ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ AAP ਆਗੂ ਦੇ ਭਰਾ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਖਮੀ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੁਪਹਿਰ 1 ਵਜੇ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ । ਇਸ ਦੀ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋਈਆਂ ਹਨ। ਪੀੜਤ ਪੱਖ ਵੱਲੋਂ ਸਾਬਕਾ ਕਾਂਗਰਸੀ ਕੌਂਸਲਰ ਅਤੇ ਉਸ ਦੇ ਪੁੱਤਰ ‘ਤੇ ਫਾਇਰਿੰਗ ਕਰਨ ਦੇ ਇਲਜ਼ਾਮ ਲਗਾਏ ਗਏ ਹਨ । ਜਖ਼ਮੀ ਦੀ ਪਛਾਣ ਅਮਰ ਅਰੋੜਾ ਦੇ ਰੂਪ ਵਿੱਚ ਹੋਈ ਹੈ ।
ਜਾਣਕਾਰੀ ਦੇ ਮੁਤਾਬਿਕ ਪੁਤਲੀ ਘਰ ਵਿੱਚ ਆਜ਼ਾਦ ਨਗਰ ਸਥਿਤ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਕੁਮਾਰ ਨੇ ਭਰਾ ਅਮਨ ਅਰੋੜਾ ਦੇ ਪੱਟ ‘ਤੇ ਗੋਲੀਆਂ ਲੱਗੀਆਂ ਹਨ । ਉਸ ਦਾ ਕਾਂਗਰਸੀ ਕੌਂਸਲਰ ਸੁਰਿੰਦਰ ਚੌਧਰੀ ਦੇ ਨਾਲ ਸੀਵਰੇਜ ਦੀ ਸਫਾਈ ਨੂੰ ਲੈਕੇ ਵਿਵਾਦ ਹੋਇਆ ਸੀ । ਸੁਰਿੰਦਰ ਚੌਧਰੀ ਸਫਾਈ ਵਾਲੀ ਮਸ਼ੀਨ ਨੂੰ ਕਿਸੇ ਹੋਰ ਇਲਾਕੇ ਵਿੱਚ ਭੇਜਣਾ ਚਾਹੁੰਦਾ ਸੀ । ਇਸੇ ਗੱਲ ਨੂੰ ਲੈਕੇ ਆਪਸ ਵਿੱਚ ਬਹਿਸ ਹੋ ਗਈ । ਵਿਵਾਦ ਇੰਨਾਂ ਜ਼ਿਆਦਾ ਵੱਧ ਗਿਆ ਕਿ ਗੱਲ ਗੋਲੀਬਾਰੀ ‘ਤੇ ਆ ਗਈ ।
ਚੋਣ ਦੁਸ਼ਮਣੀ ਦੀ ਵਜ੍ਹਾ ਕਰਕੇ ਹਮਲਾ ਕੀਤਾ
AAP ਆਗੂ ਡਿੰਪਲ ਨੇ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਨੇ ਸੁਰਿੰਦਰ ਚੌਧਰੀ ਦੇ ਖਿਲਾਫ ਚੋਣ ਲੜੀ ਸੀ । ਇਸ ਵਾਰ ਵੀ ਉਹ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ । ਇਸੇ ਰੰਜਿਸ਼ ਦੀ ਵਜ੍ਹਾ ਕਰਕੇ ਮੁਲਜ਼ਮਾਂ ਨੇ ਫਾਇਰਿੰਗ ਕੀਤੀ ਹੈ । ਜਖਮੀ ਅਮਨ ਅਰੋੜਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ।
SHO ਨੇ ਕਿਹਾ ਜਾਂਚ ਕਰਕੇ ਹਮਲਾਵਰ ਨੂੰ ਫੜਾਗੇ
ਥਾਣਾ ਕੰਟੇਨਮੈਂਟ ਦੇ SHO ਸੁਖਵਿੰਦਰ ਸਿੰਘ ਨੇ ਕਿਹਾ ਕਿ ਸਫਾਈ ਦੀ ਮਸ਼ੀਨ ਨੂੰ ਲੈਕੇ ਦੋਵਾਂ ਪੱਖਾਂ ਵਿੱਚ ਵਿਵਾਦ ਹੋਇਆ ਸੀ । ਸੁਰਿੰਦਰ ਚੌਧਰੀ ਦੇ ਵੱਲੋਂ ਗੋਲੀਆਂ ਚਲਾਇਆ ਗਈਆਂ ਹਨ । ਦੋਵੇ ਸਿਆਸੀ ਪਾਰਟੀਆਂ ਦੇ ਆਗੂ ਹਨ । ਮਾਮਲੇ ਦੀ ਜਾਂਚ ਕਰਕੇ ਫੌਰਨ ਹਮਲਾਵਰਾਂ ਨੂੰ ਫੜਿਆ ਜਾਣਾ ਚਾਹੀਦਾ ਹੈ ।