‘ਦ ਖ਼ਾਲਸ ਟੀਵੀ ਬਿਊਰੋ: –ਅਮਰੀਕੀ ਪੱਤਰਕਾਰ ਡੇਨੀ ਫੇਸਟਰ ਨੂੰ ਮੀਆਂਮਾਰ ਦੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਸਨੂੰ ਤਿੰਨ ਦਿਨ ਪਹਿਲਾਂ ਇਕ ਸੈਨਾ ਦੀ ਅਦਾਲਤ ਨੇ 11 ਸਾਲ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈ ਕਿ ਉਸਦੀ ਰਿਹਾਈ ਕਿਵੇਂ ਹੋ ਗਈ ਹੈ। ਫਰੰਟੀਅਰ ਮੀਆਂਮਾਰ ਲਈ ਕੰਮ ਕਰਨ ਵਾਲੇ ਫੇਸਟਰ ਨੂੰ ਅਮਰੀਕਾ ਜਾਣ ਤੋਂ ਪਹਿਲਾਂ ਮਈ ਵਿੱਚ ਹਿਰਾਸਤ ਵਿਚ ਲਿਆ ਗਿਆ ਸੀ। ਉਸ ਉੱਤੇ ਦੇਸ਼ਧ੍ਰੋਹ ਤੇ ਅੱਤਵਾਦ ਸਣੇ ਦੋ ਹੋਰ ਮਾਮਲੇ ਦਰਜ ਕੀਤੇ ਗਏ ਸਨ, ਜਿਸ ਵਿਚ ਉਮਰਕੈਦ ਦੀ ਸਜਾ ਹੋ ਸਕਦੀ ਸੀ।
