ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਤੋਂ ਵਾਧਾ ਹੋ ਰਿਹਾ ਹੈ। ਇਸ ਹਫਤੋਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ 10 ਅਗਸਤ ਨੂੰ ਸੋਨੇ ਦੀ ਕੀਮਤ 69,663 ਰੁਪਏ ਸੀ ਪਰ ਉਸ ਦੀ ਕੀਮਤ ਵਧ ਕੇ ਹੁਣ 70,604 ਰੁਪਏ ਪ੍ਰਤੀ 10 ਗਰਾਮ ਹੋ ਗਈ ਹੈ। ਇਕ ਹਫਤੇ ਵਿੱਚ ਸੋਨੇ ਦੀ ਕੀਮਤ 941 ਰੁਪਏ ਵਧੀ ਹੈ।
ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਚਾਂਦੀ ਦੀ ਪਿਛਲੇ ਹਫਤੇ ਕੀਮਤ 80,263 ਰੁਪਏ ਸੀ। ਪਰ ਹੁਣ ਇਸ ਦੀ ਕੀਮਤ 81,510 ਰੁਪਏ ਤੱਕ ਪੁੱਜ ਗਈ ਹੈ। ਇਕ ਹਫਤੇ ਵਿੱਚ ਹੀ ਇਸ ਦੀ ਕੀਮਤ ਵਿੱਚ 1,247 ਰੁਪਏ ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਇਕ ਅੰਕੜੇ ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਦੇ ਹਵਾਲੇ ਨਾਲ ਦਿੱਤੇ ਗਏ ਹਨ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਇਸ ਸਾਲ ਸੋਨੇ ਦੀ ਕੀਮਤ 7,252 ਰੁਪਏ ਵਧ ਚੁੱਕੀ ਹੈ। ਦਿੱਲੀ ਵਿੱਚ ਇਸ ਸਮੇਂ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66,850 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72,920 ਰੁਪਏ ਹੈ ਅਤੇ ਮੁੰਬਈ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66,700 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72,770 ਰੁਪਏ ਹੈ।
ਇਹ ਵੀ ਪੜ੍ਹੋ – ਬਠਿੰਡਾ ‘ਚ ਗੋਲੀਆਂ ਚਲਾਉਣ ਵਾਲਾ ਨੌਜਵਾਨ ਗ੍ਰਿਫਤਾਰ: ਸੜਕ ‘ਤੇ ਖੜ੍ਹੇ ਹੋ ਕੇ ਕੀਤੀ ਗਈ ਫਾਇਰਿੰਗ, ਸੋਸ਼ਲ ਮੀਡੀਆ ‘ਤੇ ਕੀਤੀ ਅਪਲੋਡ ਵੀਡੀਓ