ਅੰਮ੍ਰਿਤਸਰ : ਲੰਘੇ ਕੱਲ੍ਹ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅਕਾਲ ਤਖਤ ਵਿਖੇ ਅਰਦਾਸ ਕਰਨ ਮਗਰੋਂ ਇੱਕ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਜਿਸ ਦਾ ਨਾਂ, ਵਿਧਾਨ ਅਤੇ ਢਾਂਚਾ ਬਾਅਦ ਵਿੱਚ ਕਿਸੇ ਵੱਡੇ ਇਕੱਠ ਵਿੱਚ ਐਲਾਨਿਆ ਜਾਵੇਗਾ।
ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕੀ। ਇਸੇ ਲਈ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਵੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਇਹ ਐਲਾਨ ਕੀਤਾ।
ਮੇਰੇ ਪਿਤਾ ਭਾਈ ਭਾਈ ਤਰਸੇਮ ਸਿੰਘ ਜੀ ਵੱਲੋੰ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ-ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਤੇ ਇਹ ਸਪੱਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਅਤੇ ਨਾ ਹੀ ਗੈਰ-ਪੰਥਕ ਸਿਆਸੀ… pic.twitter.com/9pk0EiJf11
— Amritpal Singh (@singhamriitpal) September 30, 2024
ਇੱਕ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਭਾਈ ਭਾਈ ਤਰਸੇਮ ਸਿੰਘ ਜੀ ਵੱਲੋੰ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ-ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਤੇ ਇਹ ਸਪੱਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਅਤੇ ਨਾ ਹੀ ਗੈਰ-ਪੰਥਕ ਸਿਆਸੀ ਧਿਰਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕਰ ਸਕੀਆਂ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ‘ਤੇ ਢਾਂਚੇ ਦਾ ਐਲਾਨ ਕਰਾਂਗੇ।
ਮਾਤਾ-ਪਿਤਾ ਨੇ ਪਾਰਟੀ ਬਣਾਉਣ ਦਾ ਕੀਤਾ ਸੀ ਐਲਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਉਠਾਉਂਦਾ, ਇਸ ਲਈ ਉਹ ਖੁਦ ਆਵਾਜ਼ ਉਠਾਉਣਗੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਅਨੁਸਾਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜ਼ਰੂਰੀ ਹੈ, ਇਸੇ ਲਈ ਉਹ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਹਨ।
ਐਮਪੀ ਅੰਮ੍ਰਿਤਪਾਲ ਸਿੰਘ ਨੂੰ ਮਾਰਚ 2023 ਵਿੱਚ ਐਨਐਸਏ ਦਾ ਦੋਸ਼ ਲਾਇਆ ਗਿਆ ਸੀ ਅਤੇ ਉਸਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ, ਇਸ ਵਾਰ ਫਿਰ ਐਨਐਸਏ ਇੱਕ ਸਾਲ ਲਈ ਵਧਾ ਦਿੱਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਚੋਣ ਜਿੱਤੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ‘ਤੇ ਐਨ.ਐਸ.ਏ ਦੇ ਦੋਸ਼ ਵੱਧ ਗਏ ਸਨ।