‘ਦ ਖ਼ਾਲਸ ਬਿਊਰੋ :- ਦੱਖਣ ਕੋਰਿਆ ‘ਚ ਅਮਰੀਕੀ ਰਾਜਦੂਤ ਹੈਰੀ ਹੈਰਿਸ ਦੀ ਮੁੱਛ ਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਹੈ। ਜੋ ਕਿ ਹੁਣ ਉਨ੍ਹਾਂ ਦੇ ਕਲੀਨ ਸ਼ੇਵ ਹੋ ਜਾਣ ਮਗਰੋਂ ਸ਼ਾਇਦ ਖ਼ਤਮ ਹੋ ਜਾਵੇ।
ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸੈਨਿਕ ਸੰਬੰਧ ਹਨ, ਤੇ ਦੱਖਣੀ ਕੋਰੀਆਂ ‘ਚ ਅਮਰੀਕਾ ਦੇ 28,500 ਸੈਨਿਕ ਤਾਇਨਾਤ ਹਨ, ਪਰ ਪਿਛਲੇ ਕਈ ਸਾਲਾਂ ‘ਚ ਦੋਵਾਂ ਦੇਸ਼ਾਂ ਵਿਚਕਾਰ ਮਤਭੇਦ ਉਭਰ ਕੇ ਸਾਹਮਣੇ ਆ ਰਹੇ ਹਨ। ਵਿਵਾਦ ਦੇ ਕਾਰਨ ਉੱਤਰ ਕੋਰੀਆ ਨੂੰ ਲੈ ਕੇ ਦੋਹਾਂ ਦੇਸ਼ਾਂ ਦਾ ਵੱਖਰਾ ਰਵੱਈਆ ਤੇ ਸੁਰੱਖਿਆ ਖਰਚਿਆਂ ਨੂੰ ਸਾਂਝਾ ਕਰਨ ਦਾ ਮੁੱਦਾ ਚੱਲ ਰਿਹਾ ਹੈ।
ਹੈਰੀ ਦੱਖਣੀ ਕੋਰੀਆ ਦੇ ਚੱਲ ਰਹੇ ਵਿਵਾਦਾਂ ਦੇ ਹਾਲਤਾਂ ‘ਚ ਮੁੱਖ ਰਹੇ ਹਨ ਤੇ ਉਸ ‘ਤੇ ਆਪਣੀ ਮਨਮਾਨੀ ਨਾਲ ਕੰਮ ਕਰਨ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ। ਇਥੋਂ ਤੱਕ ਕਿ ਉਸ ਦੀਆਂ ਮੁੱਛਾਂ ਵੀ ਇਸ ਬਹਿਸ ਵਿਚਾਲੇ ਆ ਗਈਆਂ ਸਨ।
ਹੈਰੀ ਵੱਲੋਂ ਵੀਕੈਂਡ ਦੇ ਅਖੀਰ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਅਪਲੋਡ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਨੂੰ ਇੱਕ ਰਵਾਇਤੀ ਕੋਰੀਆਈ ਸੈਲੂਨ ‘ਚ ਕਲੀਨ ਸ਼ੇਵ ਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਹੈਰੀ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਸਿਯੋਲ ਦੀ ਗਰਮੀਆਂ ‘ਚ ਕੋਰੋਨਾ ਮਹਾਂਮਾਰੀ ਦੀ ਲਾਗ ਤੋਂ ਬਚਣ ਲਈ ਪਾਏ ਜਾਣ ਵਾਲੇ ਮਾਸਕ ‘ਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ ਕਲੀਨ ਸ਼ੇਵ ਕਰਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ ‘ਚ ਅਮਰੀਕੀ ਰਾਜਦੂਤ ਹੈਰੀ ਹੈਰਿਸ ਦੀ ਮੁੱਛਾਂ ਦਾ ਮੁੱਦਾ ਕੋਰੀਆਈ ਪ੍ਰਾਇਦੀਪ ‘ਚ ਤਣਾਅ ਦੇ ਵਿਚਕਾਰ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਹੋ ਗਿਆ ਸੀ।
US ਨੇਵੀ ਦੇ ਐਡਮਿਰਲ ਰਹਿ ਚੁੱਕੇ ਹੈਰਿਸ ‘ਤੇ ਉਸ ਸਮੇਂ ਇਹ ਦੋਸ਼ ਲੱਗੇ ਸੀ, ਜਦੋਂ ਉਨ੍ਹਾਂ ਨੇ ਆਪਣੀ ਮੁੱਛਾਂ ਵਧਾਉਣ ‘ਤੇ ਆਪਣੇ ਮੇਜ਼ਬਾਨਾਂ ਦਾ ਅਪਮਾਨ ਕੀਤਾ ਸੀ।
ਹੈਰੀਸ ਦੀਆਂ ਮੁੱਛਾਂ ਬਹੁਤੇ ਸਾਰੇ ਕੋਰੀਆਈ ਲੋਕਾਂ ਨੂੰ ਦੱਖਣੀ ਕੋਰੀਆ ‘ਤੇ ਜਾਪਾਨੀ ਬਸਤੀਵਾਦੀ ਦੌਰ ਦੀ ਯਾਦ ਦਿਵਾ ਰਹੀ ਸੀ। ਜਿਸ ਦੀ ਵਜ੍ਹਾਂ ਹੈਰਿਸ ਦੇ ਪਿਛੋਕੜ ਪਰਿਵਾਰ ਦੀ ਸੀ, ਕਿਉਂਕਿ ਉਸ ਦੀ ਮਾਂ ਜਾਪਾਨੀ ਤੇ ਪਿਤਾ ਅਮਰੀਕੀ ਸਨ। ਹੈਰਿਸ ਦੇ ਪਿਤਾ US ਨੇਵੀ ‘ਚ ਅਧਿਕਾਰੀ ਸਨ।
1910 ਤੋਂ 1945 ਤੱਕ ਜਾਪਾਨ ਦੇ ਕੋਰੀਆ ਪ੍ਰਾਇਦੀਪ ‘ਤੇ ਰਾਜ ਕਰਨ ਬਾਰੇ ਦੱਖਣੀ ਕੋਰੀਆ ਵਿੱਚ ਅਜੇ ਵੀ ਅਸੰਤੋਸ਼ ਦੀ ਭਾਵਨਾ ਹੈ।
ਹੈਰਿਸ ਜੁਲਾਈ 2018 ਤੋਂ ਹੀ ਸਿਯੋਲ ‘ਚ ਤਾਇਨਾਤ ਹੈ ਅਤੇ ਜਿਵੇਂ ਹੀ ਉਹ ਦੱਖਣੀ ਕੋਰੀਆ ਆਏ, ਉਦੋਂ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਇਹ ਕਿਹਾ ਜਾਣ ਲੱਗਾ ਕਿ ਬਸਤੀਵਾਦੀ ਦੌਰ ‘ਚ ਸਾਰੇ ਅੱਠ ਗਵਰਨਰ ਜਨਰਲ ਦੀਆਂ ਇਕੋ ਜਿਹੀਆਂ ਮੁੱਛਾਂ ਸਨ।