India Punjab

ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ‘ਚ ਸ਼ੁਰੂ ਕੀਤੀ ਭੁੱਖ ਹੜਤਾਲ, ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਕੀਤੀ ਮੰਗ…

Amritpal Singh to contest lok sabha election from khadur sahib

ਆਸਾਮ : ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜੇ ਗਏ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਕਾਬਕ ਅੰਮ੍ਰਿਤਪਾਲ ਨੇ ਡਿਬਰੂਗੜ੍ਹ ਜੇਲ ਪ੍ਰਸ਼ਾਸਨ ‘ਤੇ ਆਪਣੇ ਸੈੱਲ, ਪਖਾਨੇ ਅਤੇ ਬਾਥਰੂਮਾਂ ਵਿਚ ਜਾਸੂਸੀ ਕੈਮਰੇ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਦੋਸ਼ ਲਗਾਇਆ ਹੈ। ਇਹ ਜਾਣਕਾਰੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦਿੱਤੀ।

ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਬੀਤੇ ਦਿਨ ਟਾਇਲਟ ਗਿਆ ਸੀ। ਉਦੋਂ ਜੇਲ੍ਹ ਪ੍ਰਸ਼ਾਸਨ ਦੇ ਕੁਝ ਲੋਕ ਇਲੈਕਟ੍ਰੀਸ਼ੀਅਨ ਦੇ ਨਾਲ ਐਨਐਸਏ ਸੈੱਲ ਵਿੱਚ ਆਏ। ਜਦੋਂ ਉਨ੍ਹਾਂ ਸੈੱਲ ਦੀ ਜਾਂਚ ਕੀਤੀ ਤਾਂ ਉਥੇ ਕੁਝ ਜਾਸੂਸੀ ਕੈਮਰੇ ਮਿਲੇ। ਜਿਸ ਨੂੰ ਉਨ੍ਹਾਂ ਨੇ ਜ਼ਬਤ ਕਰ ਲਿਆ ਹੈ।

ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਸੀਸੀਟੀਵੀ ਕੈਮਰੇ ਉਤਾਰ ਕੇ ਆਪਣੇ ਕੋਲ ਰੱਖ ਲਏ ਸਨ। ਜੇਲ੍ਹ ਪ੍ਰਸ਼ਾਸਨ ਉਨ੍ਹਾਂ ਤੋਂ ਕੈਮਰੇ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਜੇਲ੍ਹ ਵਿੱਚ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਸਨੇ ਕਿਹਾ ਹੈ ਕਿ ਉਸਦੀ ਜਾਨ ਨੂੰ ਖਤਰਾ ਹੈ ਅਤੇ ਮੰਗ ਕੀਤੀ ਹੈ ਕਿ ਉਸਨੂੰ ਅਤੇ ਉਸਦੇ ਹੋਰ ਸਾਥੀਆਂ ਨੂੰ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ।

ਦੂਜੇ ਪਾਸੇ ਅਸਾਮ ਦੇ ਡੀਜੀਪੀ ਜੇਪੀ ਸਿੰਘ ਨੇ ਵੀ ਐਨਐਸਏ ਸੈੱਲ ਵਿੱਚ ਜਾਸੂਸੀ ਕੈਮਰੇ ਲਾਉਣ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਡੀਜੀਪੀ ਅਸਾਮ ਦਾ ਕਹਿਣਾ ਹੈ ਕਿ ਐਨਐਸਏ ਸੈੱਲ ਵਿੱਚ ਅਣਅਧਿਕਾਰਤ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ।

ਡੀਜੀਪੀ ਪੰਜਾਬ ਨੇ ਦੱਸਿਆ ਕਿ ਐਨਐਸਏ ਸੈੱਲ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸਿਮ ਵਾਲਾ ਸਮਾਰਟਫੋਨ, ਕੀਪੈਡ ਫੋਨ, ਕੀਬੋਰਡ ਵਾਲਾ ਟੀਵੀ ਰਿਮੋਟ, ਪੈੱਨ ਡਰਾਈਵ, ਬਲੂਟੁੱਥ ਹੈੱਡਫੋਨ ਅਤੇ ਸਪੀਕਰ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ, ਇੱਕ ਸਮਾਰਟ ਵਾਚ ਅਤੇ ਜਾਸੂਸੀ-ਕੈਮ ਪੈੱਨ ਵੀ ਉਪਲਬਧ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।