ਅੰਮ੍ਰਿਤਸਰ : ਪੰਜਾਬ ਦੇ ਵਾਰਿਸ ਦੇ ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਨੇ ਨਵੀਂ ਪਾਰਟੀ ਬਣਾਉਣ ਤੇ ਲੋਕ ਲਹਿਰ ਚਲਾਉਣ ਲਈ ਖੁਦ ਜੇਲ੍ਹ ਚੋਂ ਭੇਜਿਆ ਸੰਦੇਸ਼ ਭੇਜਿਆ ਹੈ। ਵਾਰਿਸ ਪੰਜਾਬ ਦੇ ਮੀਡੀਆ ਐਡਵਾਇਜ਼ਰ ਇਮਾਨ ਸਿੰਘ ਖਾਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਟਵੀਟ ਰਾਂਹੀ ਕਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੀ ਪਤਨੀ ਦੇ ਹੱਥ ਸਮੁੱਤੇ ਪੰਜਾਬ ਦੇ ਲਈ ਇੱਕ ਸੰਦੇਸ਼ ਭੇਜਿਆ ਹੈ।
ਖਾਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ 15-20 ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਜੋ 10 ਸਾਥੀ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਅਤੇ 30 ਤੋਂ 35 ਸਾਥੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿਖੇ ਬੰਦ ਹਨ, ਉਨ੍ਹਾਂ ਵੱਲੋਂ ਪੰਜਾਬ ਦੇ ਹਿੱਤਾਂ ਦੇ ਲਈ, ਪੰਜਾਬ ਦੇ ਹੱਕਾਂ ਦੇ ਲਈ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਲਈ ਇੱਕ ਲੋਕ ਲਹਿਕ, ਇੱਕ ਪੰਥਕ ਧਿਰ ਦਾ ਐਲਾਨ ਹੋ ਜਾ ਰਿਹਾ ਹੈ।
ਨਵੀਂ ਖੇਤਰੀ ‘ਤੇ ਪੰਥਕ Political Party ਸੰਬੰਧੀ Central Jail, Dibrugarh(Assam) ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਪੰਜਾਬ-ਵਾਸੀਆਂ ਦੇ ਸਨਮੁਖ ਇੱਕ ਸੰਦੇਸ਼। (1/2)#warisPanjabDe #sikh #kaum #punjab pic.twitter.com/E6MtD7iGPp
— Adv Imaan Singh Khara (@advimaankhara) September 30, 2024
ਖਾਰਾ ਮੁਤਾਬਕ ਅੰਮ੍ਰਿਤਪਾਲ ਨੇ ਪੰਜਾਬ ਦੇ ਸਮਾਜ ਸੇਵੀ ਅਤੇ ਪੰਜਾਬ ਦੇ ਹੱਕਾਂ ਦੇ ਲਈ ਬੋਲਣ ਵਾਲਿਆਂ ਅਤੇ ਪੰਥ ਦੀ ਗੱਲ ਕਰਨ ਵਾਲੀਆਂ ਖੇਤਰੀ ਅਤੇ ਪੰਥਕ ਪਾਰਟੀਆਂ ਅਤੇ ਕਿਸਾਨ ਆਗੂਆਂ ਨੂੰ ਬੇਨਤੀ ਕਰਦਿਆਂ ਇਸ ਲੋਕ ਲਹਿਰ ਦਾ ਹਿੱਸਾ ਬਣਨ ਲਈ ਕਿਹਾ ਹੈ।
ਨਵੀਂ ਖੇਤਰੀ ‘ਤੇ ਪੰਥਕ Political Party ਸੰਬੰਧੀ Central Jail, Dibrugarh(Assam) ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਪੰਜਾਬ-ਵਾਸੀਆਂ ਦੇ ਸਨਮੁਖ ਇੱਕ ਸੰਦੇਸ਼। (2/2) pic.twitter.com/NvEtBgiV33
— Adv Imaan Singh Khara (@advimaankhara) September 30, 2024
ਖਾਰਾ ਨੇ ਕਿਹਾ ਕਿ ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ। ਪੰਥ ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇਕ ਮਤਾ ਵੀ ਸੰਗਤਾ ਅੱਗੇ ਛੇਤੀ ਪੇਸ਼ ਕਰਾਂਗੇ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਅਧਾਰ ਬਣੇਗਾ। ਵੱਖ ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਨਿਸ਼ਾਨ ਹੇਠਾਂ ਇਕੱਠੇ ਕਰਕੇ ਇਸ ਸੰਗਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ।
ਖਾਰਾ ਨੇ ਕਿਹਾ ਕਿ ਇਹ ਪਾਰਟੀ ਪੰਜਾਬ ਦੇ ਆਮ ਲੋਕਾਂ ਦੀ ਨੁਮਾਇੰਦਗੀ ਕਰੇਗੀ ਅਤੇ ਲੋਕਾਂ ਦੇ ਛੋਟੇ ਤੋਂ ਛੋਟੇ ਮਸਲੇ ਅਤੇ ਵੱਡੇ ਤੋਂ ਵੱਡੇ ਹੱਕ ਦੀ ਗੱਲ ਕਰੇਗੀ।
ਮਾਤਾ-ਪਿਤਾ ਨੇ ਪਾਰਟੀ ਬਣਾਉਣ ਦਾ ਕੀਤਾ ਸੀ ਐਲਾਨ
ਦੱਸ ਦਈਏ ਕਿ ਬੀਤੇ ਦਿਨੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਉਠਾਉਂਦਾ, ਇਸ ਲਈ ਉਹ ਖੁਦ ਆਵਾਜ਼ ਉਠਾਉਣਗੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਅਨੁਸਾਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜ਼ਰੂਰੀ ਹੈ, ਇਸੇ ਲਈ ਉਹ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਹਨ।
ਐਮਪੀ ਅੰਮ੍ਰਿਤਪਾਲ ਸਿੰਘ ਨੂੰ ਮਾਰਚ 2023 ਵਿੱਚ ਐਨਐਸਏ ਦਾ ਦੋਸ਼ ਲਾਇਆ ਗਿਆ ਸੀ ਅਤੇ ਉਸਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ, ਇਸ ਵਾਰ ਫਿਰ ਐਨਐਸਏ ਇੱਕ ਸਾਲ ਲਈ ਵਧਾ ਦਿੱਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਚੋਣ ਜਿੱਤੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ‘ਤੇ ਐਨ.ਐਸ.ਏ ਦੇ ਦੋਸ਼ ਵੱਧ ਗਏ ਸਨ।