The Khalas Tv Blog India ਪ੍ਰਧਾਨ ਮੰਤਰੀ ਮੋਦੀ ਜਾਣਗੇ ਜੰਮੂ-ਕਸ਼ਮੀਰ, ਅਮਿਤ ਸ਼ਾਹ ਨੇ ਦੌਰੇ ਤੋਂ ਪਹਿਲਾਂ ਕੀਤੀ ਮੀਟਿੰਗ
India

ਪ੍ਰਧਾਨ ਮੰਤਰੀ ਮੋਦੀ ਜਾਣਗੇ ਜੰਮੂ-ਕਸ਼ਮੀਰ, ਅਮਿਤ ਸ਼ਾਹ ਨੇ ਦੌਰੇ ਤੋਂ ਪਹਿਲਾਂ ਕੀਤੀ ਮੀਟਿੰਗ

CAA will never be taken back, but citizens will be made aware: Amit Shah

ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨੇ ਐਤਵਾਰ 16 ਜੂਨ ਨੂੰ ਜੰਮੂ-ਕਸ਼ਮੀਰ (Jammu and Kashmir) ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਦਿੱਲੀ ‘ਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਅੱਤਵਾਦ ਨੂੰ ਕੁਚਲਣ ਅਤੇ ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸ਼ਾਹ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਰੇ ਤੀਰਥ ਸਥਾਨਾਂ ਅਤੇ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ 21 ਜੂਨ ਨੂੰ ਯੋਗ ਦਿਵਸ ਪ੍ਰੋਗਰਾਮ ਲਈ 20 ਜੂਨ ਨੂੰ ਸ੍ਰੀਨਗਰ ਜਾ ਰਹੇ ਹਨ।

ਅਮਰਨਾਥ ਯਾਤਰਾ ਵੀ 29 ਜੂਨ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਾਹ ਨੇ ਅਧਿਕਾਰੀਆਂ ਨੂੰ ਯਾਤਰਾ ਰੂਟ ਅਤੇ ਨੈਸ਼ਨਲ ਹਾਈਵੇ ‘ਤੇ ਵਾਧੂ ਬਲ ਤਾਇਨਾਤ ਕਰਨ ਲਈ ਕਿਹਾ ਹੈ।

ਸ਼ਾਹ ਨੇ ਏਜੰਸੀਆਂ ਨੂੰ ਜੰਮੂ ਡਿਵੀਜ਼ਨ ਵਿੱਚ ਵੀ ਕਸ਼ਮੀਰ ਘਾਟੀ ਵਿੱਚ ਏਰੀਆ ਡੋਮੀਨੇਸ਼ਨ ਪਲਾਨ ਅਤੇ ਜ਼ੀਰੋ ਟੈਰਰ ਪਲਾਨ ਰਾਹੀਂ ਹਾਸਲ ਕੀਤੀਆਂ ਸਫਲਤਾਵਾਂ ਨੂੰ ਦੁਹਰਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ –  ਮੋਗਾ ‘ਚ 17 ਸਾਲਾ ਲੜਕੀ ਦੀ ਹੋਈ ਮੌਤ, ਪਰਿਵਾਰ ਨੇ ਲਗਾਇਆ ਧਰਨਾਪ੍ਰ

 

Exit mobile version