ਝੋਨੇ ਦੀ ਸਿੱਧੀ ਬਿਜਾਈ ਦਾ ਬੋਨਸ ਦੇਣ ਦੇ ਦਿੱਤੇ ਇਸ਼ਤਿਹਾਰ ‘ਤੇ ਪੰਜਾਬ ਸਰਕਾਰ ਨੇ ਕਰੋੜਾਂ ਖਰਚੇ, ਰਾਜਾ ਵੜਿੰਗ ਨੇ ਕੀਤਾ ਖ਼ੁਲਾਸਾ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦਾ ਇੱਕ ਹੋਰ ਇਸ਼ਤਿਹਾਰ ਚਰਚਾ ਵਿੱਚ ਹੈ । ਝੋਨੇ ਦੀ ਸਿੱਧੀ ਬਿਜਾਈ ‘ਤੇ ਬੋਨਸ ਦੇਣ ਦੇ ਲਈ ਮਾਨ ਸਰਕਾਰ ਨੇ 17 2000187 ਕਰੋੜ ਖਰਚ ਕੀਤੇ । ਇਹ ਜਾਣਕਾਰੀ RTI ਦੇ ਜ਼ਰੀਏ ਹਾਸਲ ਕੀਤੀ ਗਈ ਹੈ ਜਿਸ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕਰਦੇ ਹੋਏ ਸਰਕਾਰ ਤੋਂ ਸਵਾਲ ਪੁੱਛਿਆ ਹੈ। ਸਿਰਫ਼ ਇੰਨਾਂ ਹੀ ਨਹੀਂ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਨੂੰ ਕਿਸਾਨਾਂ ਲਈ ਇੱਕ ਹੋਰ ਮੰਗ ਦਾ ਵੀ ਜ਼ਿਕਰ ਕਰਦੇ ਹੋਏ ਤੰਜ ਕੱਸਿਆ ਹੈ ।
ਰਾਜਾ ਵੜਿੰਗ ਦਾ ਸਰਕਾਰ ਤੋਂ ਸਵਾਲ
ਦਰਅਸਲ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਲਿਖੇ ਗਏ ਉਸ ਪੱਤਰ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਸੂਬਾ ਸਰਕਾਰ ਨੇ ਜੋ ਬੋਨਸ ਦਿੱਤਾ ਹੈ ਉਹ ਕੇਂਦਰ ਦੇਵੇ। ਮੁੱਖ ਮੰਤਰੀ ਮਾਨ ਨੇ ਇਸ ਲਈ ਕੇਂਦਰ ਤੋਂ 450 ਕਰੋੜ ਮੰਗੇ ਹਨ। ਇਸ ਖ਼ਬਰ ਦੇ ਨਾਲ ਰਾਜਾ ਵੜਿੰਗ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਦਿੱਤੇ ਗਏ ਇਸ਼ਤਿਹਾਰਾਂ ਦੇ ਖਰਚੇ ਦਾ ਵੀ ਬਿਊਰਾ ਦਿੱਤਾ ਹੈ ।
ਉਨ੍ਹਾਂ ਨੇ RTI ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਇਲ ਜ਼ਾਮ ਲਗਾਇਆ ਹੈ ਕਿ ਸਰਕਾਰ ਨੇ 17 2000187 ਕਰੋੜ ਰੁਪਏ ਇਸ਼ਤਿਹਾਰਾਂ ‘ਤੇ ਹੀ ਖਰਚ ਕਰ ਦਿੱਤੇ ਹਨ। ਜਦਕਿ ਇਸੇ ਪੈਸੇ ਦੀ ਵਰਤੋਂ ਕਿਸਾਨੀ ਲਈ ਹੋ ਸਕਦੀ ਸੀ। ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ‘ਇਹ ਹੈ ਆਪ ਸਰਕਾਰ ਦਾ “ਇਸ਼ਤਿਹਾਰ ਮਾਡਲ”। ਝੋਨੇ ਦੀ ਸਿੱਧੀ ਬਿਜਾਈ ਦਾ ਬੋਨਸ ਦੇਣ ਲਈ ਪੰਜਾਬ ਸਰਕਾਰ ਕੇਂਦਰ ਤੋਂ ਮੰਗ ਰਹੀ ਹੈ ਮਦਦ ਪਰ “ਝੋਨੇ ਦੇ ਬੋਨਸ ਦਾ ਇਸ਼ਤਿਹਾਰ” ਦੇਣ ਲਈ ਕਰੋੜਾਂ ਰੁਪਏ ਖਰਚ ਦਿੱਤੇ ਗਏ ਹਨ ।
30 ਕਰੋੜ ਤੋਂ ਵੱਧ ਪਹਿਲਾਂ ਇਸ਼ਤਹਾਰਾਂ ‘ਤੇ ਖਰਚ ਹੋਏ
ਇਸ ਤੋਂ ਪਹਿਲਾਂ RTI ਵਿੱਚ ਖੁਲਾਸਾ ਹੋਇਆ ਸੀ ਭਗਵੰਤ ਮਾਨ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ 30 ਕਰੋੜ ਤੋਂ ਵੱਧ ਇਸ਼ਤਿਹਾਰਾਂ ‘ਤੇ ਹੀ ਖ਼ਰਚ ਕਰ ਦਿੱਤਾ ਸਿਰਫ਼ ਇੰਨਾਂ ਹੀ ਨਹੀਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੰਜਾਬ ਦੀਆਂ ਜਨਤਾ ਨੂੰ ਦਿੱਤੇ ਸੱਦੇ ਦੇ ਇਸ਼ਤਿਹਾਰਾਂ ‘ਤੇ ਵੀ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ । ਇਹ ਇਸ਼ਤਹਾਰ ਪੰਜਾਬ ਵਿੱਚ ਹੀ ਨਹੀਂ ਕੇਰਲਾ, ਰਾਜਸਥਾਨ ਅਤੇ ਗੁਜਰਾਤ ਤੱਕ ਦੇ ਅਖ਼ਬਾਰਾਂ ਵਿੱਚ ਦਿੱਤੇ ਗਏ ਸਨ ।