ਬਿਉਰੋ ਰਿਪੋਰਟ : ਪੁਰਾਣੇ ਮਕਾਨਾਂ ਦੀਆਂ ਦੀਵਾਰ ਵਿੱਚ ਅਕਸਰ ਲੋਕ ਕੁਝ ਅਜਿਹੀਆਂ ਚੀਜ਼ਾ ਰੱਖ ਦੇ ਸਨ ਜਿੰਨਾਂ ਨੂੰ ਉਹ ਦੁਨੀਆ ਦੇ ਸਾਹਮਣੇ ਬੇਪਰਦਾ ਨਹੀਂ ਹੋਣ ਦੇਣਾ ਚਾਉਂਦੇ ਹਨ । ਇਨ੍ਹਾਂ ਵਿੱਚ ਉਹ ਕਰੋੜਾਂ ਰੁਪਏ ਵੀ ਹੁੰਦੇ ਸਨ ਜਿਸ ਨੂੰ ਅਕਸਰ ਬਲੈਕ ਮੰਨੀ ਕਿਹਾ ਜਾਂਦਾ ਹੈ । IT ਵਿਭਾਗ ਅਕਸਰ ਅਜਿਹੀ ਥਾਵਾਂ ਤੋਂ ਕਰੋੜਾਂ ਰੁਪਏ ਜ਼ਬਤ ਕਰਦਾ ਹੈ । ਪਰ ਇਸ ਵਾਰ ਇਹ ਪੈਸਾ ਮਜ਼ਦੂਰ ਦੇ ਹੱਥ ਲੱਗਿਆ ਹੈ,ਮਜ਼ਦੂਰ ਪੁਰਾਣੀ ਦੀਵਾਰ ਤੋੜ ਰਿਹਾ ਸੀ ਜਿਵੇਂ ਹੀ ਅਖੀਰਲਾ ਹਥੋੜਾ ਮਾਰਿਆ ਤਾਸ਼ ਵਾਂਗ ਨੋਟਾਂ ਦੇ ਬੰਡਲ ਡਿੱਗਣ ਲੱਗੇ । ਮਜ਼ਦੂਰ ਨੇ ਇਸ ਪੈਸੇ ‘ਤੇ ਆਪਣਾ ਹੱਕ ਦੱਸਿਆ ਹੈ ਅਤੇ ਮਾਮਲਾ ਕੋਰਟ ਪਹੁੰਚ ਗਿਆ ਹੈ ।
ਉਸ ਵਕਤ ਉੱਥੇ ਕੋਈ ਵੀ ਮੌਜੂਦ ਨਹੀਂ ਸੀ
ਦਰਅਸਲ ਇਹ ਘਟਨਾ ਅਮਰੀਕਾ ਦੇ ਇੱਕ ਸ਼ਹਿਰ ਦੀ ਹੈ । ਮੀਡੀਆ ਰਿਪੋਰਟ ਮੁਤਾਬਿਕ ਇਹ ਮਾਮਲਾ ਕੁਝ ਸਮੇਂ ਪਹਿਲਾਂ ਆਇਆ ਸੀ । ਹੋਇਆ ਇਹ ਸੀ ਕੀ ਪੁਰਾਣੇ ਘਰ ਨੂੰ ਤੋੜ ਕੇ ਨਵਾਂ ਘਰ ਬਣਾਇਆ ਜਾ ਰਿਹਾ ਸੀ । ਘਰ ਵਿੱਚ ਹੋਰ ਕੋਈ ਮੌਜੂਦ ਨਹੀਂ ਸੀ । ਮਜ਼ਦੂਰ ਇਕੱਲਾ ਕੰਮ ਕਰ ਰਿਹਾ ਸੀ । ਜਿਵੇਂ ਹੀ ਪੁਰਾਣੀ ਦੀਵਾਰ ਤੋੜੀ ਡਾਲਰ ਦੇ ਬੰਡਲ ਡਿੱਗਣ ਲੱਗੇ । ਡਾਲਰ ਦੇ ਇਨ੍ਹੇ ਜ਼ਿਆਦਾ ਬੰਡਲ ਸਨ ਕੀ ਉਨ੍ਹਾਂ ਨੂੰ ਗਿਣਤੀ ਵਿੱਚ ਕਾਫੀ ਦਿਨ ਲੱਗ ਗਏ । ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਤਕਰੀਬਨ 40 ਤੋਂ 50 ਕਰੋੜ ਦੇ ਵਿੱਚ ਸੀ । ਮਜ਼ਦੂਰ ਨੇ ਇਮਾਨਦਾਰੀ ਦੇ ਨਾਲ ਇਨ੍ਹਾਂ ਡਾਲਰਾਂ ਨੂੰ ਮਕਾਨ ਮਾਲਿਕ ਨੂੰ ਦਿੱਤੇ ਪਰ ਨਾਲ ਹੀ ਉਸ ਨੇ ਮਿਲੇ ਡਾਲਰਾਂ ਵਿੱਚ ਆਪਣਾ ਹਿੱਸਾ ਵੀ ਮੰਗਿਆ । ਫਿਰ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ
ਅਦਾਲਤ ਵਿੱਚ ਮਜ਼ਦੂਰ ਨੇ ਇਹ ਤਰਕ ਦਿੱਤਾ
ਇੱਕ ਰਿਪੋਰਟ ਦੇ ਮੁਤਾਬਿਕ ਮਾਲਿਕ ਮਜ਼ਦੂਰ ਨੂੰ ਪੈਸੇ ਨਹੀਂ ਦੇ ਰਿਹਾ ਸੀ । ਮਜ਼ਦੂਰ ਇਹ ਮਾਮਲਾ ਕੋਰਟ ਵਿੱਚ ਲੈ ਗਿਆ । ਜੱਜ ਨੂੰ ਉਸ ਨੇ ਦੱਸਿਆ ਕੀ ਪੈਸੇ ਵਿੱਚ ਉਸ ਦਾ ਵੀ ਹੱਕ ਹੈ । ਕਿਉਂਕਿ ਉਸ ਵੇਲੇ ਘਰ ਵਿੱਚ ਹੋਰ ਕੋਈ ਮੌਜੂਦ ਨਹੀਂ ਸੀ । ਜੇਕਰ ਉਹ ਚਾਉਂਦਾ ਤਾਂ ਸਾਰਾ ਪੈਸਾ ਲੈਕੇ ਜਾ ਸਕਦਾ ਸੀ । ਅਦਾਲਤ ਨੇ ਮਕਾਨ ਮਾਲਿਕ ਨੂੰ ਲੱਖ ਟਕੇ ਦਾ ਸਵਾਲ ਪੁੱਛਿਆ, ਜੱਜ ਨੇ ਕਿਹਾ ਮਜ਼ਦੂਰ ਦੇ ਤਰਕ ਵਿੱਚ ਦਮ ਹੈ ਜੇਕਰ ਉਹ ਚਾਉਂਦਾ ਤਾਂ ਪੈਸੇ ਲੈਕੇ ਫਰਾਰ ਹੋ ਜਾਂਦਾ । ਹਾਲਾਂਕਿ ਹੁਣ ਤੱਕ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਹੈ । ਪਰ ਮਜ਼ਦੂਰ ਨੂੰ ਉਮੀਦ ਹੈ ਕੀ ਅਦਾਲਤ ਉਸ ਦੇ ਹੱਕ ਵਿੱਚ ਪੈਸਾ ਦੇਵੇਗੀ ਅਤੇ ਪੈਸੇ ਵਿੱਚ ਉਸ ਨੂੰ ਹਿੱਸਾ ਮਿਲੇਗਾ ।