India International Punjab

ਪੰਨੂ ਮਾਮਲੇ ‘ਚ ਅਮਰੀਕਾ ਦਾ ਭਾਰਤ ‘ਤੇ ਵੱਡਾ ਬਿਆਨ ! ‘ਰੈੱਡ ਲਾਈਨ ਕ੍ਰਾਸ ਨਹੀਂ ਹੋਣੀ ਚਾਹੀਦੀ’ ! ‘ਸਾਡਾ ਸਿਸਟਮ ਵੱਖ ਹੈ’!

ਬਿਉਰੋ ਰਿਪੋਰਟ : SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਦੇ ਮਾਮਲੇ ਵਿੱਚ ਭਾਰਤ ਵਿੱਚ ਅਮਰੀਕੀ ਅੰਬੈਡਰ ਏਰਿਕ ਗਾਸੇਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿਸੇ ਵੀ ਦੇਸ਼ ਦੀ ਸਰਕਾਰ ਦੇ ਮੁਲਾਜ਼ਮ ਨੂੰ ਵਿਦੇਸ਼ੀ ਨਾਗਰਿਕ ਨੂੰ ਮਾਰਨ ਦੀ ਸਾਜਿਸ਼ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਇਹ ਕਿਸੇ ਵੀ ਦੇਸ਼ ਦੇ ਸਨਮਾਨ ਅਤੇ ਉਸ ਦੀ ਹੋਂਦ ਨਾਲ ਜੁੜਿਆ ਮਾਮਲਾ ਹੈ । ਇੱਕ ਰੈਡ ਲਾਈਨ ਯਾਨੀ ਲਸ਼ਮਣ ਰੇਖਾ ਹੁੰਦੀ ਹੈ ਇਸ ਨੂੰ ਪਾਰ ਨਹੀਂ ਕਰਨਾ ਚਾਹੀਦਾ ਹੈ ।

ਅੰਬੈਸਡਰ ਏਰਿਕ ਗਾਸੇਟੀ ਨੂੰ ਪੁੱਛਿਆ ਕਿਹਾ ਕਿ ਪੰਨੂ ਭਾਰਤ ਨੂੰ ਧਮਕਿਆ ਦਿੰਦਾ ਹੈ । ਜਿਸ ‘ਤੇ ਉਨ੍ਹਾਂ ਨੇ ਕਿਹਾ ਅਮਰੀਕਾ ਵਿੱਚ ਬੋਲਣ ਦੀ ਅਜ਼ਾਦੀ ਹੈ,ਇਸ ਦੀ ਰੱਖਿਆ ਕੀਤੀ ਜਾਂਦੀ ਹੈ । ਅਸੀਂ ਕਿਸੇ ਵੀ ਮੁਲਜ਼ਮ ਨੂੰ ਦੂਜੇ ਦੇਸ਼ ਦੇ ਹਵਾਲੇ ਕਾਨੂੰਨ ਦੇ ਹਿਸਾਬ ਨਾਲ ਕਰਦੇ ਹਾਂ। ਜੇਕਰ ਸਿਰਫ਼ ਬੋਲਣ ‘ਤੇ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਹਾਲਾਤ ਹੱਥ ਤੋਂ ਨਿਕਰ ਜਾਣਗੇ ਅਤੇ ਖਤਰਨਾਕਰ ਹੋ ਸਕਦੇ ਹਨ ।

ਫ੍ਰੀ ਸਪੀਚ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਏਰਿਕ ਨੇ ਕਿਹਾ ਕਈ ਲੋਕ ਕਹਿੰਦੇ ਹਨ ਅਸੀਂ ਪੰਨੂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ ਹਾਂ ? ਇਸ ਦਾ ਜਵਾਬ ਹੈ ਕਿ ਸਾਡਾ ਸਿਸਟਮ ਅਗਲ ਹੈ । ਮੈਂ ਅੰਬੈਸਡਰ ਹਾਂ ਰੂਲ ਨਹੀਂ ਬਦਲ ਸਕਦਾ ਹਾਂ । ਕਈ ਵਾਰ ਸਾਨੂੰ ਵੀ ਨੁਕਸਾਨ ਹੁੰਦਾ ਹੈ । ਮੈਂ ਯਹੂਦੀ ਹਾਂ,ਕਈ ਵਾਰ ਮੇਰੇ ਸਾਹਮਣੇ ਮੇਰੇ ਹੀ ਸ਼ਹਿਰ ਵਿੱਚ ਯਹੂਦੀਆਂ ਬਾਰੇ ਗਲਤ ਬੋਲਿਆ ਜਾਂਦਾ ਹੈ । ਪਰ ਅਸੀਂ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਹਾਂ । ਹਾਂ ਜੇਕਰ ਉਹ ਹਿੰਸਾ ਕਰਦੇ ਹਨ ਤਾਂ ਕਾਨੂੰਨ ਆਪਣਾ ਕੰਮ ਕਰਦਾ ਹੈ । ਪੰਨੂ ਮਾਮਲੇ ਦੀ ਜਾਂਚ ਬਾਰੇ ਗਾਸੇਟੀ ਨੇ ਕਿਹਾ ਮੈਂ ਖੁਸ਼ ਹਾਂ ਕਿ ਭਾਰਤ ਸਾਡੇ ਨਾਲ ਜਾਂਚ ਕਰ ਰਿਹਾ ਹੈ । ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇੱਥੇ ਹੀ ਕਿਸੇ ਨੂੰ ਮਰਡਰ ਦੀ ਸੁਪਾਰੀ ਤਾਂ ਨਹੀਂ ਦਿੱਤੀ ਗਈ । ਹੁਣ ਤੱਕ ਅਸੀਂ ਭਾਰਤ ਤੋਂ ਜੋ ਸਹਿਯੋਗ ਮੰਗਿਆ ਹੈ ਸਾਨੂੰ ਮਿਲਿਆ ਹੈ । ਅਸੀਂ ਵੀ ਇਹ ਹੀ ਕੀਤਾ ਹੈ ।

CAA ‘ਤੇ ਸਫਾਈ

ਭਾਰਤ ਵਿੱਚ CAA ਕਾਨੂੰਨ ਦੇ ਨੋਟਿਫਿਕੇਸ਼ਨ ‘ਤੇ ਗਾਸੇਟੀ ਨੇ ਕਿਹਾ ਕਈ ਵਾਰ ਅਸਹਿਮਤੀ ਦੇ ਲਈ ਸਹਿਮਤੀ ਜ਼ਰੂਰੀ ਹੋ ਜਾਂਦੀ ਹੈ । ਇਸ ਕਾਨੂੰਨ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ । ਅਸੀਂ ਇਸ ‘ਤੇ ਨਜ਼ਰ ਰੱਖਾਂਗੇ । ਭਾਰਤੀ ਵਿਦੇਸ਼ ਮੰਤਰਾਲਾ ਨੇ ਅਮਰੀਕਾ ਦੇ ਬਿਆਨ ਨੂੰ ਖਾਰਜ ਕਰਦੇ ਹੋਏ ਇਸ ਨੂੰ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦੱਸਿਆ ਸੀ । ਇਸ ਕਾਨੂੰਨੀ ਦੇ ਬਾਰੇ ਗਾਸੇਟੀ ਨੇ ਕਿਹਾ ਮਜ਼ਬੂਤ ਲੋਕਤੰਤਰ ਦੇ ਲਈ ਮਜ਼ਹਬੀ ਅਜ਼ਾਦੀ ਜ਼ਰੂਰੀ ਹੈ । ਕਈ ਵਾਰ ਇਸ ‘ਤੇ ਸੋਚ ਵੱਖ ਹੁੰਦੀ ਹੈ । ਦੋਵਾਂ ਦੇਸ਼ਾਂ ਦੇ ਕਰੀਬੀ ਰਿਸ਼ਤੇ ਹਨ, ਕਈ ਵਾਰ ਅਸਹਿਮਤੀ ਹੁੰਦੀ ਹੈ । ਪਰ ਇਸ ਦਾ ਅਸਰ ਸਾਡੇ ਰਿਸ਼ਤਿਆਂ ‘ਤੇ ਨਹੀਂ ਪੈਣਾ ਚਾਹੀਦਾ ਹੈ ।