‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਨੇ ਕਾਬੁਲ ਤੋਂ ਸੈਂਕੜੇ ਲੋਕਾਂ ਨੂੰ ਲੈ ਕੇ ਜਾਣ ਦੀ ਕਹਾਣੀ ਬਿਆਨ ਕੀਤੀ ਹੈ। ਇਸਦੇ ਨਾਲ ਹੀ ਭਾਜੜ ਦੌਰਾਨ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੀ ਜਾਂਚ ਕਰਨ ਨੂੰ ਵੀ ਕਿਹਾ ਹੈ।ਹਾਲਾਂਕਿ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਪਰ ਇਹ ਕਿਹਾ ਗਿਆ ਹੈ ਕਿ ਇਹ ਜਹਾਜ ਜਦੋਂ ਕਤਰ ਵਿੱਚ ਅਲ-ਉਬੈਦ ਏਅਰਬੇਸ ਉੱਤੇ ਉਤਰਿਆ ਸੀ ਤਾਂ ਉਸਦੇ ਟਾਇਰਾਂ ਵਿੱਚ ਮਨੁੱਖੀ ਮਾਸ ਦੇ ਟੁੱਕੜੇ ਸਨ।ਅਮਰੀਕਾ ਦੀ ਹਵਾਈ ਫੌਜ ਨੇ ਕਿਹਾ ਹੈ ਕਿ ਇਸਦੀ ਰਿਪੋਰਟ ਤਿਆਰ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਾਬੁਲ ਹਵਾਈ ਅੱਡੇ ਉੱਤੇ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿਚ ਲੋਕ ਅਮਰੀਕੀ ਜਹਾਜ ਦੇ ਚਾਰੇ ਪਾਸੇ ਦੌੜ ਰਹੇ ਸਨ।ਕਈ ਲੋਕ ਜਹਾਜ ਦੇ ਪਹੀਆਂ ਉੱਤੇ ਵੀ ਚੜ੍ਹ ਰਹੇ ਸਨ।ਬਾਅਦ ਵਿਚ ਇਹ ਰਿਪੋਰਟ ਆਈ ਕਿ ਕੁੱਝ ਲੋਕ ਉਡਦੇ ਜਹਾਜ ਦੇ ਥੱਲੇ ਡਿੱਗੇ ਸਨ।ਹਾਲਾਂਕਿ ਇਹ ਜਹਾਜ ਉੱਥੇ ਜਰੂਰੀ ਸਮਾਨ ਲੈ ਕੇ ਗਿਆ ਸੀ।
ਬਾਅਦ ਵਿਚ ਦੱਸਿਆ ਗਿਆ ਕਿ ਇਸ ਜਹਾਜ ਵਿਚ 640 ਲੋਕ ਸਵਾਰ ਸਨ।ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲਵਿਨ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਕਿਹਾ ਜਾਵੇਗਾ ਕਿ ਉਹ ਸਾਰੇ ਵਾਅਦੇ ਪੂਰੇ ਕਰੇ।