ਫਤਿਹਗੜ੍ਹ ਸਾਹਿਬ : ਅਮਲੋਹ ਦੇ ਪਿੰਡ ਖਨਿਆਣ ਵਿੱਚ ਪੋਤਰੇ ਨੇ ਨਸ਼ੇ ਦੀ ਤਲਬ ਪੂਰੀ ਕਰਨ ਦੇ ਲਈ 82 ਸਾਲ ਦੀ ਦਾਦੀ ਦਾ ਕਤਲ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਅਤੇ ਮੋਬਾਈਲ ਲੁੱਟ ਲਿਆ । ਮ੍ਰਿਤਕ ਦੀ ਪਛਾਣ ਹਰਮਿੰਦਰ ਕੌਰ ਦੇ ਤੌਰ ‘ਤੇ ਹੋਈ ਹੈ। ਅਮਲੋਹ ਪੁਲਿਸ ਨੇ ਕਾਤਲਾਂ ਨੂੰ ਗ੍ਰਿਫਤਰਾ ਕਰ ਲਿਆ ਹੈ । ਜਿਸ ਦੀ ਪਛਾਣ ਰਣਵੀਰ ਸਿੰਘ ਦੇ ਤੌਰ ਤੇ ਹੋਈ ਹੈ ।
ਪੁਲਿਸ ਥਾਣਾ ਅਮਲੋਹ ਵਿੱਚ DSP ਜਗਜੀਤ ਸਿੰਘ ਅਤੇ SHO ਹਰਕੇਸ਼ ਕੌਸ਼ਿਕ ਨੇ ਦੱਸਿਆ ਮਾਮਲਾ 13 ਜੂਨ ਦਾ ਹੈ, ਮ੍ਰਿਤਕ ਬਜ਼ੁਰਗ ਦੇ ਪੁੱਤਰ ਦਲਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਉਸ ਦੀ ਮਾਂ ਹਰਮਿੰਦਰ ਕੌਰ ਬਾਹਰ ਖੇਤਾਂ ਵਿੱਚ ਬਣੇ ਘਰ ਵਿੱਚ ਰਹਿੰਦੀ ਸੀ । ਉੱਥੇ ਉਸ ਦੇ ਵੱਡੇ ਭਰਾ ਦਾ ਪੁੱਤਰ ਰਣਵੀਰ ਸਿੰਘ ਆਇਆ ਅਤੇ ਕਹਿਣ ਲੱਗਿਆ ਕਿ ਦਾਦੀ ਹਰਮਿੰਦਰ ਕੌਰ ਨੂੰ ਉਸ ਦੀ ਮਾਤਾ ਕਮਲਜੀਤ ਕੌਰ ਘਰ ਬੁਲਾ ਰਹੀ ਹੈ। ਪੋਤਰੇ ਨੇ ਦਾਦੀ ਨੂੰ ਕਾਰ ਵਿੱਚ ਬਿਠਾਇਆ ।
ਬਾਅਦ ਵਿੱਚੋ ਖਨਿਆਣ ਪਿੰਡ ਦੇ ਮੇਨ ਰਸਤੇ ‘ਤੇ ਉਨ੍ਹਾਂ ਦੀ ਮਾਂ ਹਰਮਿੰਦਰ ਕੌਰ ਦੀ ਲਾਸ਼ ਖੇਤਾਂ ਤੋਂ ਬਰਾਮਦ ਹੋਈ। ਬਜ਼ੁਰਗ ਮਾਂ ਦੇ ਹੱਥਾਂ ਵਿੱਚ ਸੋਨੇ ਦੀਆਂ ਚੂੜੀਆਂ, ਸੋਨੇ ਦੀਆਂ ਅੰਗੂਠਿਆਂ,ਇੱਕ ਮੋਬਾਈਲ ਫੋਨ ਗਾਇਸ ਸੀ । ਲੋਕਾਂ ਨੇ ਖੇਤਾਂ ਵਿੱਚ ਲਾਸ਼ ਵੇਖੀ ਅਤੇ ਪੁਲਿਸ ਨੂੰ ਇਤਲਾਹ ਕੀਤੀ । ਬਜ਼ੁਰਗ ਮਹਿਲਾ ਦੇ ਕੰਨ ਤੋਂ ਖੂਨ ਨਿਕਲ ਰਿਹਾ ਸੀ । ਸਬੂਤਾਂ ਦੇ ਅਧਾਰ ‘ਤੇ ਪੁਲਿਸ ਨੇ ਮੁਲਜ਼ਮ ਪੋਤਰੇ ਰਣਬੀਰ ਸਿੰਘ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਵੀ ਹੁਣ ਹੋ ਗਈ ਹੈ। ਪੁਲਿਸ ਨੇ ਚੋਰੀ ਦੇ ਗਹਿਣੇ ਅਤੇ ਮੋਬਾਈਲ ਵੀ ਬਰਾਮਦ ਕਰ ਲਏ ਹਨ ।