Punjab

ਕਥਿਤ ਨਵਾਂ ਆਡੀਓ ! ‘ਜਥੇਦਾਰ ਹੋਣ ਦਾ ਸਬੂਤ ਦਿਓ’ ਗ੍ਰਿਫਤਾਰੀ ਬਾਰੇ ਵੀ ਦੱਸਿਆ ਅਹਿਮ ਗੱਲ

ਬਿਊਰੋ ਰਿਪੋਰਟ : ਵੀਡੀਓ ਮੈਸੇਜ ਤੋਂ ਬਾਅਦ ਹੁਣ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਆਡੀਓ ਮੈਸੇਜ ਆਇਆ ਹੈ । ਹਾਲਾਂਕਿ ਅਸੀਂ ਇਸ ਦੀ ਤਸਦੀਕ ਨਹੀਂ ਕਰਦੇ ਹਾਂ ਪਰ ਕਥਿਤ ਆਡੀਓ ਮੈਸੇਜ ਵਿੱਚ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਨੂੰ ਵੱਡੀ ਅਪੀਲ ਕਰ ਰਿਹਾ ਹੈ। ਆਡੀਓ ਵਿੱਚ ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਸਰਬੱਤ ਖਾਲਸਾ ਬੁਲਾਉਣ । ਸਿਰਫ਼ ਇੰਨਾਂ ਨਹੀ ਵਾਰਿਸ ਪੰਜਾਬ ਦੇ ਮੁਖੀ ਨੇ ਕਿਹਾ ਕਿ ‘ਸਰਬੱਦ ਖਾਲਸਾ ਸੱਦ ਕੇ ਜਥੇਧਾਰ ਹੋਣ ਦਾ ਸਬੂਤ ਦਿਓ, ਜੇ ਸਿਆਸਤ ਕਰਨੀ ਹੈ ਤਾਂ ਜਥੇਦਾਰ ਬਣ ਕੇ ਕੀ ਕਰਨਾ ਹੈ’ । ਅੰਮ੍ਰਿਤਪਾਲ ਸਿੰਘ ਨੇ ਕਿਹਾ ਸਾਰੀਆਂ ਧਿਰਾਂ ਇੱਕਜੁੱਟ ਹੋਣ। ਆਪਣੀ ਹੋਂਦ ਦਾ ਸਬੂਤ ਦਿਓ,ਇਹ ਸਿਰਫ਼ ਮੇਰਾ ਸਵਾਲ ਨਹੀਂ ਹੈ,ਅੱਜ ਸਰਕਾਰ ਮੇਰੇ ਨਾਲ ਕਰ ਰਹੀ ਹੈ ਕੱਲ ਕਿਸੇ ਹੋਰ ਦੀ ਵਾਰੀ ਵੀ ਆ ਸਕਦੀ ਹੈ। ਅੰਮ੍ਰਿਤਪਾਲ ਸਿੰਘ ਨੇ ਵਿਸਾਖੀ ‘ਤੇ ਸਰਬਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਸੀ ਜਿਸ ‘ਤੇ ਹੁਣ ਤੱਕ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ । ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਮੈਸੇਜ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਉਨ੍ਹਾਂ ਨੇ ਸਰੰਡਰ ਕਰਨ ਦੇ ਲਈ ਤਿੰਨ ਸ਼ਰਤਾਂ ਰੱਖਿਆ ਹਨ ਪਰ ਆਡੀਓ ਮੈਸੇਜ ਦੇ ਜ਼ਰੀਏ ਅੰਮ੍ਰਿਤਪਾਲ ਨੇ ਆਪਣੀ ਸਥਿਤੀ ਸਪਸ਼ਟ ਕੀਤਾ ਹੈ ।

‘ਮੈਂ ਨਹੀਂ ਰੱਖੀ ਕੋਈ ਸ਼ਰਤ’

ਆਡੀਓ ਮੈਸੇਜ ਵਿੱਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਜੇਲ੍ਹ ਜਾਣ ਤੋਂ ਨਹੀਂ ਘਬਰਾਉਂਦਾ ਹਾਂ । ਕਥਿੱਤ ਆਡੀਓ ਵਿੱਚ ਅੰਮ੍ਰਿਤਪਾਲ ਸਿੰਘ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾਂ ਵੀਡੀਓ ਕਿਸੇ ਦੇ ਦਬਾਅ ਹੇਠ ਨਹੀਂ ਬਣਾਈ। ਕੁਝ ਲੋਕ ਕਹਿ ਰਹੇ ਹਨ ਕਿ ਪੁਲਿਸ ਦੇ ਦਬਾਹ ਹੇਠ ਬਣਾਇਆ ਹੈ,ਮੈਂ ਕੈਮਰੇ ਵੱਲ ਵੇਖ ਕੇ ਕਦੇ ਨਹੀਂ ਨਹੀਂ ਬੋਲ ਦਾ ਹਾਂ। ਉਸ ਦਿਨ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਚੜ੍ਹਦੀ ਕਲਾਂ ਵਿੱਚ ਹਾਂ । ਕੁਝ ਲੋਕ ਕਹਿ ਰਹੇ ਹਨ ਕਿ ਮੈਂ ਗ੍ਰਿਫਤਾਰੀ ਸਬੰਧੀ ਸ਼ਰਤ ਰੱਖੀ ਹੈ ਉਹ ਗਲਤ ਹੈ,ਮੈਂ ਅਜਿਹੀ ਕੋਈ ਮੰਗ ਨਹੀਂ ਰੱਖੀ ਹੈ । ਉਨ੍ਹਾਂ ਕਿਹਾ ਪੁਲਿਸ ਨੇ ਜੋ ਕਰਨਾ ਹੈ ਕਰ ਲਏ । ਅੰਮ੍ਰਿਤਪਾਲ ਸਿੰਘ ਨੇ ਕਿਹਾ ਹਰ ਚੀਜ਼ ਵਿੱਚ ਦੁਬਿੱਧਾ ਨਾ ਪਾਇਆ ਕਰੋ ਮੈਂ ਠੀਕ ਹਾਂ ਘੱਟ ਪਰਸ਼ਾਦਾ ਛੱਕ ਦਾ ਹਾਂ ਇਸੇ ਲਈ ਤਬੀਅਤ ਵੀ ਠੀਕ ਨਹੀਂ ਸੀ।