Punjab

ਭਾਈ ਅੰਮ੍ਰਿਤਪਾਲ ਸਿੰਘ ਨੂੰ ਇਸ ਥਾਂ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ !

ਬਿਊਰੋ ਰਿਪੋਰਟ : ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਪੁਲਿਸ ਨੇ ਨਕੋਦਰ ਤੋਂ ਕੀਤੀ ਹੈ। ਸਵੇਰੇ ਸਾਢੇ 9 ਵਜੇ ਜਦੋਂ ਅੰਮ੍ਰਿਤਪਾਲ ਸਿੰਘ ਮੋਗਾ ਲਈ ਨਿਕਲੇ ਸਨ ਤਾਂ ਰਸਤੇ ਵਿੱਚ ਬੈਰੀਕੇਟ ਵੇਖ ਕੇ ਉਨ੍ਹਾਂ ਨੇ ਰਸਤਾ ਬਦਲ ਲਿਆ ਜਿਸ ਤੋਂ ਬਾਅਦ ਜਲੰਧਰ ਸ਼ਾਹਕੋਟ ਵੱਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਘੇਰਾ ਪਾ ਲਿਆ । ਇਸ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਨੂੰ ਪੈਰਾਮਿਲਟੀ ਫੋਰਸ ਨੇ ਘੇਰਾ ਪਾ ਲਿਆ ਹੈ । ਪੂਰੇ ਪਿੰਡ ਵਿੱਚ ਬੈਕੀਕੇਟਿਗ ਕਰ ਦਿੱਤੀ ਗਈ ਹੈ। ਉਨ੍ਹਾਂ ਦੇ 6 ਸਾਥੀਆਂ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਸ਼ਾਹਕੋਟ ਦੇ ਮਹਿਤਪੁਰ ਥਾਣੇ ਵਿੱਚ ਰੱਖਿਆ ।ਪਰ ਬਾਅਦ ਵਿੱਚੋਂ ਉਨ੍ਹਾਂ ਨੂੰ ਦੂਜੀ ਥਾਂ ‘ਤੇ ਸ਼ਿਫਟ ਕਰ ਦਿੱਤਾ ਗਿਆ ।

ਇਸੇ ਕਾਰ ਵਿੱਚ ਸਵਾਰ ਸਨ ਭਾਈ ਅੰਮ੍ਰਿਤਪਾਲ ਸਿੰਘ

ਗ੍ਰਿਫਤਾਰੀ ਤੋਂ ਪਹਿਲਾਂ ਤਿੰਨੰ ਵੀਡੀਓ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰ ਤੋਂ ਪਹਿਲਾਂ ਉਨ੍ਹਾਂ ਦੇ ਸਿੰਘਾਂ ਵੱਲੋਂ 3 ਵੀਡੀਓ ਜਾਰੀ ਕੀਤੇ ਗਏ । ਇੱਕ ਵੀਡੀਓ ਵਿੱਚ ਚੱਲ ਦੀ ਗੱਢੀ ਵਿੱਚ ਉਨ੍ਹਾਂ ਦੇ ਹਮਾਇਤੀ ਨੇ ਕਿਹਾ ਕਿ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਘੇਰਾ ਪਾ ਰਹੀ ਹੈ,ਅਸੀਂ ਲੋਕੇਸ਼ਨ ਭੇਜ ਰਿਹਾ ਹਾਂ ਸੰਗਤਾਂ ਜਲਦ ਤੋਂ ਜਲਦ ਪਹੁੰਚਣ। ਇਸ ਤੋਂ ਬਾਅਦ ਇੱਕ ਹੋਰ ਸਿੰਘ ਦਾ ਵੀਡੀਓ ਜਿਸ ਵਿੱਚ ਦਾਅਵਾ ਕੀਤਾ ਗਿਆ ਸ਼ਾਹਕੋਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਘੇਰਾ ਪਾਇਆ ਗਿਆ ਹੈ। ਫਿਰ ਤੀਜੇ ਵੀਡੀਓ ਵਿੱਚ ਇੱਕ ਹੋਰ ਸਾਥੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਇੱਕ ਵੀਡੀਓ ਸਾਹਣੇ ਆਇਆ ਹੈ ਜਿਸ ਵਿੱਚ ਉਹ ਇੱਕ ਖੇਤ ਵਿੱਚ ਭੱਜ ਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਵੀਡੀਓ ਦੇ ਜ਼ਰੀਏ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਪੁਲਿਸ ਉਸ ਦੇ ਪਿੱਛੇ ਪਈ ਹੈ । ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਐਕਸਨ ਲੈਂਦੇ ਹੋਏ ਪੂਰੇ ਪੰਜਾਬ ਵਿੱਚ ਇੰਟਰਨੈੱਟ ਅਤੇ sms ਸੇਵਾ 19 ਮਾਰਚ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤੀ ।

ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰੀ ਵਾਲੀ ਥਾਂ

ਇਸ ਵਜ੍ਹਾ ਨਾਲ ਹੋਇਆ ਐਕਸ਼ਨ

ਐਤਵਾਰ 19 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖਾਲਸਾ ਵਹੀਰ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਣੀ ਸੀ ਇਸ ਲਈ ਇੱਕ ਦਿਨ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ । ਮਾਨ ਸਰਕਾਰ ‘ਤੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ਼ ਐਕਸ਼ਨ ਦਾ ਦਬਾਅ ਲਗਾਤਾਰ ਵੱਧ ਰਿਹਾ ਸੀ । ਕੇਂਦਰ ਨੇ ਅਜਨਾਲਾ ਹਿੰਸਾ ਤੋਂ ਬਾਅਦ ਰਿਪੋਰਟ ਮੰਗੀ ਸੀ ਵਿਰੋਧੀ ਵੀ ਸਰਕਾਰ ਨੂੰ ਘੇਰਨ ਵਿੱਚ ਲੱਗੇ ਸਨ । ਸੂਬੇ ਵਿੱਚ G20 ਚੱਲ ਰਿਹਾ ਸੀ ਇਸੇ ਲਈ ਸਰਕਾਰ ਵੀ ਇੰਤਜ਼ਾਰ ਕਰ ਰਹੀ ਸੀ । ਇਸ ਤੋਂ ਇਲਾਵਾ ਸਰਕਾਰ ਦੇ ਇਸ ਐਕਸ਼ਨ ਦੇ ਪਿੱਛੇ ਵੱਡੀ ਵਜ੍ਹਾ ਲਾਰੈਂਸ ਬਿਸ਼ਨੋਈ ਦੇ ਉਹ 2 ਇੰਟਰਵਿਊ ਵੀ ਹੋ ਸਕਦੇ ਹਨ ਜਿਸ ਨੂੰ ਲੈਕੇ ਸਰਕਾਰ ਲਗਾਤਾਰ ਘਿਰ ਦੀ ਨਜ਼ਰ ਆ ਰਹੀ ਸੀ । ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਐਕਸ਼ਨ ਦੇ ਜ਼ਰੀਏ ਪੰਜਾਬ ਪੁਲਿਸ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ।