The Khalas Tv Blog Punjab ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਮੌਜੂਦ ਨੌਜਵਾਨ ਗ੍ਰਿਫਤਾਰ !
Punjab

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਮੌਜੂਦ ਨੌਜਵਾਨ ਗ੍ਰਿਫਤਾਰ !

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਤਖਤ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆ ਰਿਹਾ ਸੀ, ਦਿੱਲੀ ਪਹੁੰਚਣ ‘ਤੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨਾਲ ਮੌਜੂਦ ਇੱਕ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਚਾਚੇ ਦਾ ਪੁੱਤ ਸੀ । ਜਦੋਂ ਪੰਜਾਬ ਪੁਲਿਸ ਦੀ ਟੀਮ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਤਾਂ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਇਤਰਾਜ਼ ਜ਼ਾਹਿਰ ਕੀਤਾ । ਉਨ੍ਹਾਂ ਕਿਹਾ ਗ੍ਰਿਫਤਾਰ ਕਰਨ ਆਈ ਪੁਲਿਸ ਇਹ ਨਹੀਂ ਦੱਸ ਰਹੀ ਸੀ ਕਿ ਉਹ ਕਿਹੜੇ ਥਾਣੇ ਤੋਂ ਆਈ ਹੈ ਅਤੇ ਕਿਸ ਜੁਰਮ ਵਿੱਚ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਹੈ । ਮੌਕੇ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਪਹੁੰਚ ਗਏ । ਉਨ੍ਹਾਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੋਂ ਗ੍ਰਿਫਤਾਰੀ ਦਾ ਕਾਰਨ ਪਹੁੰਚਿਆ ਤਾਂ ਉਸ ਨੇ ਦੱਸਿਆ ਪੁਰਾਣੇ ਮਾਮਲੇ ਵਿੱਚ ਅਦਾਲਤ ਦੇ ਹੁਕਮਾਂ ‘ਤੇ ਗ੍ਰਿਫਤਾਰ ਕਰਨ ਦੇ ਲਈ ਪਹੁੰਚੇ ਹਾਂ । ਇਸ ਮੌਕੇ ਦਿੱਲੀ ਪੁਲਿਸ ਵੀ ਪਹੁੰਚ ਗਈ,ਪਰਿਵਾਰ ਨੇ ਮੰਗ ਕੀਤੀ ਕਿ ਦਿੱਲੀ ਪੁਲਿਸ ਲਿਖ ਕੇ ਦੇਵੇ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਮਜੀਠਾ ਥਾਣੇ ਦੀ ਪੁਲਿਸ ਦੇ ਨਾਲ ਨੌਜਵਾਨ ਨੂੰ ਭੇਜ ਦਿੱਤਾ ਗਿਆ । ਪਰ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਨੌਜਵਾਨ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਪੁਲਿਸ ‘ਤੇ ਗੰਭੀਰ ਸਵਾਲ ਚੁੱਕੇ ਹਨ ।

ਅੰਮ੍ਰਿਤਪਾਲ ਦੇ ਮਾਪਿਆਂ ਦਾ ਇਲਜ਼ਾਮ

ਅੰਮ੍ਰਿਤਪਾਲ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਬਿਨਾਂ ਦਿੱਲੀ ਪੁਲਿਸ ਨੂੰ ਇਤਹਾਲ ਕੀਤੇ ਗੈਰ ਕਾਨੂੰਨੀ ਤਰੀਕੇ ਨਾਲ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਜਾ ਰਿਹਾ ਸੀ। ਮਾਂ ਬਲਵਿੰਦਰ ਕੌਰ ਨੇ ਇਲਜ਼ਾਮ ਲਗਾਇਆ ਕੀ ਝੂਠੇ ਕੇਸ ਵਿੱਚ ਨੌਜਵਾਨ ਨੂੰ ਫਸਾਇਆ ਜਾ ਰਿਹਾ ਹੈ । ਜੇਕਰ ਗ੍ਰਿਫਤਾਰੀ ਕਰਨੀ ਹੁੰਦੀ ਤਾਂ ਅਸੀਂ ਇੰਨੇ ਸਮੇਂ ਤੋਂ ਪੰਜਾਬ ਵਿੱਚ ਸੀ ਕਿਉਂ ਨਹੀਂ ਗ੍ਰਿਫਤਾਰੀ ਕੀਤੀ,ਜਾਣ ਬੁੱਝ ਕੇ ਦਿੱਲੀ ਪਹੁੰਚ ਕੇ ਗ੍ਰਿਫਤਾਰੀ ਕੀਤੀ ਗਈ ਹੈ । ਪਿਤਾ ਤਰਸੇਮ ਸਿੰਘ ਨੇ ਕਿਹਾ ਅਸੀਂ ਗ੍ਰਿਫਤਾਰੀ ਤੋਂ ਰੋਕ ਨਹੀਂ ਰਹੇ ਸੀ ਪਰ ਅਸੀਂ ਚਾਹੁੰਦੇ ਸੀ ਕਿ ਤੁਸੀਂ ਦਿੱਲੀ ਤੋਂ ਗ੍ਰਿਫਤਾਰ ਕਰ ਰਹੇ ਘੱਟੋ-ਘੱਟ ਦਿੱਲੀ ਪੁਲਿਸ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

ਉਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਥਾਣੇ ਪਹੁੰਚਕੇ ਪੁਲਿਸ ਦੇ ਅਫਸਰਾਂ ਨੂੰ ਸਿੱਧੀ ਤੇ ਸਪੱਸ਼ਟ ਚਿਤਾਵਨੀ ਦਿੱਤੀ, ਕਿ 31 ਸਾਲਾਂ ਬਾਅਦ ਵੀ ਜਿੰਨਾ ਪੁਲਿਸ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਉਨ੍ਹਾਂ ਖਿਲਾਫ ਕੇਸ ਖੁੱਲ੍ਹ ਰਹੇ ਹਨ । ਇਸ ਲਈ ਜਿਹੜੇ ਅੱਜ ਸਰਕਾਰ ਦੀ ਸ਼ਹਿ ਤੇ ਸਿੱਖ ਨੌਜਵਾਨਾਂ ਖ਼ਿਲਾਫ਼ ਦਮਨ ਚੱਕਰ ਚਲਾ ਰਹੇ ਹਨ । ਇਹਨਾਂ ਨੂੰ ਵੀ ਸਮਾਂ ਆਉਣ ਤੇ ਹਿਸਾਬ ਦੇਣਾ ਪੈ ਸਕਦਾ ਹੈ । ਇਸ ਲਈ ਪੁਲਿਸ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਕਾਰਵਾਈ ਕਰੇ । ਸਰਨਾ ਨੇ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਸਿੱਖਾਂ ਨਾਲ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਕੁਲਵੰਤ ਸਿੰਘ ਰਾਉਂਕੇ ਨੂੰ ਜੇਲ੍ਹ ਵਿੱਚੋਂ ਪੈਰੋਲ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਮੋਗਾ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ । ਪੰਜਾਬ ਦਾ ਮੁੱਖ ਮੰਤਰੀ ਚੇਤੇ ਰੱਖੇ ਕਿ ਉਸਦਾ ਰਾਜ ਭਾਗ ਸਦਾ ਨਹੀ ਰਹਿਣਾ ।
ਅਸੀਂ ਕਿਸੇ ਵੀ ਕੀਮਤ ‘ਤੇ ਸਾਡੇ ਨੌਜਵਾਨਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ ।

Exit mobile version