ਬਿਊਰੋ ਰਿਪੋਰਟ – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਆਰਟੀਕਲ 370 (Article 370)ਅਤੇ 35ਏ ਨੂੰ ਤੇ ਕਾਂਗਰਸ ਅਤੇ JKNC ਨੂੰ ਜੋ ਸਮਰਥਨ ਦਿੱਤਾ ਹੈ, ਉਸ ਨਾਲ ਇਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਪਾਕਿਸਤਾਨ ਦੇ ਇਰਾਦੇ ਇਕੋ ਜਿਹੇ ਹਨ। ਅਮਿਤ ਸ਼ਾਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਭਾਰਤ ਵਿਰੋਧੀ ਤਾਕਤਾਂ ਨਾਲ ਖੜ੍ਹੇ ਹੋਏ ਹਨ। ਉਹ ਸਰਜੀਕਲ ਸਟਰਾਈਕ ਦੇ ਸਬੂਤ ਮੰਗਦੇ ਹਨ ਅਤੇ ਭਾਰਤੀ ਫੌਜ ਦੇ ਬਾਰੇ ਗਲਤ ਬਿਆਨਬਾਜ਼ੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪਾਕਿਸਤਾਨ ਦੇ ਸੁਰ ਹਮੇਸ਼ਾ ਇਕੋ ਜਿਹੇ ਰਹੇ ਹਨ ਅਤੇ ਕਾਂਗਰਸ ਹਮੇਸ਼ਾ ਭਾਰਤ ਵਿਰੋਧੀ ਤਾਕਤਾਂ ਨਾਲ ਖੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪਾਕਿਸਤਾਨ ਇਹ ਨਾ ਭੁੱਲੇ ਕਿ ਕੇਂਦਰ ਵਿਚ ਮੋਦੀ ਸਰਕਾਰ ਹੈ। ਕਸ਼ਮੀਰ ਦੇ ਵਿਚ ਹੁਣ ਨਾ ਤਾਂ ਆਰਟੀਕਲ 370 ਅਤੇ ਨਾ ਅੱਤਵਾਦ ਦੁਬਾਰਾ ਵਾਪਸ ਆ ਸਕਦੇ ਹਨ।
ਇਸ ‘ਤੇ ਭਾਜਪਾ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੋ ਪਾਕਿਸਤਾਨ ਅਤੇ ਗੁਰਪਤਵੰਤ ਸਿੰਘ ਪੰਨੂ ਦਾ ਦੇਸ਼ ਤੋੜਨ ਦਾ ਏਜੰਡਾ ਹੈ ਉਸ ਏਜੰਡੇ ਤਹਿਤ ਹੀ ਰਾਹੁਲ ਗਾਂਧੀ ਕੰਮ ਕਰ ਰਹੇ ਹਨ। ਸਿਰਸਾ ਨੇ ਕਿਹਾ ਕਿ ਕਾਂਗਰਸ ਚੀਨ ਦੇ ਦਬਾਅ ਹੇਠ ਕੰਮ ਕਰਦੀ ਹੈ ਅਤੇ ਕਾਂਗਰਸ ਵੀ ਦੇਸ਼ ਨੂੰ ਤੋੜਨਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ਸੱਤਾ ਨੂੰ ਹਾਸਲ ਕਰਨ ਲਈ ਦੇਸ਼ ਦੇ ਦੁਸ਼ਮਣਾਂ ਨਾਲ ਹੱਥ ਮਿਲਾਇਆ ਹੋਇਆ ਹੈ। ਹੁਣ ਪਾਕਿਸਤਾਨ ਖੁੱਲ੍ਹ ਕੇ ਕਹਿ ਰਿਹਾ ਹੈ ਜੋ ਕਾਂਗਰਸ ਅਤੇ ਉਨ੍ਹਾਂ ਦੀ ਇਕ ਹੀ ਸੋਚ ਹੈ।
ਦੱਸ ਦੇਈਏ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਧਾਰਾ 370 ਅਤੇ 35ਏ ਦੀ ਬਹਾਲੀ ਦੀ ਮੰਗ ਨਾਲ ਸਹਿਮਤ ਹਨ।
ਇਹ ਵੀ ਪੜ੍ਹੋ – ‘ਰਾਹੁਲ ਗਾਂਧੀ ਮੁਆਫ਼ੀ ਮੰਗਣ, ਨਹੀਂ ਤਾਂ ਮੂੰਹ ‘ਤੇ ‘ਅੱਤਵਾਦੀ’ ਕਹਾਂਗਾ! ਜੀਭ ਕੱਟਣ ਵਾਲੇ ਬੀਜੇਪੀ ਆਗੂ ਖਿਲਾਫ ਐਕਸ਼ਨ!