India Manoranjan Punjab

Ammy Virk ਦੇਣਗੇ ‘Bad News’ !

ਬਿਉਰੋ ਰਿਪੋਰਟ : ਪੰਜਾਬੀ ਫਿਲਮ ਸਨਅਤ ਦਾ ਇੱਕ ਹੋਰ ਮਸ਼ਹੂਰ ਅਦਾਕਾਰ ਅਮਰਿੰਦਰ ਪਾਲ ਸਿੰਘ ਉਰਫ ਐੱਮੀ ਵਿਰਕ (Ammy virk) ਬਾਲੀਵੁੱਡ ਦੇ ਮਸ਼ਹੂਰ ਪ੍ਰੋਡੂਸਰ ਕਰਨ ਜੌਹਰ ਦੀ ਫਿਲਮ ਵਿੱਚ ਨਜ਼ਰ ਆਉਣਗੇ । ਫਿਲਮ ਦਾ ਨਾਂ ਹੈ ‘BAD NEWS’ ਉਨ੍ਹਾਂ ਦੇ ਨਾਲ ਐਨੀਮਲ ਫਿਲਮ (Film Animal) ਤੋਂ ਨੈਸ਼ਨਲ ਕਰਸ਼ ਦੇ ਨਾਲ ਮਸ਼ਹੂਰ ਹੋਈ ਅਦਾਕਾਰ ਤ੍ਰਿਪਤੀ ਡਿਮਰੀ (Tripti Dimri) ਵੀ ਹੈ । ਇਸ ਤੋਂ ਇਲਾਵਾ ਇੱਕ ਹੋਰ ਪੰਜਾਬੀ ਅਦਾਕਾਰ ਵਿੱਕੀ ਕੌਸ਼ਲ (Vicky Kuashal) ਵੀ ਹਨ । ਫਿਲਮ ਦੇ ਟਾਈਟਲ ਨੂੰ ਲੈਕੇ ਕਈ ਨਾਵਾਂ ‘ਤੇ ਚਰਚਾ ਹੋ ਰਹੀ ਸੀ । ਪਰ ਬਾਅਦ ਵਿੱਚੋਂ ‘BAD NEWS’ ਟਾਇਟਲ ਨੂੰ ਫਾਈਨਲ ਕੀਤਾ ਗਿਆ ।

ਕਰਨ ਜੌਹਰ ਨੇ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਅਤੇ ਅਕਸ਼ੇ ਕੁਮਾਰ ਨੂੰ ਲੈਕੇ ‘Good news’ ਫਿਲਮ ਬਣਾਈ ਸੀ । ਜੋ ਬਾਕਸ ਆਫਿਸ ‘ਤੇ ਵੱਡੀ ਹਿੱਟ ਫਿਲਮ ਸਾਬਿਤ ਹੋਈ ਸੀ । ਫਿਲਮ ‘BAD NEWS’ 19 ਜੁਲਾਈ ਨੂੰ ਰਿਲੀਜ਼ ਹੋਵੇਗੀ ।

ਫਿਲਮ ਦੇ ਸਾਰੇ ਅਦਾਕਾਰਾਂ ਨੇ ‘BAD NEWS’ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਜਾਰੀ ਕੀਤੀ ਹੈ । ਇਹ ਫਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਇਸ ਤੋਂ ਬਾਅਦ ਅਮੇਜਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਵੇਗੀ । ਇਹ ਕਰਨ ਜੌਹਰ ਅਤੇ ਲੀਓ ਮੀਡੀਆ ਦਾ ਜੁਆਇੰਟ ਵੈਂਚਰ ਹੈ । ਫਿਲਮ ਦਾ ਐਲਾਨ ਹੁੰਦੇ ਹੀ ਫੈਨਸ ਕਾਫੀ ਖੁਸ਼ ਹਨ । ਇਸ ਫਿਲਮ ਵਿੱਚ ‘ਭਾਬੀ 2’ ਦੇ ਅਦਾਕਾਰ ਵਿੱਕੀ ਕੌਸ਼ਲ ਸਕ੍ਰੀਨ ਸ਼ੇਅਰ ਕਰ ਰਹੇ ਹਨ ।

ਇਸ ਤੋ ਪਹਿਲਾਂ ਤ੍ਰਿਪਤੀ ਨੇ ਕਾਰਤਿਕ ਆਰਇਨ ਦੇ ਨਾਲ ‘ਭੂਲ ਭੂਲਇਆ 3’ ਫਿਲਮ ਸਾਈਨ ਕੀਤੀ ਹੈ । ਇਸ ਫਿਲਮ ਦੇ ਲਈ ਤ੍ਰਿਪਤੀ ਦੇ ਨਾਂ ਦਾ ਐਲਾਨ ਕਾਫੀ ਦਿਲਚਸਪ ਤਰੀਕੇ ਨਾਲ ਕੀਤਾ ਗਿਆ ਸੀ । ਕਈ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਦਾਕਾਰ ਨੇ ਇਸ ਫਿਲਮ ਦੇ ਲਈ ਆਪਣੀ ਫੀਸ ਡਬਲ ਕਰ ਦਿੱਤੀ ਹੈ । ਯਾਨੀ ਉਹ ਇਸ ਫਿਲਮ ਦੇ ਲਈ 80 ਲੱਖ ਲੈ ਰਹੀ ਹੈ ।