ਬਿਊਰੋ ਰਿਪੋਰਟ : ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਤਸਰ ਦੇ ਪਿੰਡ ਰਾਮਪੁਰਾ ਤੋਂ ਮਾਪਿਆਂ ਲਈ ਵੱਡੇ ਅਲਰਟ ਦੀ ਖਬਰ ਸਾਹਮਣੇ ਆਈ ਹੈ । 7 ਸਾਲ ਦੀ ਬੱਚੀ ਘਰੋਂ ਟਿਊਸ਼ਨ ਪੜ੍ਹਨ ਦੇ ਲਈ ਪਰ ਕੁਝ ਦੇਰ ਬਾਰ ਟੂਸ਼ਨ ਵਾਲੀ ਮੈਡਮ ਦਾ ਫੋਨ ਆਇਆ ਕੀ ਬੱਚੀ ਅਭਿਰੋਜ ਜੋਤ ਅੱਜ ਟਿਊਸ਼ਨ ਪੜਨ ਕੀ ਨਹੀਂ ਆ ਰਹੀ ? ਇਹ ਗੱਲ ਸੁਣ ਕੇ ਮਾਪਿਆਂ ਦੇ ਹੋਸ਼ ਉੱਡ ਗਏ,ਕਿਉਂਕਿ ਬੱਚੀ ਟੂਸ਼ਨ ਪੜਨ ਗਈ ਸੀ । ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ ਸ਼ੁਰੂ ਕੀਤੀ,ਹਰ ਇੱਕ ਘਰ ਵਿੱਚ ਜਾ ਕੇ ਬੱਚੀ ਅਭਿਰੋਜ ਜੋਤ ਬਾਰੇ ਪੁੱਛਿਆ ਪਰ ਹਰ ਥਾਂ ਤੋਂ ਨਿਰਾਸ਼ਾਂ ਹੀ ਹੱਥ ਲੱਗੀ। ਫਿਰ ਰਾਤ ਵੇਲੇ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਜਾਂਚ ਦੌਰਾਨ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਲੱਗੀ ਜਿਸ ਵਿੱਚ ਵੱਡਾ ਖੁਲਾਸਾ ਹੋਇਆ।
ਸੀਸੀਟੀਵੀ ਵਿੱਚ ਬੱਚੀ ਨਜ਼ਰ ਆਈ
ਪੁਲਿਸ ਨੇ ਜਦੋਂ ਆਲੇ-ਦੁਆਲੇ ਲੱਗੇ CCTV ਖੰਗਾਲੇ ਤਾਂ ਬੱਚੀ ਨਜ਼ਰ ਆਈ। ਵੀਡੀਓ ਵਿੱਚ ਇੱਕ ਬਾਇਕ ਸਵਾਰ ਅਤੇ ਮਹਿਲਾ ਦੇ ਵਿਚਾਲੇ ਬੱਚੀ ਬੈਠੀ ਹੋਈ ਨਜ਼ਰ ਆਈ ਹੈ। ਬਾਇਕ ਸਵਾਰ ਮਹਿਲਾ ਅਤੇ ਪੁਰਸ਼ ਕੌਣ ਹਨ ? ਕੀ ਪਰਿਵਾਰ ਨੂੰ ਇਨ੍ਹਾਂ ਦੋਵਾਂ ਦੇ ਬਾਰੇ ਪਤਾ ਹੈ ? ਪੁਲਿਸ ਪਰਿਵਾਰ ਤੋਂ ਪੁੱਛ-ਗਿੱਛ ਕਰ ਰਿਹਾ ਹੈ। ਉਧਰ ਪੁਲਿਸ ਨੇ ਪਿੰਡ ਰਾਮਪੁਰਾ ਨੂੰ ਸੀਲ ਕਰ ਦਿੱਤਾ ਹੈ ਅਤੇ ਹਰ ਇੱਕ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਬੱਚੀ ਪਿੰਡ ਤੋਂ ਬਾਹਰ ਨਹੀਂ ਗਈ ਹੋਵੇਗੀ । ਹੁਣ ਤੱਕ ਦੀ ਜਿਹੜੀ CCTV ਸਾਹਮਣੇ ਆਈ ਹੈ ਉਸ ਤੋਂ ਇਹ ਹੀ ਖੁਲਾਸਾ ਹੋ ਰਿਹਾ ਹੈ। ਉਧਰ ਬੱਚੀ ਦੇ ਪਿਤਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ
ਬੱਚੀ ਦੇ ਪਿਤਾ ਬਿਆਨ
7 ਸਾਲ ਦੀ ਅਭਿਰੋਜ ਜੋਤ ਕੌਰ ਦੇ ਪਿਤਾ ਦੇ 2 ਵਿਆਹ ਹੋਏ ਸਨ । ਪਿਤਾ ਨੇ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਬੱਚਿਆਂ ਨੂੰ ਘਰ ਤੋਂ ਬਾਹਰ ਮਿਲਣ ਆਉਂਦੀ ਸੀ ਅਤੇ ਹਰ ਵਾਰ ਕਹਿੰਦੀ ਸੀ ਉਹ ਬੱਚਿਆਂ ਨੂੰ ਲੈ ਜਾਵੇ। ਪਤੀ ਨੇ ਪਹਿਲੀ ਪਤਨੀ ਦੇ ਸ਼ੱਕ ਜਤਾਇਆ ਹੈ। ਅਭਰੋਜ ਜੋਤ ਕੌਰ ਦੀ ਇੱਕ ਛੋਟੀ ਭੈਣ ਹੈ । ਜਦੋਂ ਤੋਂ ਬੱਚੀ ਗਾਇਬ ਹੋਈ ਹੈ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ,ਖਾਸ ਕਰਕੇ ਦਾਦੇ ਦਾ ਜਿਸ ਨਾਲ ਉਸ ਦਾ ਬਹੁਤ ਪਿਆਰ ਸੀ । ਬੱਚੀ ਦੀ ਫੋਟੋ ਬੱਸ ਸਟੈਂਡ,ਰੇਲਵੇ ਸਟੇਸ਼ਨ,ਜਨਤਕ ਥਾਵਾਂ ‘ਤੇ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿਵਲ ਡਰੈਸ ਵਿੱਚ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂਕਿ ਬੱਚੀ ਦਾ ਕੋਈ ਸੁਰਾਗ ਮਿਲ ਸਕੇ ।