India Punjab

ਅੰੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ‘ਤੇੋਂ ਹਟਾਇਆ ਗਿਆ NSA, ਹੁਣ ਪੰਜਾਬ ਲਿਆਉਣ ਦੀ ਤਿਆਰੀ

ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ ‘ਤੇ ਰਾਸ਼ਟਰੀ ਸੁਰੱਖਿਆ ਐਕਟ (NSA) ਹਟਾ ਦਿੱਤਾ ਗਿਆ ਹੈ। ਉਹ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਹੈ, ਪਰ ਹੁਣ ਉਸਨੂੰ ਪੰਜਾਬ ਲਿਆਂਦਾ ਜਾਣ ਦੀ ਤਿਆਰੀ ਚੱਲ ਰਹੀ ਹੈ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰਾਜ ਸਰਕਾਰ ਨੇ ਐਨਐਸਏ ਅਧੀਨ ਪਪਲਪ੍ਰੀਤ ਦੀ ਹਿਰਾਸਤ ਨੂੰ ਨਹੀਂ ਵਧਾਇਆ ਹੈ ਅਤੇ ਉਸ ਦੀ ਨਜ਼ਰਬੰਦੀ ਦੀ ਮਿਆਦ ਅੱਜ 9 ਅਪ੍ਰੈਲ ਨੂੰ ਖ਼ਤਮ ਹੋ ਗਈ ਹੈ। ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਿਸ ਟੀਮ ਅਸਾਮ ਲਈ ਰਵਾਨਾ ਹੋਈ ਅਤੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਮਾਮਲੇ ਵਿੱਚ ਪਪਲਪ੍ਰੀਤ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਕੇ ਉਸ ਨੂੰ ਪੰਜਾਬ ਵਾਪਸ ਲਿਆਏਗੀ।

ਅੰਮ੍ਰਿਤਪਾਲ ਸਿੰਘ ਅਤੇ ਉਸਦੇ 9 ਸਾਥੀ 2023 ਤੋਂ NSA ਅਧੀਨ ਡਿਬਰੂਗੜ੍ਹ ਜੇਲ ਵਿੱਚ ਬੰਦ ਸਨ। ਹੁਣ NSA ਅਧੀਨ ਸਿਰਫ਼ ਅੰਮ੍ਰਿਤਪਾਲ ਹੀ ਉਸ ਜੇਲ ਵਿੱਚ ਰਹੇਗਾ। ਉਸ ਦੀ ਹਿਰਾਸਤ 23 ਅਪ੍ਰੈਲ ਨੂੰ ਖ਼ਤਮ ਹੋ ਜਾਵੇਗੀ।

ਅੰਮ੍ਰਿਤਪਾਲ ਦੇ ਅੱਠ ਸਾਥੀਆਂ ਨੂੰ ਅਜਨਾਲਾ ਪੁਲਿਸ ਪਹਿਲਾਂ ਹੀ ਵਾਪਸ ਲਿਆ ਚੁੱਕੀ ਹੈ। ਹੁਣ ਪਪਲਪ੍ਰੀਤ ਦੀ ਵਾਪਸੀ ਨਾਲ, ਡਿਬਰੂਗੜ੍ਹ ਜੇਲ ਵਿੱਚ ਸਿਰਫ਼ ਅੰਮ੍ਰਿਤਪਾਲ ਸਿੰਘ ਹੀ ਬਚੇਗਾ, ਕਿਉਂਕਿ ਉਸ ਦੇ ਅੱਠ ਸਾਥੀਆਂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਪਹਿਲਾਂ ਹੀ ਵਾਪਸ ਲਿਆ ਚੁੱਕੀ ਹੈ।