ਬਿਉਰੋ ਰਿਪੋਰਟ – ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਘਰ ਵਾਲੇ ਅਤੇ ਹਮਾਇਤੀ ਪ੍ਰਚਾਰ ਵਿੱਚ ਪੂਰੀ ਵਾਹ ਲਾ ਰਹੇ ਹਨ। ਸੋਮਵਾਰ 20 ਮਈ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਅਗਵਾਈ ਪਿਤਾ ਤਰਸੇਮ ਸਿੰਘ ਨੇ ਕੀਤੀ।
ਰੋਡ ਸ਼ੋਅ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਕੱਢਿਆ ਗਿਆ, ਇਸ ਦੌਰਾਨ ਵੱਡੀ ਗਿਣਤੀ ਵਿੱਚ ਹਮਾਇਤੀ ਸੜਕਾਂ ‘ਤੇ ਨਜ਼ਰ ਆਏ। ਪਿਤਾ ਨੇ ਕਿਹਾ ਪੁੱਤਰ ਦੀ ਚੋਣ ਮੁਹਿੰਮ ਪੂਰੇ ਜ਼ੋਰਾ ‘ਤੇ ਹੈ। ਸੰਗਤਾਂ ਆਪ ਚੋਣ ਪ੍ਰਚਾਰ ਨੂੰ ਅੱਗੇ ਵਧਾ ਰਹੀ ਹੈ। ਇਸ ਦੌਰਾਨ ਜਦੋਂ ਪਿਤਾ ਤਰਸੇਮ ਸਿੰਘ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਨੇ ਦੇਸ਼ ਦੇ ਸੰਵਿਧਾਨ ਬਾਰੇ ਗਲਤ ਟਿੱਪਣੀ ਕੀਤੀ ਸੀ ਤਾਂ ਉਨ੍ਹਾਂ ਕਿਹਾ ਇਸ ਦਾ ਜਵਾਬ ਉਹ ਆਪ ਦੇਣਗੇ ਅਸੀਂ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਚੋਣ ਲੜ ਰਹੇ ਹਾਂ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਪਾਰਟੀਆਂ ਅੰਮ੍ਰਿਤਪਾਲ ‘ਤੇ ਜਾਣਬੁੱਝ ਕੇ ਝੂਠੇ ਇਲਜ਼ਾਮ ਲੱਗਾ ਰਹੀਆਂ ਹਨ, ਜਿਸ ਵਿਚ ਉਨ੍ਹਾਂ ਦੇ ਸੰਵਿਧਾਨ ਨੂੰ ਮੰਨਣਾ ਵੀ ਸ਼ਾਮਲ ਹੈ।
ਖਡੂਰ ਸਾਹਿਬ ਸੀਟ ‘ਤੇ ਕਰੜਾ ਮੁਕਾਬਲਾ
ਖਡੂਰ ਸਾਹਿਬ ਸੀਟ ਪੰਥ ਸੀਟ ਹੈ, ਅੰਮ੍ਰਿਤਪਾਲ ਸਿੰਘ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਮੁਕਾਬਲਾ ਦਿਲਚਸਪ ਹੋ ਗਿਆ ਹੈ। ਕਾਂਗਰਸ ਨੇ ਕੁਲਬੀਰ ਸਿੰਘ ਜੀਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਤਾਂ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਬੀਜੇਪੀ ਵੱਲੋਂ ਮਨਜੀਤ ਸਿੰਘ ਮੰਨਾ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ – ਬਿਰਗੇਡੀਅਰ ਰਾਜ ਕੁਮਾਰ ‘ਆਪ’ ‘ਚ ਹੋਏ ਸ਼ਾਮਲ, ਮੁੱਖ ਮੰਤਰੀ ਨੇ ਕਰਵਾਈ ਸ਼ਮੂਲੀਅਤ