ਬਿਉਰੋ ਰਿਪੋਰਟ – ਡਿਬਰੂਗੜ੍ਹ ਜੇਲ੍ਹ (DIBRUGARH JAIL) ਵਿੱਚ ਬੰਦ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB MP AMRITPAL SINGH) ਦੇ ਸਾਥੀ ਗੁਰਿੰਦਰਪਾਲ ਸਿੰਘ ਔਜਲਾ (GURINDER PAL SINGH AUJLA) ਨੇ ਪੰਜਾਬ ਹਰਿਆਣਾ ਹਾਈਕੋਰਟ (PUNJAB HARAYANA HIGH COURT) ਵਿੱਚ ਪਟੀਸ਼ਨ ਪਾਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ।
ਔਜਲਾ ਨੇ ਕਿਹਾ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਜੇਲ੍ਹ ਤੋਂ ਅੰਮ੍ਰਿਤਪਾਲ ਵੱਲੋਂ ਲਿਖੇ ਗਏ ਪੱਤਰ ਨਾਲ ਮੇਰਾ ਕੋਈ ਸਬੰਧ ਨਹੀਂ ਹੈ, ਮੇਰੇ ਫਰਜ਼ੀ ਹਸਤਾਖਰ ਕੀਤੇ ਗਏ ਹਨ। ਇਸ ਪੱਤਰ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਨਿੱਝਰ ਦੇ ਕਤਲ ’ਤੇ ਸਵਾਲ ਚੁੱਕ ਦੇ ਹੋਏ ਨਿੰਦਾ ਕੀਤਾ ਗਈ ਸੀ।
ਦਰਅਸਲ ਗੁਰਵਿੰਦਰਪਾਲ ਸਿੰਘ ਔਜਲਾ ਨੇ ਆਪਣੇ ਉੱਤੇ ਦੂਜੀ ਵਾਰ NSA ਲਗਾਉਣ ਦੀ ਕਾਰਵਾਈ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਆਪਣੀ ਪਟੀਸ਼ਨ ਵਿੱਚ ਗੁਰਵਿੰਦਰਪਾਲ ਨੇ ਅੰਮ੍ਰਿਤਪਾਲ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਕਿਹਾ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਤੇ NSA ਲਗਾਉਣਾ ਗਲਤ ਹੈ ਜਿਸ ’ਤੇ ਹੁਣ ਹਾਈਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਮੰਗਿਆ ਹੈ।