Punjab

ਅੰਮ੍ਰਿਤਸਰ ਏਅਰਪੋਰਟ ਤੋਂ ਸੋਨੇ ਦੀ ਤਸਕਰੀ ਦਾ ਨਵਾਂ ਤਰੀਕਾ ਸਾਹਮਣੇ ਆਇਆ!

 

ਬਿਉਰੋ ਰਿਪੋਰਟ : ਕੌਮਾਂਤਰੀ ਪੱਧਰ ‘ਤੇ ਸੋਨੇ ਦੀ ਤਸਕਰੀ ਕਰਨ ਵਾਲੇ 2 ਮੁਲਜ਼ਮਾਂ ਨੂੰ CIA-2 ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਦੁਬਈ ਤੋਂ ਯਾਤਰੀਆਂ ਦੇ ਜ਼ਰੀਏ ਸੋਨੇ ਦੀ ਪੇਸਟ ਬਣਾਕੇ ਉਸੇ ਸਮਾਨ ਵਿੱਚ ਪਾਕੇ ਭੇਜਿਆ ਜਾਂਦਾ ਸੀ । ਮੁਲਜ਼ਮ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਯਾਤਰੀਆਂ ਦੀ ਪਛਾਣ ਕਰਦੇ ਅਤੇ ਉਨ੍ਹਾਂ ਤੋਂ ਸੋਨੇ ਦੀ ਪੇਸਟ ਲੈ ਲੈਂਦੇ ਸਨ । ਮੁਲਜ਼ਮ ਜਿਸ ਯਾਤਰੀ ਤੋਂ ਸਮਾਨ ਲੈਂਦੇ ਸਨ ਉਸ ਨੂੰ 20 ਹਜ਼ਾਰ ਰੁਪਏ ਦੀ ਨਕਦੀ ਫੜਾ ਕੇ ਆਪ ਚੱਲੇ ਜਾਂਦੇ ਸਨ । ਇਸ ਦੇ ਬਾਅਦ ਮੁਲਜ਼ਮ ਸਮਾਨ ਲੈਕੇ ਵਾਪਸ ਆ ਜਾਂਦਾ ਸੀ । ਪੁਲਿਸ ਨੂੰ ਗ੍ਰਿਫਤਾਰ ਮੁਲਜ਼ਮਾਂ ਕੋਲ ਇੱਕ ਡਾਇਰੀ ਮਿਲੀ ਹੈ ਉਸ ਤੋਂ ਸੋਨੇ ਦੀ ਤਸਕਰੀ ਦਾ ਵੱਡਾ ਖੁਲਾਸਾ ਹੋਇਆ ਹੈ ਅਤੇ ਪੁਲਿਸ ਦੇ ਹੱਥ ਇੱਕ ਕੋਰਡ ਵਰਡ ਵੀ ਲੱਗਿਆ ਹੈ ਸਮੱਗਲਿੰਗ ਵਿੱਚ ਵਰਤਿਆ ਜਾਂਦਾ ਸੀ ।

ਲੁਧਿਆਣਾ ਪੁਲਿਸ ਨੂੰ ਇਤਲਾਹ ਮਿਲੀ ਤਾਂ ਦੋਵੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ । ਦੋਵਾਂ ਤੋਂ ਸੋਨੇ ਦਾ ਇੱਕ ਕਿਲੋ 230 ਗਰਾਮ ਪੇਸਟ,ਦੇਸੀ ਪਿਸਤੌਲ ਅਤੇ ਪੰਜ ਕਾਰਤੂਸ ਬਰਾਦਮ ਹੋਏ । ਗੈਂਗ ਦਾ ਮਾਸਟਰ ਮਾਇੰਡ ਦੁਬਈ ਵਿੱਚ ਬੈਠਾ ਸੀ । ਉਹ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਨੇ ਦਾ ਪੇਸਟ ਫੜਾ ਰਿਹਾ ਸੀ ।

ਫੜੇ ਗਏ ਦੋਵੇ ਮੁਲਜ਼ਮ ਸਹਾਰਨਪੁਰ ਦੇ ਸਨ

ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਦੇ ਆਜ਼ਾਦ ਸਿੰਘ ਨੂੰ ਫੜਿਆ ਜੋ ਕਿ ਅੰਮ੍ਰਿਤਸਰ ਵਿੱਚ ਮਕਾਨ ਲੈਕੇ ਰਹਿ ਰਿਹਾ ਸੀ,ਇਸ ਤੋਂ ਇਲਾਾਵ ਆਸ਼ੂ ਕੁਮਾਰ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ । ਪੁੱਛ-ਗਿੱਛ ਦੇ ਬਾਅਦ ਆਜ਼ਾਦ ਸਿੰਘ ਦੇ ਜੀਜਾ ਦੁਬਈ ਵਿੱਚ ਰਹਿਣ ਵਾਲੇ ਪੁਨੀਤ ਸਿੰਘ ਉਰਫ ਪੰਕਜ ਅਤੇ ਉਸ ਦੇ ਸਾਥੀ ਪਰਵਿੰਦਰ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸੰਧੂ ਨੇ ਦੱਸਿਆ ਕਿ CIA 2 ਦੀ ਟੀਮ ਨੇ ਜਲੰਧਰ ਬਾਈਪਾਸ ਦੇ ਕੋਲ ਨਾਕੇਬੰਦੀ ਕਰ ਰੱਖੀ ਸੀ । ਸੂਚਨਾ ਦੇ ਅਧਾਰ ‘ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਦੇ ਕਬਜ਼ੇ ਤੋਂ ਸੋਨੇ ਦੀ ਪੇਸਟ ਵੀ ਮਿਲੀ ਹੈ । ਦੁਬਈ ਤੋਂ ਸੋਨੇ ਦੀ ਪੇਸਟ ਜਿਸ ਨੂੰ ਦਿੱਤੀ ਜਾਂਦੀ ਸੀ ਉਸੇ ਯਾਤਰੀ ਦੀ ਫੋਟੋ Whatsapp ਦੇ ਜ਼ਰੀਏ ਭੇਜੀ ਜਾਂਦੀ ਸੀ । ਮਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਸੋਨਾ ਪੇਸਟ ਹੋਣ ਦੀ ਵਜ੍ਹਾ ਕਰਕੇ ਮਸ਼ੀਨ ਵਿੱਚ ਫੜਿਆ ਨਹੀਂ ਜਾਂਦਾ ਸੀ ਪੁਲਿਸ ਕਮਿਸ਼ਨਰ ਦੇ ਮੁਤਾਬਿਕ ਹੁਣ ਤੱਕ 50 ਕਿਲੋ ਦੇ ਕਰੀਬ ਸੋਨਾ ਪੇਸਟ ਦੇ ਰੂਪ ਵਿੱਚ ਆ ਚੁੱਕਿਆ ਹੈ ।

ਧੰਦੇ ਦਾ ਮਾਸਟਰ ਮਾਇੰਡ ਪੁਨੀਤ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੁਤਾਬਿਕ ਪੁਨੀਤ ਉਰਫ ਗੁਰੂ ਇਸ ਸੋਨੇ ਦੀ ਸਮਲਿੰਗ ਗੈਂਗ ਦਾ ਮਾਸਟਰ ਮਾਇੰਡ ਹੈ । ਉਹ ਦੁਬਈ ਤੋਂ ਲੋਕਾਂ ਨੂੰ ਸਮੱਗਲਿੰਗ ਦੇ ਲਈ ਚੁਣਦਾ ਸੀ ਜੋ ਵੇਖਣ ਵਿੱਚ ਸਿੱਧਾ ਹੋਵੇ ਜਿਸ ‘ਤੇ ਕੋਈ ਸ਼ੱਕ ਨਾ ਕਰੇ । ਪੈਸੇ ਦਾ ਲਾਲਚ ਦੇਕੇ ਕਹਿੰਦਾ ਸੀ ਉਸ ਦਾ ਸਮਾਨ ਏਅਰਪੋਰਟ ਤੱਕ ਪਹੁੰਚਾ ਦੇਵੇ। ਪੁਲਿਸ ਦੀ ਜਾਂਚ ਵਿੱਚ ਮੁਲਜ਼ਮਾਂ ਤੋਂ ਇੱਕ ਡਾਇਰੀ ਵੀ ਮਿਲੀ ਹੈ । ਡਾਇਰੀ ਵਿੱਚ ਸੋਨੇ ਦੀ ਤਸਕਰੀ ਦਾ ਪੂਰਾ ਹਿਸਾਬ ਲਿਖਿਆ ਹੈ । ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਸੂਚਨਾ ਪੁਲਿਸ ਦੇ ਕੋਲ ਪਹੁੰਚ ਚੁੱਕੀ ਹੈ ਗੈਂਗ ਦੀ ਇੱਕ ਖਾਸ ਗੱਲ ਇਹ ਹੈ ਕਿ ਉਹ ਹਰ ਵਾਰ ਨਵੇਂ ਸਖਸ ਨੂੰ ਸਮੱਗਲਿੰਗ ਦੇ ਲਈ ਭੇਜ ਦਾ ਹੈ । ਪੁਲਿਸ ਨੂੰ ਡਾਇਰੀ ਵਿੱਚ 50 ਲੋਕਾਂ ਦੇ ਰਿਕਾਰਡ ਮਿਲੇ ਹਨ । ਉਸ ਵਿੱਚ ਇੱਕ ਵੀ ਸ਼ਖਸ਼ ਅਜਿਹਾ ਨਹੀਂ ਹੈ ਜੋ ਰਿਪੀਟ ਕੀਤਾ ਗਿਆ ਹੋਵੇ।

ਯਾਤਰੀ ਦੇ ਬੈਗ ‘ਤੇ ਲੱਗਿਆ ਹੁੰਦਾ ਸੀ ਕੋਰਡ ਵਰਡ ਦਾ ਟੈਗ

ਪੁਲਿਸ ਨੇ ਦੱਸਿਆ ਹੈ ਤਸਕਰਾਂ ਦੇ ਬੈਗ ‘ਤੇ ਇੱਕ ਕੋਰਡ ਵਰਲਡ ਦਾ ਟੈਗ ਲੱਗਿਆ ਹੁੰਦਾ ਸੀ ਜਿਸ ਨੂੰ ਮਾਸਟਰ ਮਾਇੰਡ ਪੁਨੀਤ ਲੱਗਾ ਕੇ ਭੇਜ ਦਾ ਸੀ । ਉਸ ਬੈਗ ਅਤੇ ਵਿਅਕਤੀ ਦੀ ਤਸਵੀਰ ਭਾਰਤ ਬੈਠੇ ਤਸਕਰਾਂ ਨੂੰ ਮਿਲ ਜਾਂਦੀ ਸੀ । ਏਅਰਪੋਰਟ ‘ਤੇ ਕੋਰਡ ਵਰਲਡ ਦਾ ਟੈਗ ਵੇਖ ਅਸਾਨੀ ਨਾਲ ਦੁਬਈ ਤੋਂ ਸੋਨਾ ਲਿਆਉਣ ਵਾਲੇ ਯਾਤਰੀ ਦੀ ਪਛਾਣ ਹੋ ਜਾਂਦੀ ਸੀ । ਸੋਨਾ ਲਿਆਉਣ ਵਾਲੇ ਸ਼ਖਸ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਨੂੰ ਫਲਾਇਟ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ । ਸੋਨਾ ਲਿਆਉਣ ਵਾਲੇ ਯਾਤਰੀ ਦਾ ਵੀਡੀਓ ਦੁਬਈ ਭੇਜਿਆ ਜਾਂਦਾ ਸੀ । ਜਿਸ ਤੋਂ ਬਾਅਦ ਯਾਤਰੀ ਨੂੰ 20 ਹਜ਼ਾਰ ਦੀ ਪੇਅਮੈਂਟ ਕੀਤੀ ਜਾਂਦੀ ਸੀ ।