ਬਿਉਰੋ ਰਿਪੋਰਟ : ਅਕਾਲੀ ਦਲ ਅਤੇ ਬੀਜੇਪੀ ਗਠਜੋੜ ਨੂੰ ਲੈਕੇ ਗੱਲਬਾਤ ਹੁਣ ਫਾਈਨਲ ਸਟੇਜ ‘ਤੇ ਪਹੁੰਚ ਗਈ ਹੈ । ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਅਗਲੇ 2 ਤੋਂ 3 ਦਿਨਾਂ ਦੇ ਅੰਦਰ
ਸਥਿਤੀ ਸਾਫ ਹੋ ਜਾਵੇਗੀ । ਉਨ੍ਹਾਂ ਕਿਹਾ ਲਗਾਤਾਰ ਦੋਵੇ ਪਾਰਟੀਆਂ ਵਿੱਚ ਗੱਲਬਾਤ ਚੱਲ ਰਹੀ ਹੈ । ਦੋਵੇ ਹੀ ਪਾਰਟੀਆਂ ਇੱਕ ਦੂਜੇ ਨੂੰ ਆਫਰ ਅਤੇ ਕਾਉਂਟਰ ਆਫਰ ਦੇ ਰਹੀਆਂ ਹਨ । ਅਸੀਂ ਚਾਹੁੰਦੇ ਹਾਂ ਕਿ ਗਠਜੋੜ ਦੌਰਾਨ ਸਾਡੇ ਵਰਕਰਾਂ ਨਾਲ ਇਨਸਾਫ ਹੋਵੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਤਰਜ਼ੀ ਦਿੱਤੀ ਜਾਵੇ। ਅਮਿਤ ਸ਼ਾਹ ਨੇ ਕਿਹਾ ਅਸੀਂ ਮੁੜ ਤੋਂ NDA ਦੇ ਪੁਰਾਣੇ ਸਾਥੀਆਂ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ।
22 ਮਾਰਚ ਨੂੰ ਅਕਾਲੀ ਦਲ ਨੇ ਬੀਜੇਪੀ ਨਾਲ ਗਠਜੋੜ ਅਤੇ ਲੋਕਸਭਾ ਲਈ ਚੋਣ ਰਣਨੀਤੀ ਲਈ ਅਹਿਮ ਮੀਟਿੰਗ ਸੱਦੀ ਹੈ । ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸੇ ਲਈ ਅਗਲੇ 2 ਦਿਨ ਦਾ ਸਮਾਂ ਗਠਜੋੜ ਨੂੰ ਲੈਕੇ ਦੱਸ ਰਹੇ ਹਨ। ਦੋਵੇ ਹੀ ਪਾਰਟੀਆਂ ਨੂੰ ਪਤਾ ਹੈ ਕਿ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਇੱਕ ਦੂਜੇ ਤੋਂ ਬਿਨਾਂ ਜਿੱਤ ਮੁਸ਼ਕਿਲ ਹੈ । ਇਸੇ ਲਈ ਗਠਜੋੜ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ । ਬੀਜੇਪੀ ਗੁਰਦਾਸੁਪਰ,ਅੰਮ੍ਰਿਤਸਰ,ਹੁਸ਼ਿਆਰਪੁਰ ਦੇ ਨਾਲ ਪਟਿਆਲਾ ਅਤੇ ਲੁਧਿਆਣਾ ਦੀ ਸੀਟ ਵੀ ਚਾਹੁੰਦੀ ਹੈ । ਅਕਾਲੀ ਦਲ ਪਟਿਆਲਾ ਅਤੇ ਲੁਧਿਆਣਾ ਸੀਟ ਪਿਛਲੇ 2 ਦਹਾਕਿਆਂ ਤੋਂ ਨਹੀਂ ਜਿੱਤ ਸਕਿਆ ਹੈ । ਪਰ ਉਹ ਛੱਡਣਾ ਵੀ ਨਹੀਂ ਚਾਹੁੰਦਾ ਹੈ ਕਿਉਂਕਿ ਜੇਰਕ ਉਹ ਛੱਡ ਦੇ ਹਨ ਤਾਂ ਵਿਧਾਨਸਭਾ ਵਿੱਚ ਬੀਜੇਪੀ ਫਿਰ 23 ਤੋਂ ਵੱਧ ਸੀਟਾਂ ਦਾ ਦਾਅਵਾ ਕਰ ਸਕਦੀ ਹੈ । ਦੂਜਾ ਅਕਾਲੀ ਦਲ ਬੰਦੀ ਸਿੰਘਾਂ ਅਤੇ ਕਿਸਾਨੀ ਮੁੱਦੇ ਨੂੰ ਲੈਕੇ ਬੀਜੇਪੀ ਕੋਲੋ ਕੋਈ ਠੋਸ ਐਲਾਨ ਦੀ ਉਮੀਦ ਕਰ ਰਹੀ ਹੈ ਤਾਂਕੀ ਉਹ ਇਸ ਦੇ ਜ਼ਰੀਏ ਮੁੜ ਤੋਂ NDA ਦਾ ਹਿੱਸਾ ਬਣ ਸਕੇ ।
ਫਿਲਹਾਲ ਬੀਜੇਪੀ ਦੇ ਲਈ ਪੰਜਾਬ ਵਿੱਚ ਗਠਜੋੜ,ਸਿਆਸੀ ਅੰਕੜਿਆਂ ਦੇ ਹਿਸਾਬ ਇੰਨਾਂ ਜ਼ਰੂਰੀ ਨਹੀਂ ਹੈ । ਦੇਸ਼ ਦੇ ਵੱਡੇ ਸੂਬੇ ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼,ਮਹਾਰਾਸ਼ਟਰ,ਰਾਜਸਥਾਨ,ਬਿਹਾਰ ਤੋਂ ਪਾਰਟੀ ਨੂੰ ਚੰਗੀ ਉਮੀਦ ਹੈ । ਪਰ ਅਕਾਲੀ ਦਲ ਦੁਚਿੱਤੇ ਵਿੱਚ ਹੈ ਅਤੇ ਉਸ ਦੇ ਲਈ ਅੱਗੇ ਖੂਹ ਅਤੇ ਪਿੱਛੇ ਖਾਹੀ ਹੈ,ਜੇਕਰ ਸਮਝੌਤਾ ਨਹੀਂ ਕਰਦੀ ਹੈ ਤਾਂ ਪਿਛਲੀ ਵਾਰ 2 ਸੀਟਾਂ ਮਿਲਿਆ ਸਨ ਇਸ ਵਾਰ ਖਾਤਾ ਵੀ ਖੁੱਲਣਾ ਮੁਸ਼ਕਿਲ ਹੋ ਸਕਦਾ ਹੈ । ਹੁਣ ਤੱਕ ਦੇ ਚੋਣ ਸਰਵੇਂ ਵੀ ਇਹ ਹੀ ਇਸ਼ਾਰਾ ਕਰ ਰਹੇ ਹਨ । ਜੇਕਰ ਬੰਦੀ ਸਿੰਘਾਂ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਨਜ਼ਰ ਅੰਦਾਜ ਕਰਕੇ ਸਮਝੌਤਾ ਕੀਤਾ ਤਾਂ ਨਾ ਸਿਰਫ ਮੌਜੂਦ ਲੋਕਸਭਾ ਚੋਣਾਂ ਵਿੱਚ ਬਲਕਿ ਆਉਣ ਵਾਲੀਆਂ ਕਈ ਚੋਣਾਂ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਹੁਣ ਤੱਕ 2 ਵਿਧਾਨਸਭਾ ਅਤੇ 1 ਲੋਕਸਭਾ ਚੋਣ ਪਹਿਲਾਂ ਹੀ ਹਾਰ ਚੁੱਕੀ ਹੈ ।