The Khalas Tv Blog India ਆਮਿਰ ਖਾਨ ਦੀ ਟੀਮ ਦੇ 7 ਮੈਂਬਰਾਂ ਨੂੰ ਹੋਇਆ ਕੋਰੋਨਾਵਾਇਰਸ
India

ਆਮਿਰ ਖਾਨ ਦੀ ਟੀਮ ਦੇ 7 ਮੈਂਬਰਾਂ ਨੂੰ ਹੋਇਆ ਕੋਰੋਨਾਵਾਇਰਸ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਦੇ ਜੀਨਿਅਸ ਸੁਪਰ ਸਟਾਰ ਆਮਿਰ ਖਾਨ ਕੋਰੋਨਾਵਾਇਰਸ ਨੇ ਬੀਤੇ ਦਿਨ ਆਪਣੀ ਟੀਮ ਦੇ 7 ਮੈਂਬਰਾਂ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ, ਦੋ ਸੁਰੱਖਿਆ ਕਰਮਚਾਰੀ ਤੇ ਰਸੋਈਏ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੇ ਕੋਰੋਨਾ ਸੰਕਰਮਿਤ ਪਾਏ ਗਏ ਹਨ।

ਆਮਿਰ ਖਾਨ ਨੇ ‘ਏਬੀਪੀ ਨਿਊਜ਼’ ਨਾਲ ਆਪਣਾ ਬਿਆਨ ਸਾਂਝਾ ਕਰਦੇ ਹੋਏ ਕਿਹਾ ਕਿ, “ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰੇ ਸਟਾਫ ਦੇ ਕੁੱਝ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਦਾ ਪਤਾ ਲੱਗਦੇ ਹੀ ਸਭ ਨੂੰ ਤੁਰੰਤ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਆਮਿਰ ਨੇ ਕਿਹਾ ਕਿ , ‘ਮੈਂ BMC ਅਧਿਕਾਰੀਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਪ੍ਰਭਾਵਸ਼ਾਲੀ ਕਦਮ ਚੁੱਕੇ ਤੇ ਤੁਰੰਤ ਸਾਡੀ ਟੀਮ ਨੂੰ ਡਾਕਟਰੀ ਸਹੂਲਤ ਲਈ ਲੈ ਗਏ। BMC ਵੱਲੋਂ ਚੰਗੀ ਤਰਾਂ ਦੇਖਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੇ ਤੁਰੰਤ ਸਮੁੱਚੀ ਸੁਸਾਈਟੀ ਦੀ ਸਵੱਛਤਾ ਕੀਤੀ ਹੈ। ਸਾਡੇ ਸਾਰਿਆਂ ਦਾ ਟੈਸਟ ਕੀਤਾ ਗਿਆ ਹੈ ਤੇ ਸਾਡੇ ਸਾਰਿਆਂ ਦਾ ਟੈਸਟ ਨਕਾਰਾਤਮਕ (ਨੈਗੇਟਿਵ) ਆਇਆ ਹੈ।

Exit mobile version