‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਵਿੱਚ ਇੱਕ ਰਸਾਇਣਕ ਪਲਾਂਟ ਤੋਂ ਅਮੋਨੀਆ ਲੀਕ ਹੋ ਗਿਆ ਹੈ। ਸੁਮੀ ਦੇ ਗਵਰਨਰ ਦਿਮਿਤਰੋ ਜ਼ਵਿਆਤਸਕੀ ਨੇ ਇਹ ਜਾਣਕਾਰੀ ਦਿੱਤੀ ਹੈ।ਜ਼ਵੈਤਸਕੀ ਨੇ ਸੁਮੀਖਿਮਪ੍ਰੋਮ ਪਲਾਂਟ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਵਸਨੀਕਾਂ ਨੂੰ ਇਲਾਕਾ ਛੱਡਣ ਲਈ ਕਿਹਾ ਹੈ ਕਿਉਂਕਿ ਗੈਸ ਖ਼ਤ ਰਨਾ ਕ ਹੈ।
ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਲੀਕ ਕਿਉਂ ਅਤੇ ਕਿਵੇਂ ਹੋਈ। ਜ਼ਵਿਆਤਸਕੀ ਨੇ ਟੈਲੀਗ੍ਰਾਮ ਰਾਹੀਂ ਦੱਸਿਆ ਕਿ ਗੈਸ ਲੀਕ ਸਥਾਨਕ ਸਮੇਂ ਅਨੁਸਾਰ 4.30 ਵਜੇ ਹੋਈ। ਦੱਸ ਦਈਏ ਕਿ ਯੂਕਰੇਨ ਨੇ ਮਾਰੀਉਪੋਲ ਵਿੱਚ ਰੂਸ ਅੱਗੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰੂਸ ਵੱਲੋਂ ਯੂਕਰੇਨ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੱਕ ਸ਼ਹਿਰ ਛੱਡਣ ਲਈ ਕਿਹਾ ਗਿਆ ਸੀ, ਜਿਸ ਨੂੰ ਯੂਕਰੇਨ ਨੇ ਠੁਕਰਾ ਦਿੱਤਾ ਹੈ।