Punjab

ਅੰਮ੍ਰਿਤਸਰ : ਨਸ਼ੇ ਤੋਂ ਰੋਕਣ ਕਰਕੇ ਨੌਜਵਾਨ ਨੇ ਮਾਸੜ ਨਾਲ ਕੀਤਾ ਇਹ ਕਾਰਾ

Amritsar: A young man killed his uncle after stopping him from taking drugs

ਅੰਮ੍ਰਿਤਸਰ : ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਨੇ ਪੰਜਾਬ ਦੀ ਨੌਜਵਾਨੀ ਨੂੰ ਗਰਕ ਕਰ ਦਿੱਤਾ ਹੈ। ਨੌਜਵਾਨ ਨਸ਼ੇ ਲਈ ਰਿਸ਼ਤਿਆਂ ਦਾ ਖੂਨ ਕਰਨ ਤੋਂ ਵੀ ਨਹੀਂ ਕਤਰਾ ਰਹੇ। ਅਜਿਹਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ, ਜਿਥੇ ਇਕ ਨੌਜਵਾਨ ਨੇ ਨਸ਼ੇ ਕਰਨ ਤੋਂ ਰੋਕਣ ਲਈ ਆਪਣੇ ਮਾਸੜ ਨੂੰ ਮਾਰ ਦਿੱਤਾ।

ਅੰਮ੍ਰਿਤਸਰ ਦੇ ਫੇਰੂ ਮਾਨ ਰੋਡ ’ਤੇ ਮਿਲਨ ਪੈਲੇਸ ਨੇੜੇ ਗਲੀ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਨੇ ਕਿਰਚ ਮਾਰ ਕੇ ਆਪਣੇ ਮਾਸੜ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ ਵਜੋਂ ਹੋਈ ਹੈ। । ਦੂਜੇ ਪਾਸੇ ਕਾਤਲ ਦੀ ਪਛਾਣ ਉਸ ਦੇ ਸਾਲੀ ਦੇ ਮੁੰਡੇ ਗੁਰਬਿੰਦਰ ਸਿੰਘ ਗੋਪੀ ਵਾਸੀ ਗੱਗੜਬਾਣਾ ਵਜੋਂ ਹੋਈ ਹੈ। ਨਰਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਅੱਠ ਘਰ ਦਾ ਦਰਵਾਜ਼ਾ ਖੜਕਿਆ।

ਨਰਿੰਦਰ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਹੱਥ ਵਿੱਚ ਕਿਰਚ ਫੜੀ ਉਸ ਦੀ ਸਾਲੀ ਦਾ ਲੜਕਾ ਗੁਰਬਿੰਦਰ ਸਿੰਘ ਗੋਪੀ ਖੜ੍ਹਾ ਸੀ। ਉਸ ਨੇ ਨਰਿੰਦਰ ’ਤੇ ਇੱਕ ਪਿੱਛੋਂ ਇੱਕ ਪੰਜ ਵਾਰ ਕੀਤੇ ਤੇ ਖ਼ੁਦ ਉਥੋਂ ਦੌੜ ਗਿਆ। ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਨਰਿੰਦਰ ਨੂੰ ਕਲੇਰ ਹਸਪਤਾਲ ’ਚ ਦਾਖਲ ਕਰਵਾਇਆ, ਪਰ ਨਰਿੰਦਰ ਦੀ ਇਲਾਜ ਦੌਰਾਨ ਹੀ ਹਸਪਤਾਲ ‘ਚ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਗੁਰਬਿੰਦਰ ਸਿੰਘ ਗੋਪੀ ਨਸ਼ੇ ਕਰਨ ਦਾ ਆਦੀ ਹੈ ਤੇ ਨਰਿੰਦਰ ਸਿੰਘ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਕਰਕੇ ਗੁਰਬਿੰਦਰ ਨੇ ਉਸ ਦਾ ਕਤਲ ਕਰ ਦਿੱਤਾ। ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਬਿਆਸ ਦੀ ਪੁਲੀਸ ਨੇ ਦੱਸਿਆ ਕਿ ਪਰਿਵਾਰ ਵੱਲੋਂ ਮਿਲੀ ਸੂਚਨਾ ਮਗਰੋਂ ਮੌਮੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।