ਅੰਮ੍ਰਿਤਸਰ : “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਔਂਜਲਾ ਨੂੰ ਜ਼ਮਾਨਤ ਮਿਲ ਗਈ ਹੈ । ਜਥੇਬੰਦੀ ਆਗੂ ਦੇ ਸੋਸ਼ਲ ਮੀਡੀਆ ਪੇਜ ਨੂੰ ਚਲਾ ਰਹੇ ਉਸ ਦੇ ਸਾਥੀ ਗੁਰਿੰਦਪਾਲ ਸਿੰਘ ਔਂਜਲਾ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਇੰਗਲੈਂਡ ਦੇ ਲਈ ਉਡਾਨ ਫੜਨ ਲੱਗਾ ਸੀ। ਪੁਲਿਸ ਨੇ ਉਸ ਦਾ ਮੋਬਾਈਲ ਵੀ ਕਬਜੇ ਵਿੱਚ ਲੈ ਲਿਆ ਗਿਆ ਸੀ।
ਗੁਰਿੰਦਰਪਾਲ ਸਿੰਘ,ਜਿਸ ਕੋਲ UK ਦੀ PR ਹੈ,ਉੱਤੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਦਾ ਇਲਜ਼ਾਮ ਹੈ ਤੇ ਇਸ ਸੰਬੰਧ ਵਿੱਚ ਜਲੰਧਰ ਪੁਲਿਸ ਨੇ ਉਸ ਦੇ ਖਿਲਾਫ਼ ਫਰਵਰੀ ਵਿੱਚ ਮਾਮਲਾ ਦਰਜ ਕੀਤਾ ਸੀ।ਪੰਜਾਬ ਪੁਲਿਸ ਨੇ ਉਸ ਖਿਲਾਫ look out ਨੋਟਿਸ ਜਾਰੀ ਕੀਤਾ ਸੀ । ਪੰਜਾਬ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਏਅਰ ਇੰਡੀਆ ਦੀ ਫਲਾਇਟ ਦੇ ਨਾਲ ਲੰਡਨ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਪੰਜਾਬ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ । ਬੀਤੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਿਆਸਤਦਾਨਾਂ ਨੂੰ ਜਵਾਬ ਦਿੱਤਾ ਸੀ ਕਿ ‘ਇਜਲਾਸ ਹੈ ਬਜਟ ਦਾ ਜਪੀ ਜਾਂਦੇ ਹਨ ਮੇਰਾ ਨਾਂ’। ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਆਪਣੇ ਖਿਲਾਫ ਕਾਰਵਾਈ ਦੀ ਖੁੱਲੀ ਚੁਣੌਤੀ ਵੀ ਦਿੱਤੀ ਸੀ ਕਿਉਂਕਿ ਵਿਧਾਨਸਭਾ ਦੇ ਅੰਦਰ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਉੱਠੀ ਸੀ ।