The Khalas Tv Blog Punjab ਲੱਖਾ ਸਿਧਾਣਾ ਦੇ ਹੱਕ ‘ਚ ਨਿਤਰੇ ਅੰਮ੍ਰਿਤਪਾਲ ਸਿੰਘ , ਸਰਕਾਰ ਦੀ ਧੱਕਾਜ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
Punjab

ਲੱਖਾ ਸਿਧਾਣਾ ਦੇ ਹੱਕ ‘ਚ ਨਿਤਰੇ ਅੰਮ੍ਰਿਤਪਾਲ ਸਿੰਘ , ਸਰਕਾਰ ਦੀ ਧੱਕਾਜ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

Amritpal Singh in favor of Lakha Sidhana,

ਲੱਖਾ ਸਿਧਾਣਾ ਦੇ ਹੱਕ 'ਚ ਨਿਤਰੇ ਅੰਮ੍ਰਿਤਪਾਲ ਸਿੰਘ , ਸਰਕਾਰ ਦੀ ਧੱਕਾਜ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

‘ਦ ਖ਼ਾਲਸ ਬਿਊਰੋ : ਪੰਜਾਬ ਪੁਲੀਸ ਨੇ ਵਿਧਾਨ ਸਭਾ ਹਲਕਾ ਮੌੜ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਲੱਖਾ ਸਿਧਾਣਾ (lakha sidhana)ਖ਼ਿਲਾਫ਼ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਹਰੀਕੇ ਵਿੱਚ ਕੇਸ ਦਰਜ ਕਰ ਦਿੱਤਾ ਹੈ। ਦੂਜੇ ਬੰਨੇ ਵਾਰਿਸ ਪੰਜਾਬ ਦੇ’ (Waris Punjab de) ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਲੱਖੇ ਸਿਧਾਣੇ ਦੇ ਹੱਕ ਵਿੱਚ ਉਤਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਲੱਖੇ ਸਿਧਾਣੇ ਨੂੰ ਪੰਜਾਬ ਸਰਕਾਰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ।

ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਖਿਲਾਫ਼ ਪੰਜਾਬ ਸਰਕਾਰ ਸਿੱਧੀ ਸਿਆਸੀ ਕਿੜ ਕੱਢ ਰਹੀ ਹੈ। ਲੱਖਾ ਸਿੰਘ ਸਿਧਾਣਾ ਨੂੰ ਨਜਾਇਜ਼ ਮੁਕੱਦਮੇ ‘ਚ ਉਲਝਾਉਣ ਦੀ ਸਮਾਜ ਦੇ ਸਾਰੇ ਵਰਗਾਂ ਵਲੋਂ ਨਿਖੇਧੀ ਕਰਨੀ ਬਣਦੀ ਹੈ। ਝੂਠੇ ਪੁਲਿਸ ਪਰਚਿਆਂ ਦੀ ਅਜਿਹੀ ਧੱਕਾਜ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਬਿਨਾਂ ਦੇਰ ਲੱਖਾ ਸਿੰਘ ਸਿਧਾਣਾ ਤੋਂ NDPS ਦਾ ਝੂਠਾ ਪਰਚਾ ਰੱਦ ਹੋਣਾ ਚਾਹੀਦਾ ਹੈ।

ਕੇਸ ਦਰਜ ਹੋਣ ਤੋਂ ਬਾਅਦ ਲੱਖਾ ਸਿਧਾਣਾ ‘ਆਪ’ ਸਰਕਾਰ ਵਿਰੁੱਧ ਨਿੱਤਰ ਆਏ ਹਨ, ਜਿਸ ਨੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ 9 ਅਕਤੂਬਰ ਨੂੰ ਪਿੰਡ ਮਹਿਰਾਜ ਦੀ ਅਨਾਜ ਮੰਡੀ ਵਿੱਚ ਵੱਡਾ ਇਕੱਠ ਰੱਖਿਆ ਹੈ। ਸਿਧਾਣਾ ਨੇ ਇਕੱਠ ਵਿੱਚ ਸੂਬੇ ਦੇ ਇਨਸਾਫ਼ ਪਸੰਦ ਅਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨ ਵਾਲਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਪ੍ਰਗਟਾਵਾ ਲੱਖਾ ਸਿਧਾਣਾ ਨੇ ਚੰਡੀਗੜ੍ਹ ਦੇ ਕੇਂਦਰੀ ਸਿੰਘ ਸਭਾ ਵਿੱਚ ਕੀਤਾ।

ਸਿਧਾਣਾ ਨੇ ਇਕੱਠ ਵਿੱਚ ਸੂਬੇ ਦੇ ਇਨਸਾਫ਼ ਪਸੰਦ ਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨ ਵਾਲਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਲੱਖਾ ਸਿਧਾਣਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਸ ਉੱਪਰ ਕੇਜਰੀਵਾਲ ਤੇ ਰਾਘਵ ਚੱਢੇ ਦੇ ਹੁਕਮਾਂ ਤਹਿਤ ਐਨਡੀਪੀਐਸ ਦਾ ਝੂਠਾ ਕੇਸ ਦਾਇਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਕੇਸ ਤਰਨ ਤਾਰਨ ਵਿੱ ਦਰਜ ਕੀਤਾ ਗਿਆ ਹੈ। ਲੱਖਾ ਸਿਧਾਣਾ ਦੇ ਸਮਰਥਕਾਂ ਨੇ ਚੁਣੌਤੀ ਦਿੱਤੀ ਹੈ ਕਿ ਜਿੰਨੇ ਮਰਜ਼ੀ ਪਰਚੇ ਕਰਾ ਲਵੋ ਉਨ੍ਹਾਂ ਦੀ ਜ਼ੁਬਾਨ ਬੰਦ ਨਹੀਂ ਕਰ ਸਕਦੇ। ਸਮਰਥਕਾਂ ਨੇ ਕਿਹਾ ਹੈ ਕਿ ਅੱਜ ਸਾਨੂੰ ਲੱਖਾ ਸਿਧਾਣਾ ਨਾਲ ਖੜ੍ਹਨ ਦੀ ਲੋੜ ਹੈ। ਦੱਸ ਦਈਏ ਕਿ ਲੱਕਾ ਸਿਧਾਣਾ ਕਿਸਾਨ ਅੰਦੋਲਨ ਦੌਰਾਨ ਉੱਭਰ ਕੇ ਸਾਹਮਣੇ ਆਏ ਸੀ। ਉਹ ਪੰਜਾਬੀ ਬੋਲੀ ਲਈ ਸੰਘਰਸ਼ ਕਰ ਰਹੇ ਹਨ। ਉਹ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਹਨ।

 

 

 

Exit mobile version