Punjab

ਗ੍ਰਿਫ਼ਤਾਰੀ ਤੋਂ ਪਹਿਲਾਂ ਇਸ ਵਿਅਕਤੀ ਨੇ ਕਹੀਆਂ ਇਹ ਗੱਲਾਂ , ਸੰਗਤ ਸਾਹਮਣੇ ਰੱਖਿਆ ਆਪਣਾ ਪੱਖ…

ਮੋਗਾ : ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪਿੰਡ ਰੋਡੇ ਤੋਂ ਸੰਗਤ ਨੂੰ ਸੰਬੋਧਨ ਕੀਤਾ ਹੈ ਤੇ ਕਈ ਗੱਲਾਂ ਕਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਪਿੰਡ ਉਨ੍ਹਾਂ ਦੀ ਦਸਤਾਰਬੰਦੀ ਹੋਈ ਸੀ ਤੇ ਕੌਮ ਦਾ ਅਹਿਮ ਕੰਮ ਉਨ੍ਹਾਂ ਨੇ ਸ਼ੁਰੂ ਕੀਤਾ ਸੀ। ਅੱਜ ਉਸੇ ਕੰਮ ਨੂੰ ਚਲਦਾ ਰੱਖਣ ਲਈ ਉਹਨਾਂ ਵੱਡਾ ਫੈਸਲਾ ਲਿਆ ਹੈ।

ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਘਟਨਾਕ੍ਰਮ ਤੋਂ ਹਕੂਮਤ ਦਾ ਚਿਹਰਾ ਨੰਗਾ ਹੋਇਆ ਹੈ ਤੇ ਇਹ ਸਾਫ ਹੋਇਆ ਹੈ ਕਿ ਕਿਵੇਂ ਸਿੱਖ ਨੌਜਵਾਨਾਂ ‘ਤੇ ਜ਼ੁਲਮ ਹੋਇਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਗ੍ਰਿਫ਼ਤਾਰੀ ਪਹਿਲਾਂ ਹੀ ਦੇਣੀ ਕੋਈ ਵੱਡੀ ਗੱਲ ਨਹੀਂ ਸੀ ਪਰ ਫਿਰ ਹਕੂਮਤ ਦਾ ਇਹ ਚਿਹਰਾ ਸਾਹਮਣੇ ਨਹੀਂ ਆਉਣਾ ਸੀ। ਉਸ ਪ੍ਰਮਾਤਮਾ ਦੀ ਕਚਿਹਰੀ ਵਿੱਚ ਅਸੀਂ ਸਾਫ ਹਾਂ ਚਾਹੇ ਦੁਨਿਆਵੀ ਅਦਾਲਤਾਂ ਚਾਹੇ ਕੁਝ ਵੀ ਇਲਜ਼ਾਮ ਲਾ ਲੈਣ। ਉਨ੍ਹਾਂ ਨੇ ਕਿਹਾ ਕਿ ਇਹ ਧਰਤੀ ਸਾਡੀ ਆਪਣੀ ਹੈ ਤੇ ਇਸ ਨੂੰ ਛੱਡ ਕੇ ਅਸੀਂ ਕਿਤੇ ਵੀ ਨਹੀਂ ਜਾਵਾਂਗੇ।

ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਇਸ ਲਈ ਅੱਜ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕੀਤਾ ਹੈ ਤੇ ਮੇਰੇ ‘ਤੇ ਪਾਏ ਝੂਠੇ ਕੇਸਾਂ ਦਾ ਸਾਹਮਣਾ ਅਦਾਲਤ ਵਿੱਚ ਕੀਤਾ ਜਾਵੇਗਾ। ਸੰਗਤਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਸੰਗਤ ਦੀ ਅਰਦਾਸ ਤੋਂ ਬਿਨਾਂ ਇਸ ਤਰਾਂ ਦੇ ਘੇਰਿਆਂ ਵਿੱਚੋਂ ਨਿਕਲਣਾ ਤੇ ਰੂਪੋਸ਼ ਰਹਿਣਾ ਸੋਖਾ ਨਹੀਂ ਸੀ।

ਅੰਮ੍ਰਿਤਪਾਲ ਨੇ ਕਿਹਾ ਕਿ ਖਾਲਸਾ ਵਹੀਰ ਕੇ ਅੰਮ੍ਰਿਤ ਛਕਾਉਣ ਦੀ ਮੁੰਹਿਮ ਜਾਰੀ ਰੱਖੀ ਜਾਵੇ। ਜਲਦੀ ਹੀ ਇਹਨਾਂ ਝੂਠੇ ਜਾਲ ਨੂੰ ਪ੍ਰਮਾਤਮਾ ਅਕਾਲ ਪੁਰਖ ਦੀ ਮਿਹਰ ਨਾਲ ਤੋੜ ਕ ਸੰਗਤ ਵਿੱਚ ਵਿਚਰਾਂਗੇ । ਨੌਜਵਾਨਾਂ ਨੂੰ ਅਪੀਲ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ  ਨਸ਼ਿਆ ਨੂੰ ਛੱਡ ਕੇ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਸ਼ਸਤਰਧਾਰੀ ਹੋ ਕੇ ਵਿਚਰੋ।