The Khalas Tv Blog Punjab ਰਾਤ 2 ਵਜੇ ਹਰਜੀਤ ਸਿੰਘ ਨੇ ਕੀਤਾ ਆਤਮ ਸਮਰਪਣ !
Punjab

ਰਾਤ 2 ਵਜੇ ਹਰਜੀਤ ਸਿੰਘ ਨੇ ਕੀਤਾ ਆਤਮ ਸਮਰਪਣ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਹੁਣ ਤੱਕ ਕੋਈ ਜਾਣਕਾਰੀ ਪੁਲਿਸ ਦੇ ਹੱਥ ਨਹੀਂ ਲੱਗੀ ਸੀ ਪਰ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਰਾਤ 2 ਵਜੇ ਪੁਲਿਸ ਦੇ ਸਾਹਮਣੇ ਮਹਤਪੁਰ ਦੇ ਨਜ਼ਦੀਕ ਬੁਲੰਦਪੁਰ ਪਿੰਡ ਸਰੰਡਰ ਜ਼ਰੂਰ ਕਰ ਦਿੱਤਾ ਹੈ । ਪੁਲਿਸ ਨੇ ਮਰਸਡੀਜ਼ ਗੱਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਸਫਰ ਕਰਦੇ ਸਨ। ਪਰ ਸਰੰਡਰ ਤੋਂ ਪਹਿਲਾਂ ਚਾਚਾ ਹਰਜੀਤ ਸਿੰਘ ਨੇ ਇੱਕ ਵੀਡੀਓ ਬਣਾਇਆ ਸੀ ਜਿਸ ਦਾ ਮਕਸਦ ਦੀ ਕਿ ਗ੍ਰਿਫਤਾਰ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਖਿਲਾਫ਼ ਕਿਸੇ ਤਰ੍ਹਾਂ ਦਾ ਹੋਰ ਬਰਾਮਦਗੀ ਦਾ ਫਰਜ਼ੀ ਕੇਸ ਨਾ ਬਣਾਏ। ਇਸ ਦੌਰਾਨ ਹਰਜੀਤ ਸਿੰਘ ਨੇ ਗ੍ਰਿਫਤਾਰੀ ਦੇ ਲਈ ਟਰੱਕ ਦੀ ਵਰਤੋਂ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ ।

ਵੀਡੀਓ ਇੱਕ ਸ਼ਖਸ ਵੱਲੋਂ ਬਣਾਈ ਗਈ ਹੈ ਉਹ ਹੀ ਕਾਰ ਵਿੱਚ ਬੈਠੇ ਚਾਚਾ ਹਰਜੀਤ ਸਿੰਘ ਕੋਲ ਸਵਾਲ ਜਵਾਬ ਕਰਦਾ ਹੈ । ਮਰਸਡੀਜ਼ ਦੀ ਡਰਾਇਵਿੰਗ ਸੀਟ ‘ਤੇ ਹਰਜੀਤ ਸਿੰਘ ਬੈਠੇ ਹਨ ਜਦਕਿ ਉਨ੍ਹਾਂ ਦੇ ਨਾਲ ਦੀ ਸੀਟ ਤੇ ਡਰਾਈਵਰ ਹਰਪ੍ਰੀਤ ਸਿੰਘ ਬੈਠਾ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਚਾਚਾ ਹਰਜੀਤ ਸਿੰਘ ਆਪਣਾ ਬ੍ਰਿਟੇਨ ਦਾ ਪਾਸਪੋਟਰ ਵਿਖਾਉਂਦੇ ਹਨ ਫਿਰ ਆਪਣੇ ਛੋਟੇ ਬੈਗ ਤੋਂ 500 ਦੇ ਨੋਟਾਂ ਦੀ ਭਾਰਤੀ ਕਰੰਸੀ ਕੱਢ ਦੇ ਹਨ,ਜਿਸ ਦੀ ਕੀਮਤ ਉਹ 1 ਤੋਂ ਡੇਢ ਲੱਖ ਦੱਸਦੇ ਹਨ । ਚਾਚਾ ਹਰਜੀਤ ਸਿੰਘ ਇਹ ਵੀ ਜਾਣਕਾਰੀ ਦਿੰਦੇ ਹਨ ਕਿ ਇਹ ਉਹ ਘਰੋਂ ਲੈਕੇ ਨਿਕਲੇ ਸਨ । ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਅਸਲਾ ਹੈ ਤਾਂ ਇਸ ‘ਤੇ ਵੀ ਹਰਜੀਤ ਸਿੰਘ ਜਵਾਬ ਦਿੰਦੇ ਹਨ।

ਹਰਜੀਤ ਸਿੰਘ ਵੱਲੋਂ 1 ਤੋਂ ਡੇਢ ਲੱਕ ਵਿਖਾਉਂਦੇ ਹੋਏ

ਹਰਜੀਤ ਸਿੰਘ ਅਸਲੇ ਦੇ ਸਵਾਲ ‘ਤੇ ਪਿੱਛੇ ਮੁੜ ਦੇ ਹਨ ਅਤੇ ਗੱਡੀ ਦੀ ਪਿਛਲੀ ਸੀਟ ਤੋਂ ਇੱਕ ਚਮੜੇ ਦੇ ਕਵਰ ਤੋਂ 32 ਬੋਰ ਦੀ ਰਿਵਾਲਰ ਕੱਢ ਦੇ ਹਨ ਅਤੇ ਦੱਸ ਦੇ ਹਨ ਕਿ ਇਹ ਲਾਇਸੈਂਸੀ ਹੈ ਤਾਂਕਿ ਕੱਲ ਨੂੰ ਪੁਲਿਸ ਇਸ ਨੂੰ ਨਜਾਇਜ਼ ਨਾ ਦੱਸੇ । ਇੰਨੀ ਦੇਰ ਵਿੱਚ ਪੁਲਿਸ ਉਨ੍ਹਾਂ ਨੂੰ ਦੱਸੀ ਹੋਈ ਥਾਂ ‘ਤੇ ਗ੍ਰਿਫਤਾਰ ਕਰਨ ਪਹੁੰਚ ਜਾਂਦੀ ਹੈ । ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਬਾਹਰ ਨਿਕਲ ਦੇ ਹਨ । ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤੇਂਦਰ ਸਿੰਘ ਮੌਕੇ ਤੇ ਪਹੁੰਚ ਦੇ ਹਨ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹੁੰਦੇ ਹਨ । ਚਾਚਾ ਹਰਜੀਤ ਸਿੰਘ ਆਪਣਾ ਪਾਸਪੋਰਟ ਵਿਖਾਉਂਦੇ ਹਨ ਜਿਸ ਨੂੰ ਪੁਲਿਸ ਅਧਿਕਾਰੀ ਆਪਣੇ ਕੋਲ ਰੱਖ ਲੈਂਦੀ ਹੈ। ਕਾਫੀ ਦੇਰ ਪੁਲਿਸ ਅਤੇ ਚਾਚਾ ਹਰਜੀਤ ਸਿੰਘ ਵਿਚਾਲੇ ਉਸੇ ਥਾਂ ‘ਤੇ ਗੱਲਬਾਤ ਹੁੰਦੀ ਹੈ ।

 

ਹਰਜੀਤ ਸਿੰਘ ਗ੍ਰਿਫਤਾਰੀ ਤੋਂ ਪਹਿਲਾਂ ਪਾਸਪੋਰਟ ਵਿਖਾਉਂਦੇ ਹੋਏ
ਲਾਇਸੈਂਸ ਪਿਸਤੌਲ ਵਿਖਾਉਂਦੇ ਹੋਏ ਹਰਜੀਤ ਸਿੰਘ
ਐਸਐਸਪੀ ਸਤੇਂਦਰ ਸਿੰਘ ਦੇ ਸਾਹਮਣੇ ਕੀਤਾ ਸਰੰਡਰ
ਭਾਈ ਅੰਮ੍ਰਿਤਪਾਲ ਸਿੰਘ ਦਾ ਡਰਾਈਵਰ ਹਰਪ੍ਰੀਤ ਸਿੰਘ

ਹਰਜੀਤ ਸਿੰਘ ਨੇ ਟਰੱਕ ਬਾਰੇ ਕੀਤਾ ਖੁਲਾਸਾ

ਗ੍ਰਿਫਤਾਰੀ ਤੋਂ ਪਹਿਲਾਂ ਹਰਜੀਤ ਸਿੰਘ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਸ਼ਨਿੱਚਰਵਾਰ ਘਰ ਤੋਂ ਨਿਕਲੇ ਤਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਉਂਦੀ ਹੈ। ਪਹਿਲਾਂ ਇੱਕ ਟਰੱਕ ਸਾਡੀ ਗੱਡੀਆਂ ਦੇ ਅੱਗੇ ਚੱਲ ਰਿਹਾ ਸੀ,ਉਹ ਸਾਨੂੰ ਰਸਤਾ ਨਹੀਂ ਦੇ ਰਿਹਾ ਸੀ । ਸਾਨੂੰ ਸ਼ੱਕ ਹੋਇਆ ਤਾਂ ਦੂਰੋ ਬੈਰੀਕੇਟਿੰਗ ਲੱਗੇ ਹੋਏ ਨਜ਼ਰ ਆਏ, ਹਰਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਥੋੜੀ ਦੂਰ ਉਨ੍ਹਾਂ ਨੇ ਗੱਡੀ ਰੋਕੀ ਅਤੇ ਆਪ ਪੁਲਿਸ ਕੋਲ ਚੱਲ ਕੇ ਗਏ ਅਤੇ ਪੁੱਛਿਆ ਕਿ ਸਾਡਾ ਪਿੱਛਾ ਕਿਉਂ ਕੀਤਾ ਜਾ ਰਿਹਾ ਹੈ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ । ਜਦੋਂ ਉਹ ਮੁੜ ਕੇ ਵਾਪਸ ਗੱਡੀ ਵਿੱਚ ਆਏ ਤਾਂ ਭਾਈ ਅੰਮ੍ਰਿਤਪਾਲ ਉਸ ਗੱਡੀ ਵਿੱਚ ਨਹੀਂ ਸਨ ਜਿਸ ਵਿੱਚ ਉਹ ਮੇਰੇ ਨਾਲ ਬੈਠੇ ਸਨ । ਹਰਜੀਤ ਸਿੰਘ ਨੇ ਕਿਹਾ ਸਾਡਾ ਮਕਸਦ ਸੀ ਕਿ ਮੁਕਤਸਰ ਸਾਹਿਬ ਪਹੁੰਚਣਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜੇਕਰ ਸਾਨੂੰ ਗ੍ਰਿਫਤਾਰ ਕਰਨ ਸੀ ਤਾਂ ਉਸੇ ਵੇਲੇ ਕਰ ਸਕਦੀ ਸੀ ਪਰ ਬੇਵਜ੍ਹਾ ਪੂਰਾ ਮਾਹੌਲ ਬਣਾਇਆ ਗਿਆ । ਹਰਜੀਤ ਸਿੰਘ ਨੇ ਦੱਸਿਆ ਕਿ ਮੈਂ ਆਪ DIG ਬਾਰਡਰ ਰੇਂਜ ਨੂੰ ਫੋਨ ਕਰਕੇ ਕਿਹਾ ਕੀ ਮੈਂ ਤੁਹਾਡੇ ਨਾਲ ਮਿਲਨਾ ਚਾਉਂਦਾ ਹਾਂ। ਜੇਕਰ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਤੁਸੀਂ ਗ੍ਰਿਫਤਾਰੀ ਵਿਖਾ ਦਿਉਗੇ ।

Exit mobile version