ਅੰਮ੍ਰਿਤਸਰ : ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਦੀ ਛੱਤ ‘ਤੇ ਚੜ੍ਹ ਕੇ ਇਕ ਲੜਕੀ ਵਲੋਂ ਖੁਦਕੁਸ਼ੀ ਕੀਤੀ ਤੇ ਪੁਲਿਸ ਨੇ 2 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਦੇ ਬਾਅਦ ਉਸ ਨੂੰ ਬਚਾਇਆ। ਬੀਤੀ ਰਾਤ ਲਗਭਗ 9 ਵਜੇ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਟ੍ਰਿਲੀਅਮ ਮਾਲ ਦੀ ਛੱਤ ‘ਤੇ ਇਕ ਕੁੜੀ ਚੜ੍ਹ ਗਈ ਹੈ ਤੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਮਿੰਟਾਂ ਵਿਚ ਹੀ ਪੁਲਿਸ ਦੀ ਟੀਮ ਟ੍ਰਿਲੀਅਮ ਮਾਲ ਪਹੁੰਚ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਲੋਕ ਇਕੱਠੇ ਹੋ ਗਏ ਤੇ ਕੁੜੀ ਨੂੰ ਅਜਿਹਾ ਕਰਨ ਤੋਂ ਰੋਕਣ ਲੱਗੇ।
ਮਿਲੀ ਜਾਣਕਾਰੀ ਅਨੁਸਾਰ ਇਸ ਬਚਾਅ ਅਪ੍ਰੇਸ਼ਨ ਵਿਚ ਪੁਲਿਸ ਦੀ ਸੂਝ-ਬੂਝ ਅਤੇ ਉਨ੍ਹਾਂ ਵੱਲੋਂ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ ਗਿਆ। ਫਿਲਹਾਲ ਬੱਚੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਲੜਕੀ ਤੋਂ ਪੁੱਛਗਿੱਛ ਸ਼ੁਰੂ ਕਰੇਗੀ।
ਪੁਲਿਸ ਕੰਟਰੋਲ ਰੂਮ ਨੂੰ ਇਸ ਸੰਬੰਧੀ ਸੂਚਨਾ ਮਿਲੀ। ਕਿ ਇਕ ਲੜਕੀ ਟ੍ਰਿਲੀਅਮ ਮਾਲ ਦੀ ਛੱਤ ‘ਤੇ ਚੜ੍ਹ ਗਈ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਮਿੰਟਾਂ ਵਿੱਚ ਹੀ ਪੁਲਿਸ ਟੀਮ ਟ੍ਰਿਲੀਅਮ ਮਾਲ ਪਹੁੰਚ ਗਈ ਅਤੇ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਅਤੇ ਆਪਣੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਯੋਜਨਾ ਬਣਾ ਸੁਰੱਖਿਆ ਲਈ ਹੇਠਾਂ ਜਾਲ ਵਿਛਾਇਆ ਗਿਆ ਸੀ। ਸਭ ਤੋਂ ਪਹਿਲਾਂ ਕੁੜੀ ਨੂੰ ਗੱਲਬਾਤ ਵਿੱਚ ਫਸਾਇਆ ਗਿਆ ਅਤੇ ਉਸਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਲੜਕੀ ਨਾ ਮੰਨੀ ਤਾਂ ਪੁਲਿਸ ਨੇ ਉਸ ਨੂੰ ਗੱਲਬਾਤ ਵਿੱਚ ਉਲਝਾ ਲਿਆ। ਜਿਵੇਂ ਹੀ ਲੜਕੀ ਦਾ ਧਿਆਨ ਹੇਠਾਂ ਵੱਲ ਗਿਆ ਤਾਂ ਪੁਲਿਸ ਪਾਰਟੀ ਨੇ ਛੱਤ ‘ਤੇ ਪਹੁੰਚ ਕੇ ਉਸ ਨੂੰ ਉੱਪਰ ਵੱਲ ਖਿੱਚ ਲਿਆ । ਮਿਲੀ ਜਾਣਕਾਰੀ ਅਨੁਸਾਰ ਐਨਾ ਖੌਫ਼ਨਾਕ ਕਦਮ ਲੜਕੀ ਆਪਣੇ ਦੋਸਤ ਨਾਲ ਝਗੜੇ ਤੋਂ ਪ੍ਰੇਸ਼ਾਨ ਹੋ ਚੁਕਿਆ ਸੀ ।