ਬਿਉਰੋ ਰਿਪੋਰਟ : ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (AMRITPAL SINGH) ਦੇ ਸਾਥੀ ਗੁਰਪ੍ਰੀਤ ਸਿੰਘ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ । ਗੁਰਪ੍ਰੀਤ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਤਖ਼ਤ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ । ਜਦੋਂ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਦਿੱਲੀ ਦੇ ਰੇਲਵੇ ਸਟੇਸ਼ ਪਹੁੰਚੀ ਤਾਂ ਪਰਿਵਾਰ ਨੇ ਵਿਰੋਧ ਕੀਤਾ ਅਤੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਪਹੁੰਚ ਗਏ ਸਨ । ਦਿੱਲੀ ਪੁਲਿਸ ਦੇ ਨਾਲ ਕਾਗਜ਼ੀ ਕਾਰਵਾਈ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਦੇ ਨਾਲ ਭੇਜ ਦਿੱਤਾ ਗਿਆ ਸੀ। ਜਾਣਕਾਰੀ ਦੇ ਮੁਤਾਬਿਕ ਗੁਰਪ੍ਰੀਤ ਦਾ ਨਾਂ ਫਰਵਰੀ 2023 ਵਿੱਚ ਅਜਨਾਲਾ ਥਾਣੇ ‘ਤੇ ਹੋਏ ਹਮਲੇ ਦੀ FIR ਵਿੱਚ ਸੀ ।
ਬਰਿੰਦਰ ਸਿੰਘ ਨੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਸੀ
16 ਫਰਵਰੀ 2023 ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ 5 ਸਾਥੀਆਂ ਅਤੇ 25 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਚਮਕੌਰ ਸਾਹਿਬ ਦੇ ਬਰਿੰਦਰ ਸਿੰਘ ਨੇ ਉਸ ਵੇਲੇ ਪੁਲਿਸ ਨੂੰ ਦੱਸਿਆ ਸੀ ਕਿ ਅੰਮ੍ਰਿਤਪਾਲ ਦੇ ਖਿਲਾਫ ਉਨ੍ਹਾਂ ਨੇ ਫੇਸਬੁਕ ‘ਤੇ ਕੁਝ ਪੋਸਟ ਪਾਈ ਸੀ। ਜਿਸ ਦੇ ਬਾਅਦ ਹੀ ਅੰਮ੍ਰਿਤਪਾਲ ਦਾ ਉਨ੍ਹਾਂ ਦੇ ਨਾਲ ਵਿਵਾਦ ਚੱਲ ਰਿਹਾ ਸੀ। ਫਰਵਰੀ ਮਹੀਨੇ ਵਿੱਚ ਉਹ ਟਕਸਾਲ ਦੇ ਸਿੱਖਾਂ ਦੇ ਨਾਲ ਅੰਮ੍ਰਿਤਸਰ ਆਏ ਹੋਏ ਸਨ । ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਨਾਲ ਗਲਬਾਤ ਕਰਨਾ ਚਾਹੁੰਦਾ ਸੀ। ਇੱਕ ਕਾਰ ਉਨ੍ਹਾਂ ਦੇ ਕੋਲ ਰੁਕੀ,ਕੁਝ ਨੌਜਵਾਨ ਉਤਰੇ ਅਤੇ ਉਸ ਨੂੰ ਕਿਡਨੈੱਪ ਕਰਕੇ ਜੰਡਿਆਲਾ ਗੁਰੂ ਦੇ ਕੋਲ ਕਿਸੇ ਮੋਟਰ ‘ਤੇ ਲੈ ਗਏ ।
ਬਰਿੰਦਰ ਸਿੰਘ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਉਨ੍ਹਾਂ ਦੇ ਹਮਾਇਤੀਆਂ ਦੇ ਨਾਲ ਸੀ । ਪਹਿਲਾਂ ਉਨ੍ਹਾਂ ਨੇ ਚਪੇੜਾ ਮਾਰਿਆ,ਫਿਰ ਹੋਰਾਂ ਨੂੰ ਮਾਰਨ ਦੇ ਲਈ ਕਿਹਾ ਗਿਆ । ਬਰਿੰਦਰ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਵਾਰ-ਵਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ,ਭਰਾ ਤਲਵਾੜੇ ਅਤੇ ਬਾਬਾ ਬਖਸ਼ੀਸ ਦਾ ਨਾਂ ਲੈਕੇ ਵੀਡੀਓ ਬਣਾਉਣ ਨੂੰ ਕਹਿ ਰਿਹਾ ਸੀ। ਜਦੋਂ ਉਸ ਨੇ ਮੰਨਾ ਕੀਤਾ ਤਾਂ ਉਸ ਨੂੰ ਮਾਰਨ ਲੱਗੇ । ਇਸ ਮਾਮਲੇ ਵਿੱਚ ਅਜਨਾਲਾ ਪੁਲਿਸ ਨੇ ਤੁਫਾਨ ਸਿੰਘ ਦੀ ਗ੍ਰਿਫਤਾਰੀ ਕੀਤੀ ਸੀ । ਜਿਸ ਨੂੰ ਛਡਾਉਣ ਦੇ ਲਈ ਵਹੀਰ ਅਜਨਾਲਾ ਥਾਣੇ ਪਹੁੰਚੇ ਅਤੇ ਫਿਰ ਉੱਥੇ ਹਿੰਸਕ ਘਟਨਾ ਵਾਪਸੀ ਸੀ ।