Punjab Religion

‘ਪੁੱਤ ਨਾਲ ਡਿਬਰੂਗੜ੍ਹ ਜੇਲ੍ਹ ’ਚ ਅਣਹੋਣੀ ਹੋਈ ਤਾਂ ਸਰਕਾਰ ਜ਼ਿੰਮੇਵਾਰ!’ ਕੱਲ੍ਹ ਦੇ ਫੈਸਲੇ ਤੋਂ ਬਾਅਦ ਪਿਤਾ ਨੇ ਕਿਹਾ ‘ਸਰਕਾਰ ਦੇ ਇਰਾਦੇ ਠੀਕ ਨਹੀਂ’

ਬਿਉਰੋ ਰਿਪੋਰਟ – ਖਡੂਰ ਸਾਹਿਬ (KHADOOR SAHIB MP) ਤੋਂ ਮੈਂਬਰ ਅੰਮ੍ਰਿਤਪਾਲ ਸਿੰਘ (AMRITPAL SINGH) ਦੇ ਪਿਤਾ ਤਰਸੇਮ ਸਿੰਘ (TARSEM SINGH) ਐੱਸਜੀਪੀਸੀ ਚੋਣਾਂ (SGPC ELECTION) ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਏ ਹਨ। ਲੁਧਿਆਣਾ ਵਿੱਚ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡਰੱਗ ਸਮੱਗਲਰ ਬਲਵਿੰਦਰ ਸਿੰਘ ਬਿੱਲਾ (DRUG SMUGGLER BALWINDER SINGH BILLA) ਨੂੰ ਡਿਬਰੂਗੜ੍ਹ ਜੇਲ੍ਹ (DIBRUGARH JAIL) ਸ਼ਿਫਟ ਕਰਨ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਸਰਕਾਰ ਦਾ ਇਰਾਦਾ ਠੀਕ ਨਹੀਂ ਹੈ, ਜੇਕਰ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਵਿੱਚ ਕੁਝ ਅਣਹੋਣੀ ਹੋਈ ਤਾਂ ਉਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।

ਲੁਧਿਆਣਾ ਵਿੱਚ ਸਿੱਖ ਜਥੇਬੰਦੀਆਂ ਨੂੰ ਸੰਬੋਧਿਤ ਕਰਦੇ ਹੋਏ ਪਿਤਾ ਤਰਸੇਮ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਬਣਾਉਣ। ਤਰਸੇਮ ਸਿੰਘ ਨੇ ਕਿਹਾ ਕਿ ਸਾਡੇ ਮੁੱਖ ਮੁੱਦੇ ਬੰਦੀ ਸਿੰਘਾਂ ਦੀ ਰਿਹਾਈ ਹੈ, ਬੇਅਦਬੀ ਮਾਮਲੇ ਵਿੱਚ ਇਨਸਾਫ ਹੈ। 5 ਜੁਲਾਈ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਨੇ ਦਿੱਲੀ ਵਿੱਚ MP ਵਜੋ ਸਹੁੰ ਚੁੱਕੀ ਸੀ ਤਾਂ ਪਿਤਾ ਨਾਲ ਵੀ ਮੁਲਾਕਾਤ ਹੋਈ ਸੀ ਜਿਸ ਵਿੱਚ ਵਾਰਿਸ ਪੰਜਾਬ ਦੇ ਮੁਖੀ ਨੇ ਹਿਦਾਇਤਾਂ ਦਿੱਤੀਆਂ ਸੀ ਕਿ ਵੱਧ ਤੋਂ ਵੱਧ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਵੋਟਾਂ ਬਣਾਉਣ ਅਤੇ ਪਿਤਾ ਨੂੰ ਇਸ ਦੀ ਤਿਆਰੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।

ਪਿਤਾ ਨੇ ਕਿਹਾ ਅਸੀਂ ਇਸੇ ਲਈ SGPC ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਅਸੀਂ ਬਾਬਾ ਬਕਾਲਾ ਸਾਹਿਬ ਵਿੱਚ ਪੰਥਕ ਇਕੱਠ ਕਰਨ ਜਾ ਰਹੇ ਹਨ ਜਿੱਥੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ।

ਇਕ ਦੇਸ਼ ਵਿੱਚ 2 ਕਾਨੂੰਨ ਕਿਉਂ?

ਸੌਦਾ ਸਾਧ (RAM RAHIM) ਨੂੰ ਮਿਲੀ ਪੈਰੋਲ ’ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ 2 ਮਹੀਨੇ ਦੇ ਅੰਦਰ ਹੀ ਪੈਰੋਲ ਮਿਲ ਰਹੀ ਹੈ। ਇਕ ਦੇਸ਼ ਵਿੱਚ ਕੇਂਦਰ ਸਰਕਾਰ 2 ਕਾਨੂੰਨ ਚਲਾ ਰਹੀ ਹੈ। ਸਰਹੱਦ ’ਤੇ ਕਿਸਾਨ ਸ਼ਹੀਦ ਹੋ ਰਹੇ ਹਨ ਪਹਿਲਾਂ 700 ਕਿਸਾਨ ਸ਼ਹੀਦ ਹੋਏ, ਅਸੀਂ ਇਸੇ ਲਈ ਜਥੇਬੰਦੀਆਂ ਨੂੰ ਇਕੱਠਾ ਹੋਣ ਦੀ ਅਪੀਲ ਕੀਤੀ ਤਾਂ ਕਿ ਅਗਲੀ ਰਣਨੀਤੀ ਤਿਆਰ ਹੋ ਸਕੇ।