International

ਅਮਰੀਕਾ ਦੀ ਰੂਸ ਨੂੰ ਗੈਸ ਪਾਈਪਲਾਈਨ ਰੋਕਣ ਦੀ ਧਮ ਕੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਨੇ ਰੂਸ ਨੂੰ ਧਮ ਕੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਤਾਂ ਉਹ ਪੱਛਮੀ ਯੂਰਪ ਲਈ ਰੂਸ ਦੀ ਮਹੱਤਵਪੂਰਨ ਗੈਸ ਪਾਈਪਲਾਈਨ ਦੀ ਓਪਨਿੰਗ ਰੋਕ ਦੇਵੇਗਾ। ਨੋਰਡ ਸਟ੍ਰੀਮ 2 ਪਾਈਪਲਾਈਨ ਦੀ ਰੂਸ ਤੋਂ ਜਰਮਨੀ ਤੱਕ ਜਾਣ ਦੀ ਯੋਜਨਾ ਹੈ। ਜਰਮਨੀ ਵਿਚ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਹਮਲੇ ਦੀ ਸਥਿਤੀ ਵਿਚ ਇਸ ਪ੍ਰੋਜੈਕਟ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਪੱਛਮੀ ਸਹਿਯੋਗੀ ਦੇਸ਼ਾਂ ਨੇ ਕਿਹਾ ਹੈ ਕਿ ਜੇਕਰ ਹਮਲਾ ਹੋਇਆ ਤਾਂ ਉਹ ਰੂਸ ਦੀ ਆਰਥਿਕਤਾ ਨੂੰ ਨਿਸ਼ਾਨਾ ਬਣਾਉਣਗੇ। ਹਾਲਾਂਕਿ ਰੂਸ ਯੂਕਰੇਨ ‘ਤੇ ਹਮਲਾ ਕਰਨ ਦੀ ਯੋਜਨਾ ਤੋਂ ਇਨਕਾਰ ਕਰਦਾ ਰਿਹਾ ਹੈ। ਪਰ ਯੂਕਰੇਨ ਦੀ ਸੀਮਾ ‘ਤੇ ਲੱਖਾਂ ਰੂਸੀ ਫ਼ੌਜੀਆਂ ਦੀ ਤਾਇਨਾਤੀ ਨਾਲ ਤਣਾਅ ਅਤੇ ਹਮ ਲੇ ਦਾ ਡਰ ਵੱਧ ਗਿਆ ਹੈ।