International Lifestyle Manoranjan

22 ਸਾਲ ਦੀ ਕੁੜੀ 55 ਸਾਲ ਦੇ ਸ਼ਖ਼ਸ ਨੂੰ ਦੇ ਬੈਠੀ ਦਿਲ, ਹੁਣ ਦੋਵੇਂ ਰਹਿੰਦੇ ਇੱਕਠੇ

American girl Nicole Downs has relationship with her 55-year-old boyfriend Michael for more than three years

‘ਦ ਖ਼ਾਲਸ ਬਿਊਰੋ : ਕਹਿੰਦੇ ਨੇ ਇਸ਼ਕ ਜਾਤ, ਧਰਮ, ਉੱਚ-ਨੀਚ ਅਤੇ ਨਾ ਹੀ ਉਮਰਾਂ ਦੇਖਦਾ। ਜਿਸ ਨੂੰ ਇਹ ਰੋਗ ਹੁੰਦਾ ਉਹ ਹੀ ਦਿਲਾਂ ਦੀ ਜਾਨ ਸਕਦਾ ਬਾਕੀ ਤਾਂ ਤਾਅਨੇ ਮਾਰਨ ਵਾਲੇ ਹੀ ਹੁੰਦੇ ਹਨ। ਜੀ ਹਾਂ ਅਜਿਹਾ ਹੀ ਇੱਕ ਮਾਮਲਾ ਇੰਨ੍ਹੀ ਦਿਨੀਂ ਸੋਸ਼ਲ਼ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵਿੱਚ ਅਮਰੀਕਾ ਦੀ ਇੱਕ ਔਰਤ ਨੂੰ ਆਪਣੇ ਤੋਂ 33 ਸਾਲ ਵੱਡੇ ਸ਼ਖਸ ਨਾਲ ਪਿਆਰ ਹੋ ਗਿਆ। ਹੁਣ ਉਹ ਦੋਵੇਂ ਇਕੱਠੇ ਰਹਿ ਰਹੇ ਹਨ। ਪਰ ਦੋਹਾਂ ਨੂੰ ਸਮਾਜ ਦੇ ਤਾਅਨੇ ਸੁਣਨੇ ਪੈ ਰਹੇ ਹਨ।

 

View this post on Instagram

 

A post shared by Nicole Downs (@nicoledownns)

ਅਮਰੀਕਾ ਦੇ ਮਿਸ਼ੀਗਨ (Michigan, America) ਦੀ ਰਹਿਣ ਵਾਲੀ 22 ਸਾਲਾ ਨਿਕੋਲ ਡਾਊਨਜ਼ (Nicole Downs) ਜਦੋਂ 18 ਸਾਲ ਦੀ ਸੀ ਤਾਂ ਉਸ ਦੀ ਮੁਲਾਕਾਤ ਆਪਣੇ ਤੋ ਉਸ ਤੋਂ 33 ਸਾਲ ਵੱਡੇ ਯਾਨੀ ਕਿ 51 ਸਾਲ ਦੇ ਮਾਈਕਲ ਨਾਲ ਹੋਈ। ਦੋਵਾਂ ਨੂੰ ਪਿਆਰ ਹੋ ਗਿਆ ਅਤੇ ਇੱਕ ਡੇਟਿੰਗ ਕਰਨ ਲੱਗੇ।

 

View this post on Instagram

 

A post shared by Nicole Downs (@nicoledownns)

ਹੁਣ ਦੋਵੇਂ ਸਾਢੇ ਤਿੰਨ ਸਾਲ ਤੋਂ ਇਕੱਠੇ ਹਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਆਪਣੇ ਰਿਸ਼ਤੇ ਨੂੰ ਅੱਗੇ ਲੈ ਜਾ ਰਹੇ ਹਨ। ਉਸਦਾ ਬੁਆਏਫ੍ਰੈਂਡ ਹੁਣ 55 ਸਾਲ ਦਾ ਹੈ (22 year girlfriend 55 year old boyfriend) ਅਤੇ ਉਹ ਉਸਦੇ ਬਿਨਾਂ ਖੁਸ਼ਹਾਲ ਜ਼ਿੰਦਗੀ ਬਾਰੇ ਸੋਚ ਵੀ ਨਹੀਂ ਸਕਦੀ।

 

View this post on Instagram

 

A post shared by Nicole Downs (@nicoledownns)

ਦੋਵਾਂ ਦੀ ਉਮਰ ਵਿੱਚ 33 ਸਾਲ ਦਾ ਫਰਕ ਹੈ

ਡੇਲੀ ਸਟਾਰ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਨਿਕੋਲ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਸਭ ਤੋਂ ਚੰਗੇ ਦੋਸਤਾਂ ਵਰਗਾ ਹੈ। ਦੋਵਾਂ ਨੇ 2018 ਤੋਂ ਡੇਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਵੱਡੀ ਉਮਰ ਦੇ ਵਿਅਕਤੀ ਨਾਲ ਰਿਸ਼ਤੇ ਵਿੱਚ ਰਹਿਣ ਦਾ ਫਾਇਦਾ ਇਹ ਹੈ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਉਹ ਘਰ ਹੀ ਰਹਿੰਦੀ ਹੈ। ਸੋਸ਼ਲ ਮੀਡੀਆ ਸਾਈਟ ਟਿੱਕਟੋਕ ‘ਤੇ ਪੋਸਟ ਕੀਤੀ ਇਕ ਵੀਡੀਓ ‘ਚ ਨਿਕੋਲ ਨੇ ਇੱਥੋਂ ਤੱਕ ਦੱਸਿਆ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਨੂੰ ਉਸ ਦੀ ਕਮਰ ਦੀ ਸਰਜਰੀ ਕਰਵਾਉਣ ਲਈ ਪੈਸੇ ਦਿੱਤੇ ਸਨ।

 

View this post on Instagram

 

A post shared by Nicole Downs (@nicoledownns)

ਲੋਕ ਤਾਅਨੇ ਮਾਰਨ ਲੱਗਦੇ ਹਨ

ਹੁਣ ਜਦੋਂ ਦੋਹਾਂ ਦੀ ਉਮਰ ‘ਚ ਇੰਨਾ ਫਰਕ ਹੈ ਤਾਂ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਅਪਣਾ ਨਹੀਂ ਸਕਦੇ। ਉਸ ਨੇ ਦੱਸਿਆ ਕਿ ਲੋਕ ਅਕਸਰ ਉਸ ਨੂੰ ਤਾਅਨੇ ਮਾਰਦੇ ਰਹਿੰਦੇ ਹਨ। ਕਈ ਵਾਰ ਲੋਕ ਉਨ੍ਹਾਂ ਨੂੰ ਪਿਓ-ਧੀ ਸਮਝਦੇ ਹਨ ਤੇ ਕਦੇ ਦਾਦਾ-ਪੋਤੀ। ਇਸ ਦੇ ਨਾਲ ਹੀ ਕਈ ਲੋਕ ਨਿਕੋਲ ‘ਤੇ ਦੋਸ਼ ਲਗਾਉਂਦੇ ਹਨ ਕਿ ਉਹ ਮਾਈਕਲ ਦੇ ਪੈਸਿਆਂ ਲਈ ਹੀ ਉਨ੍ਹਾਂ ਦੇ ਨਾਲ ਹੈ।

 

View this post on Instagram

 

A post shared by Nicole Downs (@nicoledownns)

ਨਿਕੋਲ ਨੂੰ ਇੰਸਟਾਗ੍ਰਾਮ ‘ਤੇ 8 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ, ਜਿੱਥੇ ਉਹ ਆਪਣੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ‘ਤੇ ਲੋਕ ਅਕਸਰ ਕਮੈਂਟ ਕਰਦੇ ਹਨ। ਕੁਝ ਸਕਾਰਾਤਮਕ ਜਾਂ ਕੁਝ ਨਕਾਰਾਤਮਕ ਪਰ ਨਿਕੋਲ ਕਦੇ ਵੀ ਮਾੜੀਆਂ ਟਿੱਪਣੀਆਂ ਨਾਲ ਨਿਰਾਸ਼ ਨਹੀਂ ਹੁੰਦੀ।