India

ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ ਬੱਚਨ! ਸਾਹ ਲੈਣ ‘ਚ ਆ ਰਹੀ ਹੈ ਪਰੇਸ਼ਾਨੀ ! ਹੈਦਰਾਬਾਦ ਤੋਂ ਮੁੰਬਈ ਸ਼ਿਫਟ

ਬਿਊਰੋ ਰਿਪੋਰਟ : ਅਮਿਤਾਭ ਬੱਚਨ ਹੈਦਰਾਬਾਦ ਵਿੱਚ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋ ਗਏ ਹਨ । ਡਾਕਟਰਾਂ ਨੇ ਅਮਿਤਾਭ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ । ਅਮਿਤਾਭ ਪ੍ਰਭਾਸ ਦੇ ਫਿਲਮ ਪ੍ਰੋਜੈਕਟ K ਦੀ ਸ਼ੂਟਿੰਗ ਕਰ ਰਹੇ ਸੀ । ਇੱਕ ਐਕਸ਼ਨ ਸੀਨ ਦੌਰਾਨ ਉਨ੍ਹਾਂ ਦੀ ਪਸਲੀ ਵਿੱਚ ਸੱਟ ਲੱਗੀ ਹੈ । ਹੈਦਰਾਬਾਦ ਵਿੱਚ ਚੈੱਕਅੱਪ ਦੇ ਬਾਅਦ ਅਮਿਤਾਭ ਨੂੰ ਮੁੰਬਈ ਭੇਜਿਆ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ ।

ਅਮਿਤਾਭ ਬੱਚਨ ਦੀ ਰਿਬ ਕੇਜ ਦੀ ਮਾਸਪੇਸ਼ੀਆਂ ਫਟ ਗਈਆਂ ਹਨ । ਸ਼ੂਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ । ਅਮਿਤਾਭ ਨੂੰ ਪੱਟੀ ਬੰਨੀ ਗਈ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕਾਫੀ ਦਰਦ ਹੋ ਰਿਹਾ ਹੈ । ਹਿਲਨ ਨਾਲ ਤਕਲੀਫ ਹੋ ਰਹੀ ਹੈ । ਸਾਹ ਲੈਣ ਵਿੱਚ ਵੀ ਪਰੇਸ਼ਾਨੀ ਆ ਰਹੀ ਹੈ । ਅਮਿਤਾਭ ਨੂੰ ਠੀਕ ਹੋਣ ਦੇ ਲਈ ਕੁਝ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ।

ਬਿਗ ਬੀ ਨੇ ਦੱਸਿਆ ਹੈ ਕਿ ਜਦੋਂ ਤੱਕ ਮੈਂ ਠੀਕ ਨਹੀਂ ਹੋ ਜਾਂਦਾ ਹਾਂ ਉਦੋਂ ਤੱਕ ਦੇ ਲਈ ਸਾਰੇ ਕੰਮ-ਕਾਜ ਬੰਦ ਕਰ ਦਿੱਤੇ ਹਨ । ਮੈਂ ਜਲਸਾ ਵਿੱਚ ਆਰਾਮ ਕਰ ਰਿਹਾ ਹਾਂ। ਜ਼ਰੂਰੀ ਚੀਜ਼ਾ ਦੇ ਲਈ ਥੋੜ੍ਹਾ ਬਹੁਤ ਚਲਾਂਗਾ । ਉਨ੍ਹਾਂ ਕਿਹਾ ਮੈਂ ਜਲਸਾ ਦੇ ਗੇਟ’ ਤੇ ਚਾਉਣ ਵਾਲੇ ਫੈਨਸ ਨੂੰ ਨਹੀਂ ਮਿਲ ਸਕਾਂਗਾ ਇਸ ਲਈ ਤੁਸੀਂ ਨਾ ਆਉ ।

ਦਿਵਾਲੀ ਤੋਂ ਪਹਿਲਾਂ ਵੀ ਜ਼ਖਮੀ ਹੋਏ ਸਨ ਅਮਿਤਾਭ

ਅਤਿਤਾਭ ਬੱਚਨ ਨੂੰ ਦਿਵਾਲੀ ਤੋਂ ਠੀਕ ਪਹਿਲਾਂ ਪੈਰ ਦੀ ਨੱਸ ਵਿੱਚ ਸੱਟ ਲੱਗੀ ਸੀ । ਉਨ੍ਹਾਂ ਦੀ ਨੱਸ ਕੱਟ ਗਈ ਸੀ ।ਅਮਿਤਾਭ ਨੇ ਆਪਣੇ ਇੱਕ ਬਲਾਕ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਸੀ । ਉਨ੍ਹਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਸੀ । ਡਾਕਟਰਾਂ ਨੇ ਉਨ੍ਹਾਂ ਦੇ ਪੈਰਾਂ ਵਿੱਚ ਟਾਂਕੇ ਵੀ ਲਗਾਏ ਸਨ । ਇਸ ਤੋਂ ਪਹਿਲਾਂ 80 ਦੇ ਦਹਾਕੇ ਵਿੱਚ ਫਿਲ ਕੁੱਲੀ ਦੀ ਸ਼ੂਟਿੰਗ ਦੇ ਦੌਰਾਨ ਅਮਿਤਾਭ ਬੱਚਨ ਦੇ ਪੇਟ ਵਿੱਚ ਕਾਫੀ ਗੰਭੀਰ ਸੱਟਾਂ ਲੱਗਿਆ ਸਨ । ਇੱਕ ਫਾਇਟਿੰਗ ਸੀਨ ਦੌਰਾਨ ਅਦਾਤਾਰ ਪੁਨੀਤ ਇਸਰ ਨੇ ਉਨ੍ਹਾਂ ਨੂੰ ਮੁੱਕਾ ਮਾਰਿਆ ਸੀ । ਉਸ ਦੌਰਾਨ ਉਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਹੋ ਗਈ ਸੀ ਕਿ ਪੂਰੇ ਦੇਸ਼ ਨੇ ਉਨ੍ਹਾਂ ਦੇ ਲਈ ਅਰਦਾਸ ਕੀਤੀ ਸੀ ਅਤੇ ਫਿਰ ਡਾਕਟਰਾਂ ਦੀ ਮਦਦ ਨਾਲ ਅਮਿਤਾਭ ਨੇ ਮੌਤ ਨੂੰ ਮਾਤ ਦਿੱਤੀ ਸੀ।