India Punjab Religion Video

‘ਡਰਨ ਵਾਲਿਆਂ ਨੂੰ ਕਿਉਂ ਮਨੀਏ ‘ਜਥੇਦਾਰ’! ‘ਪਤਨੀ ਦਾ ਵੀ ਬੁਰਾ ਹਾਲ’ ! ‘ਕਿਡਨੀ ਵਿੱਚੋਂ ਪਾਣੀ ਖਤਮ’! ‘ਸਰਕਾਰ ‘ਤੇ ਜੇਲ੍ਹ ਪ੍ਰਸ਼ਾਸਨ ਦੀ ਚਿਤਵਾਨੀ ਵੀ ਬੇਅਸਰ’

ਬਿਉਰੋ ਰਿਪੋਰਟ : ਡਿਬਰੂਗੜ੍ਹ ਜੇਲ਼੍ਹ ਵਿੱਚ ਭੁੱਖ ਹੜਤਾਲ ਦੇ ਬੈਠੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਪਰਿਵਾਰ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 16 ਫਰਵਰੀ ਤੋਂ ਭੁੱਖ ਹੜ੍ਹਤਾਲ ਦੇ ਬੈਠੇ ਹਨ । ‘ਦ ਖਾਲਸ ਟੀਵੀ ਦੀ ਚੀਫ ਐਡੀਟਰ ਹਰਸ਼ਰਨ ਕੌਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਮਾਂ ਨਾਲ EXCLUSIVE ਗੱਲਬਾਤ ਦੌਰਾਨ ਉਨ੍ਹਾਂ ਦੀ ਮੰਗਾਂ ਬਾਰੇ ਪੁੱਛਿਆ,ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਬੈਰਕ ਦੇ ਅੰਦਰ ਮਿਲੇ ਕੈਮਰਿਆਂ ਦਾ ਸੱਚ ਜਾਣਿਆ । ਸਰਕਾਰ, SGPC ਅਤੇ ਜਥੇਦਾਰਾਂ ਵੱਲੋਂ ਮਿਲ ਰਹੇ ਸਹਿਯੋਗ ਬਾਰੇ ਜਾਣਕਾਰੀ ਹਾਸਲ ਕੀਤੀ ।

‘ਜੇਲ੍ਹ ਅੰਦਰ ਸਾਜਿਸ਼ ਰਚੀ’

ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਮੇਰੇ ਪੁੱਤਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਨੌਜਵਾਨਾਂ ਨੂੰ ਨਸ਼ਾ ਛਡਾਇਆ,ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ NSA ਤਹਿਤ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ । 11 ਮਹੀਨੇ ਬਾਅਦ ਹੁਣ ਜਦੋਂ NSA ਖਤਮ ਹੋਣ ਦਾ ਸਮਾਂ ਆਇਆ ਤਾਂ ਝੂਠੀ ਕਹਾਣੀ ਬਣਾ ਦਿੱਤੀ ਗਈ ਕਿ ਉਨ੍ਹਾਂ ਦੀ ਬੈਰਕ ਤੋਂ ਕੈਮਰੇ ਅਤੇ ਹੋਰ ਸਮਾਨ ਮਿਲਿਆ । ਜਦਕਿ ਮੇਰੇ ਪੁੱਤਰ ਨੇ ਵਾਸ਼ਰੂਮ ਤੋਂ ਕੈਮਰੇ ਫੜੇ ਅਤੇ ਜਦੋਂ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਉਲਟਾ ਫੋਰਸ ਦੇ ਨਾਲ ਸਮਾਨ ਜ਼ਬਤ ਕੀਤਾ ਅਤੇ ਫਿਰ ਪ੍ਰੈਸ ਕਾਂਫਰੰਸ ਕਰਕੇ ਝੂਠਾ ਇਲਜ਼ਾਮ ਲਗਾਇਆ । ਜੇਲ੍ਹ ਵਿੱਚ ਕੋਈ ਸੂਈਂ ਵੀ ਨਹੀਂ ਲਿਜਾ ਸਕਦਾ ਹੈ । ਅਸੀਂ ਜਿੰਨੀ ਵਾਰ ਮਿਲੇ ਹਾਂ ਕੈਮਰਿਆਂ ਦੀ ਨਿਗਰਾਨੀ ਵਿੱਚ ਗੱਲਬਾਤ ਕੀਤੀ ਹੈ । ਮਾਤਾ ਬਲਵਿੰਦਰ ਕੌਰ ਨੇ ਦੱਸਿਆ ਉਸ ਤੋਂ ਬਾਅਦ ਹੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਉਹ ਪੰਜਾਬ ਨਹੀਂ ਪਹੁੰਚ ਦੇ ਹਨ ਤਾਂ ਤੱਕ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਉਣਗੇ ।

‘ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਭੇਜਣ ਦੀ ਸਿਫਾਰਿਸ਼’

ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਬਸੰਤ ਸਿੰਘ,ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਦੀ ਹਾਲਤ ਕਾਫੀ ਖਰਾਬ ਹੈ,ਬਸੰਤ ਸਿੰਘ ਦੀ ਕਿਡਨੀ ਵਿੱਚ ਪਾਣੀ ਖਤਮ ਹੋ ਗਿਆ ਹੈ,ਪਰ ਉਨ੍ਹਾਂ ਨੇ ਕਿਹਾ ਹੈ ਮੈਂ ਪੰਜਾਬ ਪਹੁੰਚ ਕੇ ਹੀ ਪਾਣੀ ਪੀਣਾ ਹੈ । ਜੇਕਰ ਕਿਸੇ ਨੂੰ ਕੁਝ ਹੋ ਗਿਆ ਤਾਂ ਜੇਲ੍ਹ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ । ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਵੀ ਪੰਜਾਬ ਸਰਕਾਰ ਨੂੰ ਕਹਿ ਚੁੱਕਾ ਹੈ ਕਿ ਤੁਸੀਂ ਇੰਨਾਂ ਨੂੰ ਲੈਕੇ ਜਾਓ ਕੁਝ ਹੋਇਆ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਪਰ ਪੰਜਾਬ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈ। ਸਾਨੂੰ ਅਧਿਕਾਰੀ ਕਹਿੰਦੇ ਹਨ ਕਿ 18 ਮਾਰਚ ਤੱਕ ਇੰਤਜ਼ਾਰ ਕਰੋ ਅਸੀਂ ਪਰ ਸਾਡੇ ਪੁੱਤਰ ਭੁੱਖੇ ਹਨ ਉਹ ਕਿਵੇਂ ਇੰਤਜ਼ਾਰ ਕਰ ਸਕਦੇ ਹਨ ।

‘ਅੰਮ੍ਰਿਤਪਾਲ ਸਿੰਘ ਦੀ ਪਤਨੀ ਵੀ ਭੁੱਖ ਹੜ੍ਹਤਾਲ ‘ਤੇ’

ਮਾਤਾ ਬਲਵਿੰਦਰ ਕੌਰ ਨੇ ਕਿਹਾ ਅਸੀਂ ਸਿਰਫ਼ ਇਹ ਹੀ ਮੰਗ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਸ਼ਿਫਟ ਕੀਤਾ ਜਾਵੇ ਉੱਥੇ ਉਹ ਸੁਰੱਖਿਅਤ ਨਹੀਂ ਹਨ । ਅੰਮ੍ਰਿਤਪਾਲ ਸਿੰਘ ਦੀ ਪਤਨੀ ਵੀ ਡਿਬਰੂਗੜ੍ਹ ਵਿੱਚ ਭੁੱਖ ਹੜਤਾਲ ‘ਤੇ ਹਨ, ਉਹ ਬੋਲ ਨਹੀਂ ਪਾ ਰਹੇ ਹਨ । ਡੇਢ ਮਹੀਨਾ ਹੋਇਆ ਸੀ ਵਿਆਹ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ । ਸਰਕਾਰ ਸਾਡੇ ਨਾਲ ਜਿਸ ਤਰ੍ਹਾਂ ਦਾ ਸਲੂਕ ਕਰ ਰਿਹਾ ਹੈ ਉਸ ਲਈ ਅਸੀਂ ਹੁਣ ਅਪੀਲ ਨਹੀਂ ਕਰਦੇ ਹਾਂ ਬਲਕਿ ਤਾੜਨਾ ਕਰਦੇ ਹਾਂ । ਮਾਤਾ ਬਲਵਿੰਦਰ ਕੌਰ ਨੇ SSP ਸਤਿੰਦਰ ਸਿੰਘ ‘ਤੇ ਇਲਜ਼ਾਮ ਲਗਾਇਆ ਕਿ ਉਹ ਸਾਡੇ ਇਸ ਮੋਰਚੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਧਮਕਾ ਰਹੇ ਹਨ । ਸੰਗਤ ਆਉਣਾ ਚਾਹੁੰਦੀ ਹੈ ਪਰ ਪ੍ਰਸ਼ਾਸਨ ਉਨ੍ਹਾਂ ਨੂੰ ਸ਼ਾਮਲ ਨਹੀਂ ਹੋਣ ਦਿੰਦਾ ਹੈ । ਮਾਤਾ ਬਲਵਿੰਦਰ ਕੌਰ ਹੁਣ ਤੱਕ SGPC ਅਤੇ ਜਥੇਦਾਰ ਸਾਹਿਬ ਦੇ ਸਟੈਂਡ ਤੋਂ ਵੀ ਨਰਾਜ਼ ਨਜ਼ਰ ਆਏ ।

‘ਸਾਡੇ ਜਥੇਦਾਰ ਡਰ ਦੇ ਹਨ’

ਮਾਤਾ ਬਲਵਿੰਦਰ ਕੌਰ ਨੇ ਕਿਹਾ ਸਾਡੇ ਕੋਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਏ ਮਦਦ ਦਾ ਭਰੋਸਾ ਦਿੱਤਾ ਪਰ ਕੁਝ ਨਹੀਂ ਕੀਤਾ । ਜਥੇਦਾਰ ਸਾਹਿਬ ਨੂੰ ਕਿਹਾ ਸੀ ਪੰਥਕ ਇਕੱਠ ਬੁਲਾਉ,ਤੁਸੀਂ ਆਦੇਸ਼ ਕਰੋ ਪਰ ਹੁਣ ਤੱਕ ਕੁਝ ਨਹੀਂ ਕੀਤਾ ਗਿਆ । ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਪਹਿਲਾਂ ਕਈ ਵਾਰ ਆਵਾਜ਼ ਚੁੱਕੀ ਪਰ ਹੁਣ ਉਹ ਵੀ ਚੁੱਪ ਹਨ। ਸਾਡੇ ਜਥੇਦਾਰ ਡਰ ਦੇ ਹਨ ਫਿਰ ਅਸੀਂ ਉਨ੍ਹਾਂ ਨੂੰ ਕਿਉਂ ਮੰਨੀਏ ਜਥੇਦਾਰ । ਜੇਕਰ ਅਗਲੇ 2 ਦਿਨਾਂ ਦੇ ਅੰਦਰ ਕੁਝ ਨਹੀਂ ਹੋਇਆ ਤਾਂ ਅਸੀਂ ਵੱਡਾ ਐਲਾਨ ਕਰਾਂਗੇ । ਉਧਰ ਪਪਲਪ੍ਰੀਤ ਦੀ ਮਾਤਾ ਮਨਧੀਰ ਕੌਰ ਨਾਲ ਹੀ ‘ਦ ਖਾਲਸ ਟੀਵੀ ਦੀ ਸੰਪਾਦਕ ਹਰਸ਼ਰਨ ਕੌਰ ਨੇ ਖਾਸ ਗੱਲਬਾਤ ਕੀਤੀ ।

’11 ਮਹੀਨੇ 11 ਦਿਨ ਵਾਂਗ ਗੁਜ਼ਰੇ’

ਪਪਲਪ੍ਰੀਤ ਦੀ ਮਾਂ ਮਨਧੀਰ ਕੌਰ ਨੇ ਦੱਸਿਆ ਕਿ ਮੈਂ ਆਪਣੇ ਪੱਤਰ ਨੂੰ 3 ਵਾਰ ਮਿਲੀ ਹਾਂ । ਪਪਲਪ੍ਰੀਤ ਨੇ ਕਿਹਾ ਸਾਡੇ ਲਈ ਜੇਲ੍ਹ ਵਿੱਚ ਕੱਟੇ 11 ਮਹੀਨੇ 11 ਦਿਨਾਂ ਵਾਂਗ ਹਾਂ । ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਹੁਣ ਤੁਸੀਂ ਸਾਲ ਬਾਅਦ ਜੇਲ੍ਹ ਤੋਂ ਬਾਹਰ ਆ ਜਾਉਗੇ ਤਾਂ ਪਪਲਪ੍ਰੀਤ ਨੇ ਕਿਹਾ ਕਾਨੂੰਨ ਮੁਤਾਬਿਕ NSA 1 ਸਾਲ ਲਈ ਹੁੰਦਾ ਹੈ ਜੇਕਰ ਕੋਈ ਸ਼ਰਾਰਤ ਨਾ ਹੋਈ ਤਾਂ ਉਹ ਬਾਹਰ ਆਉਣਗੇ । ਪਰ 12 ਵਾਂ ਮਹੀਨਾ ਸ਼ੁਰੂ ਹੁੰਦੇ ਹੀ ਕੈਮਰਿਆਂ ਵਾਲੀ ਸ਼ਰਾਰਤ ਸਾਹਮਣੇ ਆ ਗਈ । ਮਾਤਾ ਮਨਧੀਰ ਕੌਰ ਨੇ ਕਿਹਾ ਪਪਲਪ੍ਰੀਤ ਅਤੇ ਹੋਰ ਸਿੱਖ ਸਿਰਫ ਸਾਡੇ ਪੁੱਤਰ ਨਹੀਂ ਹਨ, ਸਿੱਖ ਕੌਮ ਦੇ ਵਾਰਿਸ ਹਨ,SGPC ਅਤੇ ਜਥੇਦਾਰ ਸਾਹਿਬ ਨੂੰ ਪੰਥਕ ਇਕੱਠ ਦੀ ਕਾਲ ਦੇਣੀ ਚਾਹੀਦੀ ਹੈ । ਪਰ ਹੁਣ ਸਾਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਲੱਗ ਰਹੀ ਹੈ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਬਾਹਰ ਆਉਣ ਅਤੇ ਫਿਰ ਤੋਂ ਨੌਜਵਾਨਾਂ ਨੂੰ ਨਸ਼ਾ ਛਡਾਉਣ।