ਤੋਂ ਬਚਾਇਆ ਸੀ । 31 ਜੁਲਾਈ ਰਾਤ ਦੀ ਘਟਨਾ ਸੀ ਜਦੋਂ ਸ਼ਰਧਾਲੂ ਅਮਰਨਾਥ ਗੁਫਾ ਤੋਂ ਵਾਪਸ ਪਰਤ ਕੇ ਲੰਗਰ ਛੱਕ ਰਹੇ ਸਨ । 4 ਦਿਨਾਂ ਤੋਂ ਮੀਂਹ ਪੈ ਰਿਹਾ ਸੀ । ਰਾਤ ਨੂੰ ਅਜਾਨ ਬਾਲਟਾਲ ਦੇ ਕੈਂਪ ਵਿੱਚ ਰੁਕਿਆ ਹੋਇਆ ਸੀ । 8 ਵਜੇ ਅਜਾਨ ਲੰਗਰ ਦੀ ਸੇਵਾ ਕਰਨ ਚੱਲਾ ਗਿਆ । ਤਕਰੀਬਨ ਇੱਕ ਘੰਟਾ ਸੇਵਾ ਕਰਨ ਦੇ ਬਾਅਦ ਉਹ ਪੇਸ਼ਾਬ ਕਰਨ ਦੇ ਲਈ ਲੰਗਰ ਹਾਲ ਦੇ ਪਿੱਛੇ ਗਿਆ। ਉਸ ਨੇ ਪਾਣੀ ਦੇ ਤੇਜ ਬਹਾਵ ਨੂੰ ਵੇਖਿਆ ਨਾਲ ਹੀ ਪੱਥਰਾਂ ਨੂੰ ਡਿੱਗ ਦੇ ਹੋਏ ਵੇਖਿਆ ਅਤੇ ਆਵਾਜ਼ਾਂ ਵੀ ਸੁਣੀਆਂ ।

5 ਮਿੰਟ ਵਿੱਚ ਬਚੀਆਂ 100 ਦੀਆਂ ਜਾਨਾਂ

ਪੱਥਰਾਂ ਨੂੰ ਆਉਦੇ ਵੇਖ ਅਜਾਨ ਸਿੱਧਾ ਕੈਂਪ ਵੱਲ ਭਜਿਆ । ਕੈਂਪ ਅਤੇ ਲੰਗਰ ਵਿੱਚ ਲੱਗੇ ਲੋਕਾਂ ਨੂੰ ਪਾਣੀ ਦੇ ਬਹਾਵ ਅਤੇ ਪੱਥਰਾਂ ਦੇ ਬਾਰੇ ਅਲਰਟ ਕੀਤਾ । ਖਤਰੇ ਨੂੰ ਵੇਖ ਦੇ ਹੋਏ ਸਾਰੇ ਸੁਰੱਖਿਅਤ ਥਾਵਾਂ ਵੱਲ ਭਜੇ। 5 ਮਿੰਟ ਦੀ ਦੇਰੀ ਜੇਕਰ ਹੋ ਜਾਂਦੀ ਤਾਂ 100 ਕੀਮਤੀ ਜ਼ਿੰਦਗੀਆਂ ਤਬਾਅ ਹੋ ਜਾਂਦੀਆਂ । ਉਨ੍ਹਾਂ ਨੂੰ ਸਵੇਰੇ 3 ਵਜੇ ਸੁਰੱਖਿਆ ਮੁਲਾਜ਼ਮਾਂ ਨੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ।

ਸਾਬਕਾ ਡਿਪਟੀ ਸਪੀਕਰ ਨੇ ਪਛਾਣੀ ਅਜਾਨ ਦੀ ਵੀਰਤਾ

ਅਜਾਨ ਦੀ ਇਸ ਬਹਾਦੁਰੀ ਬਾਰੇ ਜਦੋਂ ਸਾਬਕਾ ਡਿਪਟੀ ਸਪੀਕਰ ਦਰਬਾਰੀ ਲਾਲ ਨੂੰ ਪਤਾ ਨੂੰ ਪਤਾ ਚੱਲਿਆ ਤਾਂ ਉਹ ਕਾਫੀ ਹੈਰਾਨ ਹੋ ਗਏ । ਉਨ੍ਹਾਂ ਨੇ ਇਹ ਜਾਣਕਾਰੀ ਡੀਸੀ ਅੰਮ੍ਰਿਤਸਰ ਨੂੰ ਦਿੱਤੀ। ਜਿੰਨਾਂ ਨੇ ਅਜਾਨ ਦਾ ਨਾਂ ਕੇਂਦਰ ਸਰਕਾਰ ਨੂੰ ਭੇਜਿਆ ਅਤੇ ਹੁਣ 56 ਬਹਾਦੁਰਾ ਵਿੱਚ ਅਜਾਨ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ,ਉਸ ਨੂੰ ਵੀਰਬਾਲ ਸਨਮਾਨ ਨਾਲ ਦਿੱਤਾ ਗਿਆ ਹੈ ।

ਪਰਿਵਾਰ ਵਿੱਚ ਦੂਜੇ ਮੈਂਬਰ ਨੂੰ ਮਿਲਿਆ ਸਨਮਾਨ

ਅਜਾਨ ਦੇ ਪਿਤਾ ਪਿਤਾ ਸੁਨੀਲ ਕਪੂਰ ਨੇ ਦੱਸਿਆ ਕਿ ਪੁੱਤ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਵਿੱਚ ਪੰਜਾਬ ਰਾਜ ਭਵਨ ਬੁਲਾਇਆ ਸੀ । ਅਜਾਨ ਦਾ ਰਿਸ਼ਤਾ ਸ਼ਹੀਦ ਪਰਿਵਾਰ ਨਾਲ ਹੈ। 13 ਅਪ੍ਰੈਲ 1919 ਵਿੱਚ ਜਲਿਆਂਵਾਲਾ ਬਾਗ ਸਾਕੇ ਦੌਰਾਨ ਸ਼ਹੀਦ ਹੋਏ ਲਾਲਾ ਵਾਸੂ ਮਲ ਦਾ ਪੜਪੌਤਰਾ ਹੈ ਅਜਾਨ ਕਪੂਰ, ਕੂਪਰ ਪਰਿਵਾਰ ਵਿੱਚ ਅਜਾਨ ਦੂਜਾ ਸ਼ਖਸ ਹੈ ਜਿਸ ਨੂੰ ਕੌਮੀ ਪੱਧਰ ਦਾ ਸਨਮਾਨ ਦਿੱਤਾ ਗਿਆ ਹੈ।