The Khalas Tv Blog International ਅਮਰੀਕੀਆਂ ਨੇ ਚੁੱਕਿਆ ਕੋਰੋਨਾ ਦਾ ਡਰ, ਟਰੰਪ ਨੇ ਦਿੱਤੀ ਮਾਸਕ ਪਾਉਣ ਦੀ ਛੋਟ
International

ਅਮਰੀਕੀਆਂ ਨੇ ਚੁੱਕਿਆ ਕੋਰੋਨਾ ਦਾ ਡਰ, ਟਰੰਪ ਨੇ ਦਿੱਤੀ ਮਾਸਕ ਪਾਉਣ ਦੀ ਛੋਟ

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੌਰਾਨ ਅਮਰੀਕਾ ਵਿੱਚ ਮਾਸਕ ਪਾਉਣ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਬਿਆਨ ਦਿੰਦਿਆਂ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਮਰੀਕਾ ਵੱਸਦੇ ਲੋਕਾਂ ਨੂੰ ਮਾਸਕ ਪਾਉਣ ਦਾ ਆਦੇਸ਼ ਨਹੀਂ ਦੇਣਗੇ।

 

ਹਾਲਾਂਕਿ ਟਰੰਪ ਦਾ ਇਹ ਬਿਆਨ ਅਮਰੀਕਾ ਦੇ ਲਾਗ ਮਾਹਿਰ ਡਾ. ਐਂਥਨੀ ਫਾਊਚੀ ਦੇ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਡਾ. ਐਂਥਨੀ ਫਾਊਚੀ ਨੇ ਅਪੀਲ ਕੀਤੀ ਸੀ ਕਿ ਸੂਬਾ ਸਰਕਾਰਾਂ ਅਤੇ ਸਥਾਨਕ ਲੀਡਰਾਂ ਨੂੰ ‘ਜਿੰਨਾ ਸੰਭਵ ਹੋ ਸਕੇ ਓਨੇਂ ਹੀ ਅਸਰਦਾਰ ਤਰੀਕੇ ਨਾਲ’ ਲੋਕਾਂ ਨੂੰ ਮਾਸਕ ਪਹਿਨਣ ਦਾ ਆਦੇਸ਼ ਜਾਰੀ ਕਰਨ।

 

ਟਰੰਪ ਨੇ ਤਾਜ਼ਾ ਬਿਆਨ ਦਿੰਦਿਆਂ ਕਿ ”ਮੈਂ ਕੌਮੀ ਪੱਧਰ ‘ਤੇ ਮਾਸਕ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ ਹਾਂ, ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਹੱਦ ਤੱਕ ਤਾਂ ਆਜ਼ਾਦੀ ਮਿਲਣੀ ਚਾਹੀਦੀ ਹੈ।’

ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਖ਼ੁਦ ਮਾਸਕ ਪਹਿਨਣ ਦਾ ਵਿਰੋਧ ਕੀਤਾ ਸੀ, ਫਿਰ 11 ਜੁਲਾਈ ਨੂੰ ਟਰੰਪ ਪਹਿਲੀ ਵਾਰ ਮਾਸਕ ਪਾ ਕੇ ਲੋਕਾਂ ਸਾਹਮਣੇ ਆਏ ਸਨ।

Exit mobile version