Punjab

‘ਜਿਸ ਨੂੰ ਗੁਨਾਹ ਦਾ ਅਹਿਸਾਸ ਨਹੀਂ ਉਸ ਨੂੰ ਰਹਿਮ ਦਾ ਅਧਿਕਾਰ ਨਹੀਂ’ !

ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਲੋਕਸਭਾ ਵਿੱਚ ਉਨ੍ਹਾਂ ਕਿਹਾ ਸਜ਼ਾ ਦੀ ਮੁਆਫੀ ਦੇ ਲਈ ਕਿਸੇ ਤੀਜੀ ਪਾਰਟੀ ਵੱਲੋਂ ਦਿਆ ਪਟੀਸ਼ਨ ਦੇਣਾ ਮੈਂ ਉਸ ਦੇ ਖਿਲਾਫ ਹਾਂ, ਜਿਸ ਨੇ ਗੁਨਾਹ ਕੀਤਾ ਹੈ ਉਸ ਨੂੰ ਆਪਣੇ ਗੁਨਾਹ ਦਾ ਅਹਿਸਾਸ ਨਹੀਂ ਹੈ,ਪਛਤਾਵਾ ਨਹੀਂ ਹੈ,ਉਸ ਨੂੰ ਰਹਿਮ ਦਾ ਵੀ ਕੋਈ ਅਧਿਕਾਰ ਨਹੀਂ ਹੈ। ਦਿਆ ਦਾ ਅਧਿਕਾਰ ਉਸੇ ਦਾ ਹੈ ਜਿਸ ਨੂੰ ਪਛਤਾਵਾ ਹੋਵੇ ।

ਜਦੋਂ ਬਠਿੰਡਾ ਤੋਂ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਇਸ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਬਿਠਾ ਦਿੱਤਾ ਅਤੇ ਕਿਹਾ ਮੈਨੂੰ ਪਤਾ ਹੈ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਸੀ ? ਉਨ੍ਹਾਂ ਫਿਰ ਕਿਹਾ ਦਿਆ ਦਾ ਅਧਿਕਾਰ ਉਸੇ ਨੂੰ ਹੈ ਜਿਸ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੋਵੇ।ਅੱਤਵਾਦੀ ਗੁਨਾਹ ਕਰੇਗਾ, ਜੇਲ੍ਹ ਜਾਵੇਗਾ ਅਤੇ ਫਿਰ ਕਹੇਗਾ ਕਿ ਮੈਂ ਨਹੀਂ ਮੰਨਦਾ ਹਾਂ,ਉਸ ‘ਤੇ ਦਿਆ ਕੀਤੀ ਜਾਵੇ ਇਹ ਮੈਂ ਨਹੀਂ ਮੰਨਦਾ ਹਾਂ। ਫਿਰ ਹਰਸਿਮਰਤ ਕੌਰ ਬਾਦਲ ਨੇ ਪੁੱਛਿਆ ਜਿਸ ਦੇ ਮਾਪੇ ਜਿੰਦਾ ਨਹੀਂ ਹਨ ਉਨ੍ਹਾਂ ਦੀ ਰਹਿਮ ਦੀ ਅਪੀਲ ਕੌਣ ਫਾਈਲ ਕਰੇਗਾ ਤਾਂ ਸਪੀਕਰ ਨੇ ਹਰਸਿਮਰਤ ਕੌਰ ਬਾਦਲ ਨੂੰ ਬਿਠਾ ਦਿੱਤਾ ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਨਵੇਂ ਕ੍ਰਿਮਿਨਲ ਕਾਨੂੰਨ ਲੋਕਸਭਾ ਵਿੱਚ ਪੇਸ਼ ਕਰ ਰਹੇ ਸਨ ਜਿਸ ਵਿੱਚ ਦਿਆ ਦੀ ਪਟੀਸ਼ਨ ਨੂੰ ਲੈਕੇ ਇਹ ਤਜਵੀਜ ਰੱਖੀ ਗਈ ਹੈ ਕਿ ਜੇਕਰ ਮੁਲਜ਼ਮ ਦੇ ਆਪਣੇ ਵੱਲੋਂ ਦਿਆ ਪਟੀਸ਼ਨ ਦਾਖਲ ਨਹੀਂ ਹੁੰਦੀ ਹੈ ਤਾਂ ਉਸ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਰਾਜੋਆਣਾ ਦੀ ਭੈਣ ਦਾ ਜਵਾਬ

ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਸਭਾ ਵਿੱਚ ਕਿਹਾ ਸੀ ਕਿ ਆਪਰੇਸ਼ਨ ਬਲੂ ਸਟਾਰ ਗਲਤ ਸੀ ਅਤੇ 1984 ਵਿੱਚ ਕਾਂਗਰਸ ਨੇ ਨਸਲਕੁਸ਼ੀ ਕੀਤੀ ਤਾਂ ਫਿਰ ਗ੍ਰਹਿ ਮੰਤਰੀ ਵੱਲੋਂ ਅਜਿਹਾ ਬਿਆਨ ਕਿਉਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਦੇਸ਼ ਵਿੱਚ ਡਬਲ ਕਾਨੂੰਨ ਚੱਲ ਰਿਹਾ ਹੈ ਇਸੇ ਲਈ ਸਾਡੀ ਕੌਮ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ‘ਤੇ SGPC ਨੇ ਰਹਿਮ ਦੀ ਅਪੀਲ ਪਾਈ ਸੀ ਜਿਸ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕੀਤਾ ਸੀ। ਪਰ 12 ਸਾਲ ਬਾਅਦ ਵੀ ਫੈਸਲਾ ਨਹੀਂ ਹੋਇਆ ਹੈ ਜਿਸ ‘ਤੇ ਹੁਣ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੀ ਫੈਸਲਾ ਲੈਣਗੇ । ਤੁਸੀਂ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ ‘ਤੇ ਨੋਟੀਫਿਕੇਸ਼ਨ ਲਾਗੂ ਕਰਦੇ ਹੋ ਤਾਂ ਇਸ ਨੂੰ ਲਾਗੂ ਨਹੀਂ ਕਰਦੇ ਹੋ। ਕਮਲਦੀਪ ਕੌਰ ਨੇ ਕਿਹਾ ਕਾਂਗਰਸ ਨੇ ਜੁਲਮ ਕੀਤੇ ਤਾਂ ਬੀਜੇਪੀ ਵੀ ਇਨਸਾਫ ਦੇਣ ਲਈ ਕੁਝ ਨਹੀਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੇਂਦਰ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਅਸੀਂ ਬਸ ਉਸੇ ਦੀ ਹੁਣ ਉਡੀਕ ਕਰ ਰਹੇ ਹਾ। ਉਧਰ ਆਪ ਦੇ ਰਾਜਸਭਾ ਐੱਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਬੰਦੀ ਸਿੰਘਾ ਅਤੇ ਰਾਜੋਆਣਾ ਦਾ ਮੁੱਦਾ ਚੁੱਕਿਆ ।

‘ਸਿੱਖਾਂ ਨੂੰ ਥਰਡ ਪਾਰਟੀ ਬਣਾਉਣ ਵਾਲੇ ਦਾ ਵਜੂਦ ਖਤਮ ਹੋ ਜਾਵੇਗਾ’

SGPC ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਕੌਮ ਨੇ ਰਾਜੋਆਣਾ ਦੀ ਰਹਿਮ ਦੀ ਅਪੀਲ ਪਾਈ ਹੈ। ਜੇਕਰ ਉਹ ਇਸ ਨੂੰ ਥਰਡ ਪਾਰਟੀ ਮੰਨ ਦੇ ਹਨ ਤਾਂ ਦੇਸ਼ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਜਦੋਂ ਅੰਗਰੇਜ਼ਾ ਨੇ ਭਾਰਤ ਛੱਡਿਆ ਸੀ ਤਾਂ ਉਨ੍ਹਾਂ ਨੇ ਇੱਕ ਪਾਰਟੀ ਨਹਿਰੂ ਨੂੰ ਬਣਾਇਆ,ਦੂਜਾ ਜਿੰਨਾ ਨੂੰ ਅਤੇ ਤੀਜਾ ਮਾਸਟਰ ਤਾਰਾ ਸਿੰਘ ਨੂੰ । ਜੇਕਰ ਤੁਸੀਂ ਉਸ ਹਿਸਾਬ ਨਾਲ ਥਰਡ ਪਾਰਟੀ ਮੰਨਦੇ ਹੋ ਤਾਂ ਸਾਡਾ ਹੱਕ ਦੇ ਦਿਉ।
ਤੁਸੀਂ ਲੂਣ ਪਾ ਰਹੇ ਹੋ ਸਾਡੇ ਜਖ਼ਮਾ ‘ਤੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਇਸੇ ਲਈ ਕੀਤੀ ਸੀ ਕਿ ਸਾਡਾ ਸਾਥ ਦੇਣਗੇ । ਬੀਜੇਪੀ ਨਾਲ ਗਠਜੋੜ ਦਾ ਐਲਾਨ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ।

ਐੱਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਜਦੋਂ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਮੁਆਫੀ ਕੀਤਾ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀ । ਸਾਰਿਆਂ ਦੇ ਲਈ ਇੱਕ ਹੀ ਕਾਨੂੰਨ ਹੋਣਾ ਚਾਹੀਦਾ ਹੈ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ 30 ਸਾਲ ਬਾਅਦ ਸੁਪਰੀਮ ਕੋਰਟ ਨੇ ਛੱਡ ਦਿੱਤਾ । ਸਾਹਨੀ ਨੇ ਕਿਹਾ ਇਸ ਦੇ ਲਈ ਕੌਮੀ ਪੱਧਰ ‘ਤੇ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਜਿਸ ਦੀ ਮੰਗ ਉਨ੍ਹਾਂ ਨੇ ਰਾਜਸਭਾ ਵਿੱਚ ਕੀਤੀ ਹੈ,ਕਿਉਂਕਿ ਪੰਜਾਬ ਵੀ ਭਾਰਤ ਦਾ ਹਿੱਸਾ ਹੈ । ਉਨ੍ਹਾਂ ਨੇ 2019 ਦਾ ਨੋਟਿਫਿਕੇਸ਼ਨ ਵੀ ਗ੍ਰਹਿ ਮੰਤਰੀ ਨੂੰ ਯਾਦ ਕਰਵਾਇਆ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕੀਤਾ ਗਿਆ ਸੀ ਅਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਫੈਸਲਾ ਹੋਇਆ ਸੀ।