ਬਿਉਰੋ ਰਿਪੋਰਟ – ਲੇਬਨਾਨ (lebonan) ਵਿੱਚ ਇਜ਼ਰਾਈਲ (Israil) ਹਮਲੇ ਦੇ ਵਿਚਾਲੇ ਅਮਰੀਕਾ (America) ਨੇ ਦਾਅਵਾ ਕੀਤਾ ਹੈ ਕਿ ਇਰਾਨ ਇਜ਼ਰਾਈਲ ‘ਤੇ ਹਮਲੇ (IRAN ATTACK ON ISRAIL) ਦੀ ਤਿਆਰ ਕਰ ਰਿਹਾ ਹੈ । ਦਾਅਵੇ ਦੇ ਮੁਤਾਬਿਕ ਇਰਾਨ ਬੈਲਿਸਟਿਕ ਮਿਸਾਈਲ ਦੇ ਜ਼ਰੀਏ ਹਮਲੇ ਨੂੰ ਅੰਜਾਮ ਦੇਵੇਗਾ । ਅਮਰੀਕਾ ਨੇ ਵੀ ਇਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ ।
ਦੂਜੇ ਪਾਸੇ ਹਿੱਜਬੁਲਾਹ ਨੇ ਲੇਬਨਾਨ ‘ਤੇ ਇਜ਼ਰਾਈਲ ਨੇ ਗਰਾਉਂਡ ਆਪਰੇਸ਼ਨਸ ਦੀ ਗੱਲ ਨਕਾਰ ਦਿੱਤੀ ਹੈ । ਅਲਜਜੀਰਾ ਦੇ ਮੁਤਾਬਿਕ ਹਿਜ਼ਬੁੱਲਾਹ ਦੇ ਮੀਡੀਆ ਰੀਲੇਸ਼ਨਸ ਦੇ ਅਧਿਕਾਰੀ ਮੁਹੰਮਦ ਅਫੀਫ ਨੇ ਕਿਹਾ ਯਹੂਦੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਲੇਬਨਾਨ ਵਿੱਚ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਉਹ ਝੂਠ ਹੈ।
ਹੁਣ ਤੱਕ ਇਜ਼ਰਾਈਲ ਦੇ ਲੜਾਕੇ ਸੜਕਾਂ ਦੇ ਨਾਲ ਕੋਈ ਵੀ ਸਿੱਧੀ ਮੁਠਭੇੜ ਨਹੀਂ ਹੋਈ ਹੈ । ਦੁਸ਼ਮਣਾਂ ਦੀ ਫੌਜ ਨੇ ਜੇਕਰ ਲੇਬਨਾਨ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਲੜਾਕੇ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਤਿਆਰ ਹਨ । ਦਰਅਸਲ ਇਜ਼ਰਾਈਲ ਡਿਫੈਂਸ ਫੋਰਸ ਨੇ ਮੰਗਰਵਾਲ ਨੂੰ ਦਾਅਵਾ ਕੀਤਾ ਸੀ । ਉਨ੍ਹਾਂ ਦੇ ਫੌਜੀ ਲੇਬਨਾਨ ਵਿੱਚ ਦਾਖਲ ਹੋ ਗਏ ਹਨ ।
IDF ਨੇ ਕਿਹਾ ਹੈ ਕਿ ਸੋਮਵਾਰ ਰਾਤ ਨੂੰ ਦੱਖਣੀ ਲੇਬਨਾਨ ਵਿੱਚ ਹਿਜ਼ਬੁਲਾਹ ਦੇ ਟਿਕਾਣਿਆਂ ਨੂੰ ਖਤਮ ਕਰਨ ਲਈ ਸਰਹੱਦਾਂ ਦੇ ਲੱਗੇ ਪਿੰਡਾਂ ਵਿੱਚ ਲਿਮਟੇਡ ਗਰਾਉਂਡ ਆਪਰੇਸ਼ਨਸ ਸ਼ੁਰੂ ਕੀਤਾ ਗਿਆ । ਇਹ ਸਰਹੱਦ ਦੇ ਕੋਲ ਦੇ ਪਿੰਡਾਂ ਨੂੰ ਨਿਸ਼ਾਨਾ ਬਣ ਰਹੇ ਹਨ । ਸਾਲ 2006 ਦੇ ਬਾਅਦ ਇਹ ਪਹਿਲੀ ਵਾਰ ਜਦੋਂ ਇਜ਼ਰਾਇਲੀ ਫੌਜ ਨੇ ਲੇਬਨਾਨ ਵਿੱਚ ਵੜੀ ਹੈ । ਇਜ਼ਰਾਈਲ ਅਤੇ ਹਿੱਜ਼ਬੁਲਾਹ ਦੇ ਵਿਚਾਲੇ 33 ਦਿਨਾਂ ਤੋਂ ਜੰਗ ਚੱਲ ਰਹੀ ਹੈ । ਇਸ ਵਿੱਚ 1100 ਤੋਂ ਜ਼ਿਆਦਾ ਲੇਬਨਾਨੀ ਮਾਰੇ ਗਏ ਸੀ । ਉਧਰ ਇਜ਼ਰਾਈਲ ਵਿੱਚ 165 ਲੋਕਾਂ ਦੀ ਮੌਤ ਹੋਈ ।